ਜਲੰਧਰ : ਫੇਸਬੁਕ ਇਕ ਵਾਰ ਫਿਰ ਲੋਕਾਂ ਦੀ ਪ੍ਰਾਈਵੇਸੀ ਨੂੰ ਲੈ ਕੇ ਸੁਰਖੀਆਂ 'ਚ ਹੈ। ਤਾਜ਼ਾ ਜਾਣਕਾਰੀ ਦੇ ਮੁਤਾਬਿਕ ਉੱਤਰੀ ਕੈਲੀਫੋਰਨੀਆ ਡਿਸਟ੍ਰਿਕ ਕੋਰਟ 'ਚ ਇਕ ਮੁਕੱਦਮਾ ਦਾਇਰ ਕੀਤਾ ਗਿਆ ਹੈ, ਜਿਸ ਦੇ ਮੁਤਾਬਿਕ ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁਕ ਵੱਲੋਂ ਫੈਡਰਲ ਪ੍ਰਾਈਵੇਸੀ ਕਾਨੂੰਨ ਦੀ ਉਲੰਘਣਾ ਕੀਤੀ ਗਈ ਹੈ। ਇਸ ਵਾਰ ਫੇਸਬੁਕ 'ਤੇ ਮੈਸੇਂਜਰ 'ਤੇ ਲੋਕਾਂ ਦੇ ਪ੍ਰਾਈਵੇਟ ਮੈਸੇਜਿਜ਼ ਸਕੈਨ ਕਰਨ ਦਾ ਦੋਸ਼ ਹੈ।
ਦਰਜ ਕੀਤੇ ਗਏ ਕੇਸ 'ਚ ਦੋਸ਼ ਲਗਾਇਆ ਗਿਆ ਹੈ ਕਿ ਫੇਸਬੁਕ ਯੂਜ਼ਰ ਦੇ ਪ੍ਰਾਈਵੇਟ ਮੈਸੇਜਿਜ਼ 'ਚੋਂ ਕਾਂਟੈਂਟ ਨੂੰ ਸਕੈਨ ਰਕਦਾ ਹੈ ਤੇ ਜੇ ਇਨ੍ਹਾਂ 'ਚ ਕੋਈ ਵੈੱਬ ਪੇਜਿਜ਼ ਨਾਲ ਕੰਟੇਨ ਕੀਤਾ ਗਿਆ ਕੋਈ ਲਿੰਕ ਹੈ ਤਾਂ ਫੇਸਬੁਕ ਇਸ ਨੂੰ ਲਾਈਕ ਦੇ ਤੌਰ 'ਤੇ ਦੇਖਦੀ ਹੈ। ਹੋਰ ਤਾਂ ਹੋਰ ਇਹ ਯੂਜ਼ਰ ਦੇ ਲਾਈਕਸ ਦਾ ਡਾਟਾ ਇਕੱਠਾ ਕਰ ਕੇ, ਉਸ ਹਿਸਾਬ ਦੀਆਂ ਐਡਵਰਟਾਈਜ਼ਮੈਂਟ ਯੂਜ਼ਰ ਨੂੰ ਭੇਜਦੀ ਹੈ ਤੇ ਅਦਾਲਤ ਦੇ ਨਿਰਦੇਸ਼ਾਂ ਅਨੁਸਾਰ ਫੇਸ਼ਬੁਕ ਨੂੰ ਇਹ ਪ੍ਰੈਕਟਿਸ ਬੰਦ ਕਰਨੀ ਹੋਵੇਗੀ।
ਇਸ 'ਤੇ ਫੇਸਬੁਕ ਦੇ ਸਪੋਕਸਪਰਸਨ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਬੁਹਤ ਸਮੇਂ ਪਹਿਲਾਂ ਹੀ ਇਸ ਤਰ੍ਹਾਂ ਦੀ ਪ੍ਰੈਕਟਿਸ ਬੰਦ ਕਰ ਦਿੱਤੀ ਗਈ ਸੀ ਤੇ ਅਸੀਂ ਕੋਰਟ ਦੇ ਫੈਸਲੇ ਨਾਲ ਕੋਈ ਦੋ-ਰਾਏ ਨਹੀਂ ਰੱਖਦੇ।
Micromax ਨੇ ਬੇਹੱਦ ਹੀ ਘੱਟ ਕੀਮਤ 'ਚ ਲਾਂਚ ਕੀਤੇ ਦੋ 3G ਸਮਾਰਟਫੋਨ
NEXT STORY