ਜਲੰਧਰ-ਭਾਰਤ ਫੇਸਬੁਕ ਦੇ ਲਈ ਬੇਹੱਦ ਅਹਿਮ ਬਜ਼ਾਰ ਹੈ। ਫੇਸਬੁਕ ਭਾਰਤ 'ਚ ਆਪਣੇ ਪੈਰ ਨਾ ਸਿਰਫ ਪਸਾਰ ਚੁਕਿਆ ਹੈ ਸਗੋਂ ਉਸ ਨੂੰ ਮਜ਼ਬੂਤ ਵੀ ਕਰ ਰਿਹਾ ਹੈ। ਫੇਸਬੁਕ ਹਰ ਹਿੱਸੇ 'ਚ ਆਪਣੀ ਪਹੁੰਚ ਬਣਾਉਣ ਦੇ ਲਈ ਨਵੀਂ-ਨਵੀਂ ਕੋਸ਼ਿਸਾਂ ਕਰ ਰਿਹਾ ਹੈ। ਇਸ ਕੋਸ਼ਿਸ਼ਾਂ 'ਚ ਇਕ ਕੋਸ਼ਿਸ਼ ਹੈ ਫੇਸਬੁਕ ਦੀ ਨਵੀਂ ਪਹਿਲ 'ਫੇਸਬੁਕ ਐਕਸਪ੍ਰੈੱਸ ਵਾਈ-ਫਾਈ ਸਰਵਿਸ'। ਇਸ ਨੂੰ ਲੈ ਕੇ ਕੰਪਨੀ ਨੇ ਪਿਛਲੇ ਸਾਲ ਨਵੰਬਰ 'ਚ ਇਹ ਐਲਾਨ ਕੀਤਾ ਸੀ। ਹੁਣ ਭਾਰਤ 'ਚ ਫੇਸਬੁਕ ਨੇ ਭਾਰਤੀ ਏਅਰਟੈੱਲ ਦੇ ਨਾਲ ਮਿਲ ਕੇ 20,000 ਐਕਰਪ੍ਰੈੱਸ ਵਾਈ ਫਾਈ Hotspot ਲਾਂਚ ਕਰਨ ਦਾ ਐਲਾਨ ਕੀਤਾ ਸੀ। ਇਸ ਤੋਂ ਪਹਿਲਾਂ ਕੰਪਨੀ ਨੇ ਭਾਰਤ 'ਚ ਫਰੀ ਬੇਸਿਕਸ ਇੰਟਰਨੈੱਟ ਪਹਿਲ ਦੀ ਸ਼ੁਰੂਆਤ ਕੀਤੀ ਸੀ ਜਿਸ ਨੂੰ ਲੈ ਕੇ ਦੇਸ਼ 'ਚ ਕਾਫੀ ਬਵਾਲ ਮੱਚ ਗਿਆ ਸੀ ਅਤੇ TRAI ਦੇ ਦਖਲਅੰਦਾਜ਼ੀ ਦੇ ਬਾਅਦ ਉਸ ਨੂੰ ਬੰਦ ਕਰ ਦਿੱਤਾ ਗਿਆ ਸੀ। ਅੱਜ ਅਸੀਂ ਤੁਹਾਨੂੰ ਇਹ ਦੱਸ ਰਹੇ ਹਾਂ ਕਿ ਫੇਸਬੁਕ ਦੀ ਐਕਸਪ੍ਰੈਸ ਵਾਈ ਫਾਈ ਸਰਵਿਸ ਅਤੇ ਕੰਪਨੀ ਦੇ ਫਰੀ ਬੇਸਿਕਸ ਸਰਵਿਸ 'ਚ ਕੀ ਅੰਤਰ ਹੈ ਅਤੇ ਇਹ ਦੋਨੇ ਕਿਸ ਤਰ੍ਹਾਂ ਇਕ-ਦੂਜੇ ਤੋਂ ਕਿਵੇਂ ਅਲੱਗ ਹੈ।
Facebook ਐਕਸਪ੍ਰੈੱਸ ਵਾਈ-ਫਾਈ ਸਰਵਿਸ-
