ਜਲੰਧਰ - ਮੋਟਰਸਾਈਕਿਲ ਨਿਰਮਾਤਾ ਕੰਪਨੀ ਹੌਂਡਾ ਇੰਡੀਆ ਪ੍ਰਾਈਵੈੱਟ ਲਿਮਟਿਡ ਨੇ ਸਪੋਰਟਸ ਬਾਈਕ ਸੀ. ਬੀ ਹਾਰਨੇਟ 160ਆਰ ਦਾ ਖਾਸ ਵਰਜ਼ਨ ਲਾਂਚ ਕੀਤਾ ਹੈ। ਕੰਪਨੀ ਨੇ ਅੱਜ ਜਾਰੀ ਬਿਆਨ 'ਚ ਕਿਹਾ ਕਿ ਇਸ ਵਿਸ਼ੇਸ਼ ਵਰਜ਼ਨ ਨੂੰ ਸਟਰਾਈਕਿੰਗ ਗ੍ਰੀਨ ਅਤੇ ਮਾਰਸ ਆਰੇਂਜ ਜਿਹੇ ਦੋ ਆਕਰਸ਼ਕ ਰੰਗਾਂ ਅਤੇ ਪੰਜ ਸਪੋਕ ਵਾਲੇ ਸਪਲਿਟ ਔਲਾਏ ਵ੍ਹੀਲਸ ਦੀ ਮਦਦ ਨਾਲ ਅਤੇ ਸਪੋਰਟੀ ਬਣਾਇਆ ਗਿਆ ਹੈ।
ਕੰਪਨੀ ਨੇ ਕਿਹਾ ਕਿ ਇਸ ਬਾਇਕ ਦੇ ਪੁਰਾਣੇ ਗਾਹਕਾਂ ਵੀ ਨਵੇਂ ਸਪੋਰਟੀ ਗਰਾਫਿਕਸ ਨੂੰ ਇੰਸਟਾਲ ਕਰ ਸਕਦੇ ਹਨ। ਇਹ ਗਰਾਫਿਕਸ ਕੰਪਨੀ ਦੇ ਸਾਰੇ ਡੀਲਰਾਂ ਦੇ ਕੋਲ ਉਉਪਲੱਬਧ ਕਰਵਾ ਦਿੱਤੇ ਗਏ ਹਨ। ਨਾਲ ਹੀ ਕਿਹਾ ਗਿਆ ਕਿ 163 ਸੀ. ਸੀ ਇੰਜਣ ਤੋਂ ਲੈਸ ਇਹ ਬਾਇਕ ਇਸ ਸ਼੍ਰੇਣੀ ਦੀ ਸਭ ਤੋਂ ਦਮਦਾਰ ਬਾਈਕ ਹੈ। ਹੌਂਡਾ ਈਕੋ ਤਕਨੀਕ ਦੇ ਕਾਰਨ ਇਹ ਬਾਈਕ ਮਾਇਲੇਜ ਨੂੰ ਬਿਹਤਰ ਕਰਨ ਤੋਂ ਇਲਾਵਾ ਟਾਰਕ ਪੈਦਾ ਕਰਨ 'ਚ ਸਮਰੱਥ ਹੈ।
ਕੰਪਨੀ ਦੇ ਉੱਤਮ ਉਪ-ਪ੍ਰਧਾਨ (ਵਿਕਰੀ ਅਤੇ ਮਾਰਕੀਟਿੰਗ) ਯਾਦਵੀਂਦਰ ਸਿੰਘ ਗੁਲੇਰੀਆ ਨੇ ਕਿਹਾ, ਸੀ. ਬੀ ਹਾਰਨੇਟ 160ਆਰ ਨੇ ਬਿਲਕੁੱਲ ਸ਼ੁਰੂਆਤ ਤੋਂ ਨੌਜਵਾਨਾਂ ਬਾਇਕਰਾਂ ਨੂੰ ਆਕਰਸ਼ਿਤ ਕੀਤਾ ਹੈ। ਨਵੇਂ ਸਪੋਰਟੀ ਲੁੱਕ ਦੇ ਨਾਲ ਖਾਸ ਵਰਜ਼ਨ ਨੂੰ ਹੋਰ ਆਕਰਸ਼ਿਤ ਕਰੇਗਾ। ਵਿਸ਼ੇਸ਼ ਵਰਜ਼ਨ ਦੋ ਰੰਗਾਂ ਸਟਰਾਈਕਿੰਗ ਗ੍ਰੀਨ ਅਤੇ ਮਾਰਸ ਆਰੇਂਜ 'ਚ ਉਪਲੱਬਧ ਹੋਵੇਗਾ।
Cyanogen OS ਦਾ ਹਿੱਸਾ ਬਣੇਗੀ ਮਾਈਕ੍ਰੋਸਾਫਟ ਕੋਰਟਾਨਾ
NEXT STORY