ਜਲੰਧਰ— ਦੇਸ਼ ਦੀ ਮਸ਼ਹੂਰ ਸਮਾਰਟਫੋਨ ਨਿਰਮਾਤਾ ਕੰਪਨੀ ਮਾਇਕ੍ਰੋਮੈਕਸ ਨੇ ਦੋ ਬੇਹੱਦ ਹੀ ਬਜਟ ਸਮਾਰਟਫੋਨ ਲਾਂਚ ਕੀਤੇ ਹਨ। ਮਾਇਕ੍ਰੋਮੈਕਸ ਬੋਲਟ ਸੁਪਰੀਮ 2,749 ਅਤੇ ਬੋਲਟ ਸੁਪਰੀਮ 2 ਨੂੰ 2,999 ਰੁਪਏ 'ਚ ਲਾਂਚ ਕੀਤਾ ਗਿਆ ਹੈ। ਦੋਨਾਂ ਹੀ ਸਮਾਰਟਫੋਨ ਕਵਾਡ ਕੋਰ ਚਿਪਸੈੱਟ ਅਤੇ 3ਜੀ ਕੁਨੈੱਕਟੀਵਿਟੀ ਨਾਲ ਲੈਸ ਹਨ। ਇਹ ਐਂਡ੍ਰਾਇਡ ਲਾਲੀਪਾਪ ਆਪ੍ਰੇਟਿੰਗ ਸਿਸਟਮ 'ਤੇ ਚੱਲਣਗੇ।
ਮਾਇਕ੍ਰਮੈਕਸ ਬੋਲਟ ਸੁਪਰੀਮ
ਗੱਲ ਕਰੀਏ ਮਾਇਕ੍ਰੋ ਮੈਕਸ ਬੋਲਟ ਸੁਪਰੀਮ ਦੇ ਸਪੈਸੀਫਿਕੇਸ਼ਨ ਦੀ ਤਾਂ ਇਸ 'ਚ 3.5 ਇੰਚ ਦੀ ਡਿਸਪਲੇ , 1.2 ਗੀਗਾਹਰਟਜ਼ ਕਵਾਡ ਕੋਰ ਪ੍ਰੋਸੈਸਰ ਦਿਤਾ ਗਿਆ ਹੈ। ਮਲਟੀ ਟਾਸਕਿੰਗ ਲਈ ਫੋਨ 'ਚ 512 ਐੱਮ. ਬੀ ਦੀ ਰੈਮ ਹੈ ਅਤੇ ਇਨ-ਬਿਲਟ ਸਟੋਰੇਜ ਲਈ 4 ਜੀ. ਬੀ ਹੈ। ਜ਼ਰੂਰਤ ਪੈਣ 'ਤੇ ਯੂਜ਼ਰ 32 ਜੀ. ਬੀ ਤੱਕ ਦਾ ਮਾਇਕ੍ਰੋ ਐੱਸ. ਡੀ ਕਾਰਡ ਇਸਤੇਮਾਲ ਕਰ ਸਕਦੇ ਹਨ। ਬੋਲਟ ਸੁਪਰੀਮ ਹੈਂਡਸੈੱਟ 3ਜੀ ਕੁਨੈੱਕਟੀਵਿਟੀ ਨਾਲ ਲੈਸ ਹੈ ਅਤੇ ਇਸ ਨੂੰ ਪਾਵਰ ਦੇਣ ਲਈ 1200 mAh ਦੀ ਬੈਟਰੀ ਮੌਜੂਦ ਹੈ। ਪ੍ਰਾਇਮਰੀ ਕੈਮਰਾ 2 ਮੈਗਾਪਿਕਸਲ ਦਾ ਹੈ ਅਤੇ ਫ੍ਰੰਟ ਪੈਨਲ 'ਤੇ ਇਕ ਵੀ. ਜੀ. ਏ ਕੈਮਰਾ ਹੈ। ਇਹ ਹੈਂਡਸੈੱਟ ਸ਼ੈਂਪੇਨ ਐਂਡ ਵਾਇਟ ਅਤੇ ਗ੍ਰੇਅ ਐਂਡ ਬਲੈਕ ਕਲਰ ਵੇਰਿਅੰਟ 'ਚ ਉਪਲੱਬਧ ਹੋਵੇਗਾ
ਮਾਇਕ੍ਰਮੈਕਸ ਬੋਲਟ ਸੁਪਰੀਮ 2
ਮਾਇਕ੍ਰੋਮੈਕਸ ਬੋਲਟ ਸੁਪਰੀਮ 2 'ਚ 3.9 ਇੰਚ ਦੀ ਡਿਸਪਲੇ ਹੈ ।1.2 ਗੀਗਾਹਰਟਜ਼ ਕਵਾਡ-ਕੋਰ ਪ੍ਰੋਸੈਸਰ ਨਾਲ ਲੈਸ ਇਸ ਫੋਨ 'ਚ 512 ਐੱਮ. ਬੀ ਦੀ ਰੈਮ ਵੀ ਦਿੱਤੀ ਗਈ ਹੈ। ਇਨ- ਬਿਲਟ ਸਟੋਰੇਜ 4 ਜੀ. ਬੀ ਹੈ ਜੋ 32 ਜੀ. ਬੀ ਤੱਕ ਦੇ ਮਾਇਕ੍ਰੋ ਐੱਸ. ਡੀ ਕਾਰਡ ਜ਼ਰੀਏ ਵਧਾਈ ਜਾ ਸਕਦੀ ਹੈ। ਐਂਡ੍ਰਾਇਡ ਲਾਲੀਪਾਪ 5.1 'ਤੇ ਚੱਲਣ ਵਾਲੇ ਇਸ ਫੋਨ 'ਚ 2 ਮੈਗਾਪਿਕਸਲ ਦਾ ਆਟੋ-ਫੋਕਸ ਰਿਅਰ ਕੈਮਰਾ ਹੈ। ਫ੍ਰੰਟ ਪੈਨਲ 'ਤੇ ਇਕ ਵੀ. ਜੀ. ਏ ਕੈਮਰਾ ਮੌਜੂਦ ਰਹੇਗਾ। ਇਸ ਹੈਂਡਸੈੱਟ ਨੂੰ ਪਾਵਰ ਦੇਣ ਦਾ ਕੰਮ 1400 ਏਮਏਏਚ ਦੀ ਬੈਟਰੀ ਕਰੇਗੀ। 2,999 ਰੁਪਏ ਵਾਲਾ ਇਹ ਸਮਾਰਟਫੋਨ ਗ੍ਰੇਅ ਕਲਰ ਵੇਰਿਅੰਟ 'ਚ ਮਿਲੇਗਾ। ਇਹ ਮੁਫਤ ਫਲਿਪਕਵਰ ਨਾਲ ਆਉਂਦਾ ਹੈ।
ਬੋਲ਼ੇਪਨ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਏਗੀ ਇਹ ਮੋਬਾਇਲ ਐਪ
NEXT STORY