ਜਲੰਧਰ- ਫੇਸਬੁੱਕ ਜਲਦੀ ਹੀ ਦੋ ਨਵੇਂ ਫੀਚਰਸ 'ਤੇ ਕੰਮ ਸ਼ੁਰੂ ਕਰ ਸਕਦੀ ਹੈ। 'ਰੈੱਡ ਆਨਵਲਾਪ' ਜਿਸ ਰਾਹੀਂ ਯੂਜ਼ਰਸ ਆਪਣੇ ਜਾਣਨ ਵਾਲਿਆਂ ਨੂੰ ਪੈਸੇ ਭੇਜ ਸਕਦੇ ਹਨ ਅਤੇ 'ਬ੍ਰੇਕਿੰਗ ਨਿਊਜ਼' ਜਿਸ ਰਾਹੀਂ ਪਬਲੀਸ਼ਰ ਆਪਣੇ ਆਲੇ-ਦੁਆਲੇ ਹੋਣ ਰਹੀਆਂ ਸਭ ਤੋਂ ਤਾਜ਼ਾ ਘਟਨਾਵਾਂ ਤੋਂ ਲੋਕਾਂ ਨੂੰ ਜਾਣੂ ਕਰਵਾ ਸਕਦੇ ਹਨ। ਇਨ੍ਹਾਂ ਦੋਵਾਂ ਨਵੇਂ ਫੀਚਰਸ ਦੀ ਟੈਸਟਿੰਗ ਫਿਲਹਾਲ ਸ਼ੁਰੂ ਨਹੀਂ ਕੀਤੀ ਹੈ। ਆਨਲਾਈਨ ਪਬਲੀਕੇਸ਼ਨ ਦਿ ਨੈਕਸਟ ਵੈੱਬ ਦੇ ਡਾਇਰੈਕਟਰ ਮੈਟ ਨਵਾਰ ਨੇ ਇਸ ਨੂੰ ਪਹਿਲੀ ਵਾਰ ਦੇਖਣ ਦਾ ਦਾਆਵਾ ਕੀਤਾ ਹੈ।
ਇਕ ਹੋਰ ਪਬਲੀਕੇਸ਼ਨ ਰੀਕੋਡ ਮੁਤਾਬਕ, ਫੇਸਬੁੱਕ ਨੇ ਪੁਸ਼ਟੀ ਕੀਤੀ ਹੈ ਕਿ 'ਬ੍ਰੇਕਿੰਗ ਨਿਊਜ਼' ਟੈਗ ਭਵਿੱਖ ਦੇ ਪ੍ਰੀਖਣ ਲਈ ਸੀ ਪਰ ਇਸ ਬਾਰੇ ਜ਼ਿਆਦਾ ਜਾਣਕਾਰੀ ਦੇਣ ਤੋਂ ਮਨਾ ਕਰ ਦਿੱਤਾ। ਰੀਕੋਡ ਨੇ ਕਿਹਾ ਕਿ ਫੇਸਬੁੱਕ ਨੇ ਨਾ ਹੀ 'ਰੈੱਡ ਆਨਵਲਾਪ' ਦੀ ਸੁਵਿਧਾ ਬਾਰੇ ਜਾਣਕਾਰੀ ਦਿੱਤੀ ਅਤੇ ਨਾ ਹੀ ਇਸ ਦੀ ਹੋਂਦ ਨੂੰ ਅਸਵਿਕਾਰ ਕੀਤਾ ਹੈ। ਫੇਸਬੁੱਕ ਦੇ ਪ੍ਰਤੀਨਿਧੀ ਦੇ ਹਵਾਲੇ ਤੋਂ ਦੱਸਿਆ ਗਿਆ ਕਿ ਫੇਸਬੁੱਕ ਹਮੇਸ਼ਾ ਨਵੀਆਂ ਚੀਜ਼ਾਂ ਦਾ ਪ੍ਰੀਖਣ ਕਰਦੀ ਰਹਿੰਦੀ ਹੈ ਪਰ ਇਸ ਸਮੇਂ ਦੱਸਣ ਲਈ ਕੁਝ ਖਾਸ ਨਹੀਂ ਹੈ।
ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਹੋ ਸਕਦਾ ਹੈ ਕਿ ਇਹ ਫੀਚਰ ਕਦੇ ਲਾਂਚ ਹੀ ਨਾ ਹੋਵੇ। ਇਸ ਸਾਲ ਦੀ ਸ਼ੁਰੂਆਤ 'ਚ ਫੇਸਬੁੱਕ ਨੇ ਆਪਣੇ ਮੈਸੇਂਜਰ ਐਪ 'ਚ ਗਰੁੱਪ ਪੇਮੈਂਟ ਸੁਵਿਧਾ ਨੂੰ ਲਾਂਚ ਕੀਤਾ ਸੀ ਜਿਸ ਨਾਲ ਯੂਜ਼ਰਸ ਇਕ ਗਰੁੱਪ 'ਚ ਸਾਰੇ ਮੈਂਬਰਾਂ ਜਾਂ ਵਿਅਕਤੀਗਤ ਰੂਪ ਨਾਲ ਇਕ ਵਿਅਕੀਤ ਨੂੰ ਭੁਗਤਾਨ ਕਰ ਸਕਦੇ ਹਨ। ਫੇਸਬੁੱਕ ਅਮਰੀਕਾ ਅਤੇ ਯੂਰਪ ਭਰ 'ਚ ਪ੍ਰਕਾਸ਼ਕਾਂ ਦੇ ਛੋਟੇ ਸਮੂਹਾਂ ਦੇ ਨਾਲ ਐਂਡਰਾਇਡ ਡਿਵਾਈਸਾਂ 'ਤੇ ਆਪਣੇ ਇੰਸਟੈਂਟ ਆਰਟਿਕਲ ਫੀਚਰ 'ਚ ਪੋਵਾਲ ਦਾ ਵੀ ਪ੍ਰੀਖਣ ਕਰ ਰਹੀ ਹੈ। ਫੇਸਬੁੱਕ ਮੀਟ੍ਰਿਕ ਮਾਡਲ ਅਤੇ ਪ੍ਰੀਮੀਅਮ ਮਾਡਲ ਦੋਵਾਂ ਲਈ ਇੰਸਟੈਂਟ ਆਰਟਿਕਲ 'ਚ ਮੈਂਬਰਸ਼ਿਪ-ਆਧਾਰਿਤ ਸਮਾਚਾਰ ਪ੍ਰੋਡਕਟਸ ਨੂੰ ਸਪੋਰਟ ਕਰੇਗੀ।
Xiaomi ਅੱਜ ਇਸ ਅਭਿਨੇਤਾ ਦੇ ਨਾਂ 'ਤੇ Mi Note 3 ਦਾ ਲਿਮਟਿਡ ਐਂਡੀਸ਼ਨ ਕਰੇਗੀ ਲਾਂਚ
NEXT STORY