ਜਲੰਧਰ- ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਹੁਣ ਕੰਜ਼ਿਊਮਰ ਪ੍ਰੋਡਕਟ ਬਣਾਉਣ ਵਾਲੀਆਂ ਕੰਪਨੀਆਂ ਨੂੰ ਟੱਕਰ ਦੇਣ ਦੀ ਯੋਜਨਾ ਬਣਾ ਰਹੀ ਹੈ। ਫੇਸਬੁੱਕ ਜਲਦੀ ਹੀ ਐਮਾਜ਼ੋਨ ਦੇ ਈਕੋ ਸਪੀਕਰ ਦੀ ਤਰ੍ਹਾਂ ਹੀ ਆਪਣੇ ਸਮਾਰਟ ਸਪੀਕਰ ਦਾ ਨਿਰਮਾਣ ਕਰ ਰਹੀ ਹੈ ਜਿਸ ਨੂੰ ਸਾਲ 2018 'ਚ ਪੇਸ਼ ਕੀਤਾ ਜਾਵੇਗਾ। ਇਸ ਸਮਾਰਟ ਸਪੀਕਰ ਨੂੰ 15-ਇੰਚ ਦੀ ਟੱਚਸਕਰੀਨ ਦੇ ਨਾਲ ਪੇਸ਼ ਕੀਤਾ ਜਾਵੇਗਾ।
ਮੀਡੀਆ ਰਿਪੋਰਟ ਮੁਤਾਬਕ ਕਥਿਤ ਰੂਪ ਨਾਲ ਫੇਸਬੁੱਕ ਆਪਣੇ ਕੰਜ਼ਿਊਮਰ ਹਾਰਡਵੇਅਰ ਲੈਬ, ਬਿਲਡਿੰਗ 8 'ਚ ਸਪੀਕਰ ਵਿਕਸਿਤ ਕਰ ਰਹੀ ਹੈ। ਬਿਲਡਿੰਗ 8 ਗੂਗਲ ਦੇ ਸਾਬਕਾ ਕਰਮਚਾਰੀ ਰੇਜਿਨਾ ਦੁਗਨ ਦੀ ਨਿਗਰਾਨੀ 'ਚ ਹੈ ਅਤੇ ਇਥੇ ਲੱਖਾਂ ਲੋਕਾਂ ਲਈ ਕੰਜ਼ਿਊਮਰ ਹਾਰਡਵੇਅਰ ਸ਼ਿਪਿੰਗ ਕੀਤਾ ਜਾਂਦਾ ਹੈ। ਟੀਮ ਵੀ ਜ਼ਿਆਦਾ ਭਵਿੱਖਵਾਦੀ ਪ੍ਰਾਜੈੱਕਟਾਂ 'ਤੇ ਕੰਮ ਕਰ ਰਹੀ ਹੈ, ਜਿਵੇਂ ਕਿ ਸਿਰਫ ਤੁਸੀਂ ਆਪਣੇ ਦਿਮਾਗ 'ਚ ਸੋਚਣ ਦੀ ਸਮਰਥਾ ਨਾਲ ਹੀ ਲਿਖ ਸਕੋ। ਰਿਪੋਰਟ ਮੁਤਾਬਕ ਪੇਗੈਟ੍ਰਾਨ ਦੁਆਰਾ ਬਣਾਇਆ ਗਿਆ ਡਿਵਾਈਸ 2018 ਦੀ ਪਹਿਲੀ ਤਿਮਾਹੀ 'ਚ ਵੇਚਿਆ ਜਾਵੇਗਾ। ਐਮਾਜ਼ੋਨ ਨੇ ਹਾਲ ਹੀ 'ਚ ਈਕਾ ਨਾਂ ਦੇ ਇਕ ਸਪੀਕਰ ਨੂੰ ਵੇਚਣਾ ਸ਼ੁਰੂ ਕੀਤਾ ਹੈ ਜਿਸ ਵਿਚ ਇਕ ਵੱਡੀ ਸਕਰੀਨ ਮੌਜੂਦ ਹੈ।
ਸ਼ਿਓਮੀ ਨੇ MIUI 9 ਨਾਲ ਲਾਂਚ ਕੀਤਾ Mi 5X ਸਮਾਰਟਫੋਨ, ਜਾਣੋ ਕੀਮਤ ਅਤੇ ਸਪੈਸੀਫਿਕੇਸ਼ਨ
NEXT STORY