ਜਲੰਧਰ- ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਨੇ ਟੈਲੀਵਿਜ਼ਨ ਲਈ ਆਪਣਾ ਵੀਡੀਓ ਸਟਰੀਮਿੰਗ ਐਪ ਲਾਂਚ ਕਰ ਦਿੱਤਾ ਹੈ। ਇਹ ਐਪ ਸਭ ਤੋਂ ਪਹਿਲਾਂ ਸੈਮਸੰਗ ਸਮਾਰਟ ਟੀ.ਵੀ. 'ਚ ਉਪਲੱਬਧ ਹੋਵੇਗਾ। ਫੇਸਬੁੱਕ ਦੇ ਇਸ ਐਪ 'ਚ ਸਿਰਪ ਇਕ ਵਾਰ ਸਾਈਨ-ਇਨ ਕਰਨਾ ਹੋਵੇਗਾ। ਇਸ ਤੋਂ ਬਾਅਦ ਇਸ ਐਪ 'ਚ ਯੂਜ਼ਰ ਦੇ ਵੀਡੀਓ, ਫਰੈਂਡਸ ਦੇ ਵੀਡੀਓ ਅਤੇ ਫੇਸਬੁੱਕ ਤੋਂ ਰਿਕਮਾਂਡਿਡ ਵੀਡੀਓ ਦੇਖੀ ਜਾ ਸਕੇਗੀ। ਫਿਲਹਾਲ ਇਹ ਐਪ ਨੂੰ ਸੈਮਸੰਗ TV ਅਤੇ 2017 QLED TV ਨੂੰ ਹੀ ਸਪੋਰਟ ਕਰੇਗਾ।
ਫੇਸਬੁੱਕ ਦੇ ਇਸ ਕਦਮ ਨਾਲ ਵੀਡੀਓ ਸਟਰੀਮਿੰਗ ਦੇ ਦੂਜੇ ਪਲੇਟਫਾਰਮਸ ਲਈ ਮੁਕਾਬਲੇਬਾਜ਼ੀ ਵੱਧ ਗਈ ਹੈ। ਇਸ ਕਦਮ ਨਾਲ ਨਾ ਸਿਰਪ ਯੂਟਿਊਬ ਸਗੋਂ ਦੂਜੀ ਸਟਰੀਮਿੰਗ ਸਰਵਿਸ ਪ੍ਰੋਵਾਈਡਰ ਲਈ ਮੁਕਾਬਲੇਬਾਜ਼ੀ ਵੱਧ ਗਈ ਹੈ। ਤੁਹਾਨੂੰ ਦੱਸ ਦਈਏ ਕਿ ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਦੇ ਦੁਨੀਆ ਭਰ 'ਚ ਇਕ ਬਿਲੀਅਨ ਤੋਂ ਜ਼ਿਆਦਾ ਯੂਜ਼ਰ ਹਨ।
ਵਿੰਡੋਜ਼ ਡੈਸਕਟਾਪ ਲਈ ਬੈਸਟ ਫ੍ਰੀ ਮਿਊਜ਼ਿਕ ਪਲੇਅਰ
NEXT STORY