ਜਲੰਧਰ- ਦੁਨੀਆ ਦੇ ਸਭ ਤੋਂ ਵੱਡੇ ਸੋਸ਼ਲ ਮੀਡੀਆ ਪਲੈਟਫਾਰਮ ਫੇਸਬੁਕ ਟੈਕ ਵਲਡ 'ਚ ਚੱਲ ਰਹੇ ਵੱਡੇ ਮੁਕਾਬਲਿਆਂ ਦੌਰਾਨ ਲਗਾਤਾਰ ਕੁੱਝ ਨਾ ਕੁੱਝ ਨਵਾਂ ਪੇਸ਼ ਕਰ ਰਹੀ ਹੈ। ਹਾਲ ਹੀ 'ਚ ਫੇਸਬੁਕ ਦਾ ਨਵਾਂ ਫੀਚਰ "ਵਟਸ ਫ੍ਰੈਂਡਜ਼ ਆਰ ਟਾਕਿੰਗ ਅਬਾਊਟ" ਨੂੰ ਪੇਸ਼ ਕੀਤਾ ਜਾ ਰਿਹਾ ਹੈ। ਫੇਸਬੁਕ ਦਾ ਇਹ ਨਵਾਂ ਫੀਚਰ ਤੁਹਾਡੇ ਫ੍ਰੈਂਡਜ਼ ਦੀਆਂ ਪੋਸਟ ਨੂੰ ਤੁਹਾਡੀ ਨਿਊਜ਼ ਫੀਡ ਦੇ ਸਪੈਸ਼ਲ ਸੈਕਸ਼ਨ 'ਚ ਇੱਕਠਾ ਕਰੇਗਾ ਜੋ ਕਿ ਟਾਪ ਸਕ੍ਰੀਨ ਤੋਂ ਥੋੜਾ ਜਿਹਾ ਹੇਠਾਂ ਦਿਖਾਈ ਦਵੇਗਾ। ਇਸ ਦੇ ਨਾਲ ਹੀ ਦੂਜਿਆਂ ਵੱਲੋਂ ਕੀਤੇ ਗਏ ਕੁਮੈਂਟਸ ਨੂੰ ਵੀ ਹਾਈਲਾਈਟ ਕਰੇਗਾ।
ਇਸ ਫੀਚਰ ਨਾਲ ਤੁਸੀਂ ਆਪਣੇ ਦੋਸਤਾਂ ਵੱਲੋਂ ਅਪਲੋਡ ਕੀਤੀ ਉਸ ਪੋਸਟ ਨੂੰ ਵੀ ਦੇਖ ਸਕੋਗੇ ਜੋ ਤੁਸੀਂ ਭੁੱਲ ਗਏ ਹੋਵੋ। ਇਕ ਰਿਪੋਰਟ ਦੇ ਮੁਤਾਬਿਕ ਮਾਰਕ ਜ਼ੁਕਰਬਰਗ ਦਾ ਕਹਿਣਾ ਹੈ ਕਿ ਇਸ ਫੀਚਰ ਨਾਲ ਲੋਕਾਂ ਨੂੰ ਆਪਣੇ ਦੋਸਤਾਂ ਨਾਲ ਇੰਟਰੈਕਟ ਕਰਨ ਲਈ ਫੇਸਬੁਕ ਅਕਾਊਂਟ ਬਣਾਉਣ ਲਈ ਉਤਸ਼ਾਹਿਤ ਕਰੇਗਾ। ਫੇਸਬੁਕ ਵੱਲੋਂ ਪਿਛਲੇ ਹਫਤੇ ਇਕ ਆਟੋਮੇਟਿਡ ਵਰਜ਼ਨ ਰੋਲ ਆਊਟ ਕੀਤਾ ਗਿਆ ਸੀ ਅਤੇ ਹੁਣ ਇਸ ਨਵੇਂ ਫੀਚਰ ਨੂੰ ਵੀ ਐਡ ਕੀਤਾ ਜਾ ਰਿਹਾ ਹੈ। ਫਿਲਹਾਲ ਇਹ ਫੀਚਰ ਐਂਡ੍ਰਾਇਡ ਲਈ ਹੈ ਜਾਂ ਆਈ.ਓ.ਐੱਸ. ਜਾਂ ਫਿਰ ਕੰਪਿਊਟਰਜ਼ ਲਈ ਹੈ ਇਸ ਨੂੰ ਸਪਸ਼ੱਟ ਨਹੀਂ ਕੀਤਾ ਗਿਆ।
ਹੌਂਡਾ ਨੇ ਵੱਖ-ਵੱਖ ਨਵੇਂ ਰੰਗਾ 'ਚ ਪੇਸ਼ ਕੀਤੀ CB Hornet 160R
NEXT STORY