ਜਲੰਧਰ- ਸੋਸ਼ਲ ਮੀਡੀਆ ਦੀ ਦਿੱਗਜ ਕੰਪਨੀ ਨੇ ਆਪਣੇ ਐਂਡਰਾਇਡ ਐਪ ਲਈ ‘Slideshow’ ਮੂਵੀ ਮੇਕਰ ਫੀਚਰ ਦੀ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ। ਇਸ ਫੀਚਰ ਨਾਲ ਤੁਸੀਂ ਐਂਡਰਾਇਡ ਬੀਟਾ ਐਪ 'ਚ ਮਲਟੀਪਲ ਫੋਟੋ ਅਤੇ ਵੀਡੀਓ ਨੂੰ ਮਿਊਜ਼ਿਕ ਦੇ ਨਾਲ ਇਕ ਸਲਾਈਡਸ਼ੋਅ ਬਣਾ ਸਕਦੇ ਹੋ। ਤੁਹਾਨੂੰ ਦੱਸ ਦਈਏ ਕਿ ਫੇਸਬੁੱਕ ਨੇ ਇਸ ਸਾਲ ਜੂਨ 'ਚ ਆਈ.ਓ.ਐੱਸ. ਲਈ ਸਲਾਈਡਸ਼ੋਅ ਮੂਵੀ ਮੇਕਰ ਫੀਚਰ ਦੀ ਪੇਸ਼ਕਸ਼ ਕੀਤੀ ਸੀ।
ਫੇਸਬੁੱਕ ਵੱਲੋਂ ਮੂਮੈਂਟਸ ਐਪ 'ਚ ਸਲਾਈਡਸ਼ੋਅ ਫੀਚਰ ਨੂੰ ਲਾਂਚ ਕੀਤਾ ਗਿਆ ਸੀ ਪਰ ਇਸ ਦੀ ਸ਼ੁਰੂਆਤ ਕੰਪਨੀ ਨੇ ਜੂਨ 'ਚ ਆਪਣੇ ਆਈ.ਓ.ਐੱਸ. ਐਪ 'ਚ ਕੀਤੀ ਸੀ। ਹਾਲਾਂਕਿ, ਯੂਜ਼ਰ ਨੂੰ ਐਪ 'ਚ ਕਿਸੇ ਹੋਰ ਯੂਜ਼ਰ ਵੱਲੋਂ ਪੋਸਟ ਕੀਤੇ ਗਏ ਸਲਾਈਡਸ਼ੋਅ 'ਤੇ ਹੀ 'ਟਰਾਈ ਇਟ' ਕਰਨ ਦਾ ਵਿਕਲਪ ਦਿਖਾਈ ਦੇ ਰਿਹਾ ਸੀ। ਫੇਸਬੁੱਕ ਦੇ ਐਂਡਰਾਇਡ ਬੀਟਾ ਐਪ 'ਚ ਸਲਾਈਡਸ਼ੋਅ ਫੀਚਰ ਦੇ ਆਉਣ ਨਾਲ ਹੁਣ ਯੂਜ਼ਰ ਖੁਦ ਆਪਣਾ ਸਲਾਈਡਸ਼ੋਅ ਬਣਾ ਸਕਦੇ ਹਨ। ਇਸ ਲਈ ਤੁਹਾਨੂੰ ਆਪਣੀ ਨਿਊਜ਼ ਫੀਡ 'ਚ ਕਿਸੇ ਹੋਰ ਦੇ ਬਣਾਏ ਸਲਾਈਡ ਸ਼ੋਅ ਨੂੰ ਲੱਭਣ ਦੀ ਲੋੜ ਨਹੀਂ ਹੈ। ਐਪ 'ਚ ਸਭ ਤੋਂ ਉੱਪਰ ਦਿਖਾਈ ਦੇ ਰਹੇ ਪੋਸਟ ਲਿਖਣ ਵਾਲੀ ਥਾਂ 'ਤੇ ਕਲਿੱਕ ਕਰਨ 'ਤੇ ਫੋਟੋਜ਼, ਵੀਡੀਓਜ਼, ਗੋ ਲਾਈਵ, ਚੈੱਕਇਨ ਦੇ ਨਾਲ ਤੁਹਾਨੂੰ ਇਕ ਨਵੀਂ ਆਪਸ਼ਨ ਦਿਖਾਈ ਦੇਵੇਗੀ। ਇਹ ਨਵੀਂ ਆਪਸ਼ਨ ਸਲਾਈਡ ਸ਼ੋਅ ਹੈ, ਜਿਸ 'ਤੇ ਕਲਿੱਕ ਕਰਨ ਨਾਲ ਤੁਸੀਂ ਫੇਸਬੁੱਕ ਦੇ ਸਲਾਈਡ ਸ਼ੋਅ ਪੇਜ 'ਤੇ ਰੀਡਾਇਰੈੱਕਟ ਹੋ ਜਾਓਗੇ।
ਜੇਕਰ ਤੁਸੀਂ ਆਪਣੇ ਸਲਾਈਡਸ਼ੋਅ ਨੂੰ ਐੱਚ.ਡੀ. ਮੋਡ 'ਚ ਦੇਖਣਾ ਚਾਹੁੰਦੇ ਹੋ ਤਾਂ ਸਲਾਈਡਸ਼ੋਅ ਦੇ ਸਭ ਤੋਂ ਉੱਪਰ ਇਸ ਨੂੰ ਆਨ ਕਰਨ ਲਈ ਇਕ ਟਾਗਲ ਦਿੱਤਾ ਗਿਆ ਹੈ। ਇਹ ਫੀਚਰ ਫੇਸਬੁੱਕ ਦੇ ਨਵੇਂ ਐੱਚ.ਡੀ. ਵੀਡੀਓ ਅਪਲੋਡਿੰਗ ਦਾ ਹਿੱਸਾ ਹੈ। ਉਮਦੀ ਕੀਤੀ ਜਾ ਰਹੀ ਹੈ ਕਿ ਇਸ ਫੀਚਰ ਨੂੰ ਵੱਡੇ ਪੱਧਰ 'ਤੇ ਲਾਂਚ ਕੀਤਾ ਜਾਵੇਗਾ।
ਅੱਜ Amazon 'ਤੇ ਬਿਕਰੀ ਲਈ ਉਪਲੱਬਧ ਹੋਵੇਗਾ Nubia Z11 ਅਤੇ N1 ਸਮਾਰਟਫੋਨ
NEXT STORY