ਜਲੰਧਰ- Eve V ਇਕ ਹਾਈ-ਰੈਜ਼ੋਲਿਊਸ਼ਨ ਡਿਸਪਲੇ ਵਾਲਾ ਵਿੰਡੋਜ਼ ਟੈਬਲੇਟ ਹੈ ਜਿਸ ਵਿਚ ਇੰਟੈਲ ਦਾ Kaby ਲੇਕ ਪ੍ਰੋਸੈਸਰ ਅਤੇ ਕੀ-ਬੋਰਡ ਕਵਰ ਲੱਗਾ ਹੋਇਆ ਹੈ। ਇਸ ਟੈਬਲੇਟ ਦਾ ਡਿਜ਼ਾਈਨ ਅਜਿਹਾ ਹੈ ਕਿ ਮਾਰਕੀਟ 'ਚ ਆਉਣ ਤੋਂ ਬਾਅਦ ਮਾਈਕ੍ਰੋਸਾਫਟ ਦੇ ਸਰਫੇਸ ਪ੍ਰੋ ਡਿਵਾਇਸ ਨੂੰ ਟੱਕਰ ਦੇ ਸਕਦਾ ਹੈ।
ਕੰਪਨੀ ਕਰਾਊਡਫੰਡਿੰਗ ਕੈਂਪੇਨ ਦਾ ਹਿੱਸਾ ਬਣੀ ਹੈ ਅਤੇ ਇਸ ਟੈਬਲੇਟ ਦੀਆਂ ਪਹਿਲੀਆਂ 500 ਯੂਨਿਟ ਬਣਾਉਣ ਲਈ ਪੈਸਾ ਇਕੱਠਾ ਕਰ ਰਹੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਕੰਪਨੀ ਇਸ ਟੈਬਲੇਟ ਨੂੰ ਫਰਵਰੀ 2017 ਤਕ ਉਪਲੱਬਧ ਕਰਵਾ ਸਕਦੀ ਹੈ। ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਇਹ ਟੈਬਲੇਟ 12.3-ਇੰਚ (2736x1824 ਪਿਕਸਲ) ਡਿਸਪਲੇ, 48Wh ਬੈਟਰੀ, ਕਵਾਡ-ਸਪੀਕਰਜ਼, ਫਿੰਗਰਪ੍ਰਿੰਟ ਸਕੈਨਰ ਨਾਲ ਲੈਸ ਹੈ। ਇਸ ਟੈਬਲੇਟ 'ਚ ਦੋ ਯੂ.ਐੱਸ.ਬੀ. 3.1 ਪੋਰਟਸ, ਇਕ ਯੂ.ਐੱਸ.ਬੀ. 3.1 ਟਾਊਪ ਸੀ ਪੋਰਟ ਅਤੇ ਇਕ ਥੰਡਰਬੋਲਟ 3 ਪੋਰਟ ਦੇ ਨਾਲ 3.5mm ਆਡੀਓ ਜੈੱਕ ਦਿੱਤਾ ਗਿਆ ਹੈ।
ਅਗਲੇ ਸਾਲ ਐਪਲ ਲਾਂਚ ਕਰੇਗੀ ਤਿੰਨ ਨਵੇਂ ਆਈਪੈਡ
NEXT STORY