ਜਲੰਧਰ-ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਿਓਮੀ ਦੇ ਬ੍ਰਾਂਡ ਅੰਬੇਸਡਰ ਚੀਨ-ਕੈਨੇਡੀਅਨ ਅਭਿਨੇਤਾ ਅਤੇ ਗਾਇਕ Chris Wu Yifan ਹੈ ਅਤੇ ਅੱਜ ਉਸਦਾ 27 ਵਾਂ ਜਨਮਦਿਨ ਹੈ, ਜਿਸ ਨੂੰ ਯਾਦਗਾਰ ਬਣਾਉਣ ਲਈ ਸ਼ਿਓਮੀ Mi Note 3 Wu Yifan ਇਕ ਲਿਮਟਿਡ ਵੇਰੀਐਂਟ ਬਣਾਇਆ ਹੈ। ਇਸ ਲਿਮਟਿਡ ਵੇਰੀਐਂਟ ਨੂੰ ਅੱਜ ਖਾਸ ਤੌਰ 'ਤੇ Wu Yifan ਜਨਮਦਿਨ ਦੇ ਖਾਸ ਮੌਕੇ 'ਤੇ ਪੇਸ਼ ਕੀਤਾ ਜਾਵੇਗਾ।
ਰਿਪੋਰਟ ਅਨੁਸਾਰ ਸ਼ਿਓਮੀ ਦਾ ਕਹਿਣਾ ਹੈ ਕਿ ਲਿਮਟਿਡ ਐਡੀਸ਼ਨ ਸਮਾਰਟਫੋਨ ਇਕ ਸਰਪ੍ਰਾਇਜ਼ ਗਿਫਟ ਦੇ ਤੌਰ 'ਤੇ Wu Yifan ਨੂੰ ਪੇਸ਼ ਕੀਤਾ ਜਾਵੇਗਾ, ਪਰ ਫਿਲਹਾਲ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਇਹ ਲਿਮਟਿਡ ਐਡੀਸ਼ਨ ਆਮ ਯੂਜ਼ਰਸ ਦੇ ਲਈ ਉਪਲੱਬਧ ਕਰਵਾਇਆ ਜਾਵੇਗਾ ਜਾਂ ਨਹੀਂ।
Wu Yifan Mi ਲਿਮਟਿਡ ਐਂਡੀਸ਼ਨ ਮੀ ਨੋਟ 3 ਨੂੰ ਸਟੈਂਡਰਡ ਬਲੂ ਵੇਰੀਐਂਟ 'ਚ ਪੇਸ਼ ਕੀਤਾ ਜਾਵੇਗਾ, ਪਰ ਬੈਕ 'ਤੇ ਅਭਿਨੇਤਾ ਦਾ ਨਾਂ ਗੋਲਡ ਕਲਰ 'ਚ ਲਿਖਿਆ ਹੋਵੇਗਾ। ਉਮੀਦ ਕੀਤੀ ਜਾ ਰਹੀਂ ਹੈ ਕਿ ਕੰਪਨੀ ਇਸ ਫੋਨ ਨੂੰ ਇਕ ਕਸਟਮ ਬਾਕਸ 'ਚ ਸਪੈਸ਼ਲ ਗਿਫਟ ਅਤੇ ਕਸਟਮ ਥੀਮ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਪੂਰੀ ਜਾਣਕਾਰੀ ਲਈ ਅਸੀਂ ਇਸ ਫੋਨ ਦੇ ਲਾਂਚ ਹੋਣ ਦਾ ਇੰਤਜ਼ਾਰ ਕਰਨਾ ਹੋਵੇਗਾ।
Mi Note 3 ਨੂੰ ਇਸ ਸਾਲ ਸਤੰਬਰ 'ਚ ਪੇਸ਼ ਕੀਤਾ ਗਿਆ ਸੀ। ਇਸ ਨੂੰ Mi 6 ਵੱਡਾ ਵੇਰੀਐਂਟ ਕਿਹਾ ਜਾ ਸਕਦਾ ਹੈ, ਜੋ ਕਿ ਘੱਟ ਪਾਵਰਫੁੱਲ ਹੈ। ਇਸ 'ਚ 5.5 ਇੰਚ FHD ਡਿਸਪਲੇਅ, ਸਨੈਪਡ੍ਰੋਜਨ 660 SoC, 6GB ਰੈਮ ਅਤੇ 64GB/128GB ਸਟੋਰੇਜ ਵੇਰੀਐਂਟ ਹੈ। ਇਸ ਦੇ ਨਾਲ ਹੀ ਇਸ ਫੋਨ 'ਚ ਡਿਊਲ ਰਿਅਰ ਕੈਮਰਾ, ਬਲੂਟੁੱਥ ਅਤੇ 3500mAH ਬੈਟਰੀ ਕੁਇੱਕ ਚਾਰਜ 3.0 ਸੁਪੋਟ ਨਾਲ ਉਪਲੱਬਧ ਹੈ।
ਐਪਲ ਪਹਿਲੀ ਵਾਰ ਭਾਰਤੀ ਸਟੂਡੈਂਟਸ ਨੂੰ ਦੇ ਰਹੀ ਹੈ ਇਹ ਸ਼ਾਨਦਾਰ ਮੌਕਾ
NEXT STORY