ਜਲੰਧਰ- ਸੋਸ਼ਲ ਨੈੱਟਵਰਕਿੰਗ ਵੈੱਬਸਾਈਟ ਫੇਸਬੁੱਕ ਲਾਈਵ ਵੀਡੀਓ 'ਚ ਲਗਾਤਾਰ ਨਵੇਂ ਐਕਸਪੈਰੀਮੈਂਟ ਕਰ ਰਹੀ ਹੈ। ਹੁਣ ਫੇਸਬੁੱਕ ਨੇ ਆਪਣੇ ਯੂਜ਼ਰਸ ਲਈ 360 ਡਿਗਰੀ ਲਾਈਵ ਵੀਡੀਓ ਫੀਚਰ ਪੇਸ਼ ਕੀਤਾ। ਇਹ ਫੀਚਰ ਆਉਣ ਵਾਲੇ ਕੁਝ ਮਹੀਨਿਆਂ 'ਚ ਲਾਈਵ ਏ. ਪੀ. ਆਈ. ਦੇ ਰਾਹੀ ਸਾਰਿਆਂ ਪੇਜਾਂ 'ਤੇ ਉਪਲੱਬਧ ਹੋ ਜਾਵੇਗਾ। ਫੇਸਬੁੱਕ ਨੇ ਪੁਸ਼ਟੀ ਕਰਦੇ ਹੋਏ ਇਹ ਵੀ ਦੱਸਿਆ ਹੈ ਕਿ ਲਾਈਵ 360 ਵੀਡੀਓ ਨੂੰ 2017 ਤੱਕ ਸਾਰੇ ਪੇਜ ਅਤੇ ਪ੍ਰੋਫਾਈਲ 'ਚ ਜਾਰੀ ਕਰ ਦਿੱਤਾ ਜਾਵੇਗਾ। ਉੱਥੇ ਹੀ ਦੂਜੇ ਪਾਸੇ ਇੰਸਟਾਗਰਾਮ ਨੇ ਅਮਰੀਕਾ 'ਚ ਆਪਣੇ ਸਟੋਰੀਜ਼ ਪੇਜ 'ਤੇ ਲਾਈਵ ਵੀਡੀਓ ਫੀਚਰ ਜਾਰੀ ਕਰਨਾ ਸ਼ੁਰੂ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਕੰਪਨੀ ਨੇ ਫੇਸਬੁੱਕ ਦੇ ਨਵੇਂ ਲਾਈਵ 360 ਵੀਡੀਓ ਦੇ ਡੈਬਿਊ ਲਈ ਨੈਸ਼ਨਲ ਜਿਓਗ੍ਰਾਫਿਕ ਨਾਲ ਟਾਈ-ਅਪ ਕੀਤਾ ਹੈ। ਨੈਸ਼ਨਲ ਜਿਓਗ੍ਰਾਫਿਕ ਦੇ ਪਹਿਲੇ ਲਾਈਵ 360 ਵੀਡੀਓ 'ਚ ਦੁਨੀਆਭਰ ਦੇ 7 ਵਿਗਿਅਨੀਆਂ ਨੂੰ ਦਿਖਾਇਆ ਜਾਵੇਗਾ। ਫੇਸਬੁੱਕ ਨੇ ਦੱਸਿਆ ਹੈ ਕਿ ਲਾਈਵ 360 ਵੀਡੀਓ 'ਚ ਇਕ ਸੈਸ਼ਨ ਸਵਾਲ ਅਤੇ ਜਵਾਬ ਦਾ ਹੋਵੇਗਾ, ਜਿਸ 'ਚ ਵਿਗਿਆਨ ਮਹਿਰ, ਲੇਖਕ ਫੇਸਬੁੱਕ ਦਰਸ਼ਕਾਂ ਦੇ ਸਵਾਲਾਂ ਦੇ ਜਵਾਬ ਦੇਣਗੇ। ਇਸ ਦੇ ਤਹਿਤ ਫੇਸਬੁੱਕ ਆਪਣੇ ਮੂਸੈਂਟਸ ਦਾ ਲਾਈਟਵੇਟ ਵੈੱਬ ਵਰਜ਼ਨ ਹੌਲੀ-ਹੌਲੀ ਜਾਰੀ ਕਰ ਰਿਹਾ ਹੈ। ਇਸ ਦੇ ਨਾਲ ਹੀ ਯੂਜ਼ਰਸ ਵੈੱਬ ਵਰਜ਼ਨ ਨਾਲ ਤਸਵੀਰ ਅਪਲੋਡ ਨਹੀਂ ਕਰ ਸਕਦੇ ਪਰ ਤੁਹਾਡੇ ਜਾਂ ਤੁਹਾਡੇ ਕਾਂਟੈੱਕਟ ਵੱਲੋਂ ਸ਼ੇਅਰ ਕੀਤੇ ਗਏ ਕਾਂਟੈੱਕਟ ਨੂੰ ਵਿਊ ਕਰ ਸਕਦੇ ਹੋ। ਤਸਵੀਰਾਂ ਪੋਸਟ ਕਰਨ ਲਈ ਯੂਜ਼ਰ ਨੂੰ ਐਂਡਰਾਇਡ ਜਾਂ ਆਈ.ਓ.ਐੱਸ. ਐਪ ਨੂੰ ਡਾਊਨਲੋਡ ਕਰਨਾ ਹੋਵੇਗਾ।
ਖੁਸ਼ਖਬਰੀ: ਆਖਿਰਕਾਰ ਭਾਰਤ 'ਚ ਵੀ ਲੈ ਸਕੋਗੇ ਹੁਣ Pokemon-Go ਗੇਮ ਦਾ ਮਜ਼ਾ
NEXT STORY