ਫੇਸਬੁਕ ਐਕਸਪ੍ਰੈੱਸ ਵਾਈ-ਫਾਈ ਸਰਵਿਸ ਦੇਸ਼ 'ਚ ਫੇਸਬੁਕ ਦਾ ਇਕ ਨਵਾਂ ਵਪਾਰ ਮਾਡਲ ਹੈ। ਜਿਸ 'ਚ ਫੇਸਬੁਕ ਇੰਟਰਨੈੱਟ ਦੀ ਪਹੁੰਚ ਹਰ ਹਿੱਸੇ ਤੱਕ ਦੀ ਕੋਸ਼ਿਸ਼ ਹੋਵੇਗੀ। ਖਾਸ ਤੌਰ 'ਤੇ ਇਸ ਸੇਵਾ 'ਚ ਗ੍ਰਾਮੀਣ ਭਾਰਤ ਨੂੰ ਫੋਕਸ ਕੀਤਾ ਜਾ ਰਿਹਾ ਹੈ ਆਪਣੀ ਇਸ ਮੁਹਿੰਮ ਦੇ ਲਈ ਫੇਸਬੁਕ ਭਾਰਤੀ ਏਅਰਟੈੱਲ ਦੇ ਨੈੱਟਵਰਕ ਦਾ ਇਸਤੇਮਾਲ ਕਰੇਗਾ। ਦਰਅਸਲ ਫੇਸਬੁਕ ਲੋਕਲ ਸਰਵਿਸ ਪ੍ਰੋਵਾਇਡਰ ਦਾ ਨੈੱਟਵਰਕ ਇਸਤੇਮਾਲ ਕਰਕੇ ਸਸਤੀ ਦਰ 'ਤੇ ਇੰਟਰਨੈੱਟ ਉਪਲੱਬਧ ਕਰਵਾਏਗਾ। ਕੰਪਨੀ ਦਾ ਕਹਿਣਾ ਹੈ ਕਿ ਇਸ 'ਚ ਨਾ ਸਿਰਫ ਲੋਕਾਂ ਤੱਕ ਇੰਟਰਨੈੱਟ ਦੀ ਪਹੁੰਚ ਹੋਵਗੀ ਬਲਕਿ ਛੋਟੇ ਸਤਰ ਦੇ ਸਰਵਿਸ ਪ੍ਰੋਵਾਇਡਰ ਕੰਪਨੀਆਂ ਦੀ ਆਮਦਨੀ 'ਚ ਵੀ ਵਾਧਾ ਹੋਵੇਗਾ।
ਅਜਿਹੇ 'ਚ ਸਾਫ ਹੈ ਕਿ ਫੇਸਬੁਕ ਦੀ ਇਹ ਸੇਵਾ ਭੁਗਤਾਨ ਹੈ ਅਤੇ ਇਸ ਦੇ ਲਈ ਕੰਪਨੀ ਯੂਜ਼ਰਸ ਤੋਂ ਸਸਤੀ ਕੀਮਤ ਲੈ ਕੇ ਡਾਟਾ ਮੁੱਹਈਆ ਕਰਾਵੇਗੀ। ਇਹ Net Nutrality ਜਾਂ ਕਿਸੇ ਨਿਯਮ ਦਾ ਉਲੰਘਣ ਨਹੀਂ ਕਰਦਾ।
ਇਸ ਦੇ ਇਲਾਵਾ ਫੇਸਬੁਕ ਨੇ ਭਾਰਤ ਦੇ ਉਤਰਾਖੰਡ,ਗੁਜਰਾਤ, ਰਾਜਸਥਾਨ ਅਤੇ ਮੇਘਾਲਿਆ ਰਾਜਾਂ 'ਚ ਲੱਗਭਗ 700Hotspot ਸੇਵਾ ਸ਼ੁਰੂ ਕੀਤੀ ਗਈ ਹੈ। ਯੂਜ਼ਰਸ ਦੇ ਪਬਲਿਕ ਵਾਈ ਫਾਈ ਸੇਵਾ ਦਾ ਲਾਭ ਲੈਣ ਦੇ ਲਈ 1 ਦਿਨ, 7 ਦਿਨ ਅਤੇ 30 ਦਿਨਾਂ ਦਾ ਪੈਕ ਖਰੀਦਣਾ ਹੋਵੇਗਾ। ਉਤਰਾਖੰਡ 'ਚ ਫੇਸਬੁਕ ਨੇ Airjaldi, ਰਾਜਸਥਾਨ 'ਚ LMES, ਗੁਜਰਾਤ 'ਚ ਤਿਕੋਣਾ ਅਤੇ ਮੇਘਾਲਿਆ 'ਚ ਸ਼ੈਲਦਰ ਵਰਗੇ ਲੋਕਲ ਸਰਵਿਸ ਪ੍ਰੋਵਾਇਡਰ ਕੰਪਨੀਆਂ 'ਚ ਸਮਝੌਤਾ ਕੀਤਾ ਹੈ।
Free Basics-
ਫੇਸਬੁਕ ਨੇ ਸਾਲ 2015 'ਚ ਫਰੀ ਬੇਸਿਕਸ ਦੀ ਮੁਹਿੰਮ ਸ਼ੁਰੂ ਕੀਤੀ ਸੀ। ਫਰੀ ਬੇਸਿਕਸ ਦੇ ਨਾਮ ਤੋਂ ਹੀ ਜ਼ਾਹਿਰ ਹੈ ਕਿ ਇਹ ਸੇਵਾ ਮੁਫਤ ਸੀ। ਕੰਪਨੀ ਨੇ ਭਾਰਤ ਦੇ ਗ੍ਰਾਮੀਣ ਇਲਾਕੇ 'ਚ ਫਰੀ ਇੰਟਰਨੈੱਟ ਪਹੁੰਚਾਉਣ ਦੇ ਲਈ ਇਹ ਕਦਮ ਚੁਕਿਆ ਸੀ ਪਰ ਇਸ ਪਲਾਨ 'ਚ ਯੂਜ਼ਰਸ ਫਰੀ ਇੰਟਰਨੈੱਟ ਦੇ ਰਾਹੀ ਕੁਝ ਖਾਸ ਵੈੱਬਸਾਈਟ ਹੀ ਐਕਸੈਸ ਕਰ ਸਕਦਾ ਸੀ। ਕੰਪਨੀ ਦਾ ਇਹ ਨਿਯਮ Net Nutrality ਦਾ ਸਾਫ- ਸਾਫ ਉਲੰਘਣ ਮੰਨਿਆ ਜਾ ਰਿਹਾ ਹੈ। ਦੇਸ਼ 'ਚ ਫੇਸਬੁਕ ਦੇ ਇਸ ਪਲਾਨ ਨੂੰ ਲੈ ਕੇ ਕਾਫੀ ਬਵਾਲ ਮੱਚਿਆ ਅਤੇ ਆਖਿਰਕਾਰ TRAI ਦੁਆਰਾ ਦਖਲਅੰਦਾਜ਼ੀ ਕਰਕੇ ਲੋਕਾਂ ਦੀ ਸਲਾਹ ਮੰਗੀ ਅਤੇ ਆਖਿਰਕਾਰ TRAI ਦੇ ਆਦੇਸ਼ 'ਤੇ ਫੇਸਬੁਕ ਨੂੰ ਭਾਰਤ 'ਚ ਪਲਾਨ ਵਾਪਿਸ ਲੈਣਾ ਪਵੇਗਾ।
ਹੁਣ ਲੱਗਭਗ ਪੂਰੇ ਇਕ ਸਾਲ ਬਾਅਦ ਫੇਸਬੁਕ ਨੇ ਭਾਰਤ 'ਚ ਆਪਣੀ ਨਵੀਂ ਸਰਵਿਸ ਸ਼ੁਰੂ ਕੀਤੀ ਹੈ ਜਿਸ 'ਚ ਉਹ ਯੂਜ਼ਰਸ ਨੂੰ ਸਸਤੀ ਕੀਮਤ 'ਤੇ ਡਾਟਾ ਮੁਹੱਈਆ ਕਰਵਾਏਗੀ।
5 ਮਿੰਟ 'ਚ ਸੂਰਜ ਦੀ 1,500 ਤਸਵੀਰਾਂ ਲੈਣ ਵਾਲੇ ਰਾਕੇਟ ਦਾ ਅੱਜ ਪਰੀਖਣ ਕਰੇਗਾ ਨਾਸਾ
NEXT STORY