ਗੈਜੇਟ ਡੈਸਕ- ਵੀਡੀਓ ਕਾਨਫਰੰਸਿੰਗ ਐਪ ਜ਼ੂਮ ਦੀ ਪ੍ਰਸਿੱਧੀ ਨੂੰ ਦੇਖਦੇ ਹੋਏ ਫੇਸਬੁੱਕ ਨੇ ਆਪਣੀ ਮੈਸੇਂਜਰ ਐਪ 'ਚ ਨਵੇਂ ਰੂਮ ਫੀਚਰ ਨੂੰ ਸ਼ਾਮਲ ਕਰਕੇ ਇਸ ਨੂੰ ਭਾਰਤ 'ਚ ਲਾਈਵ ਕਰ ਦਿੱਤਾ ਹੈ। ਇਸ ਦੀ ਮਦਦ ਨਾਲ ਫੇਸਬੁੱਕ ਮੈਸੇਂਜਰ ਰਾਹੀਂ 50 ਲੋਕ ਇਕੱਠੇ ਵੀਡੀਓ ਕਾਲਿੰਗ ਕਰ ਸਕਦੇ ਹਨ। ਖਾਸ ਗੱਲ ਇਹ ਹੈ ਕਿ ਮੈਸੇਂਜਰ ਰੂਮ ਵੀਡੀਓ ਕਾਲਿੰਗ 'ਚ ਕੋਈ ਵੀ ਸਿਰਫ ਇਕ ਇਨਵਾਈਟ ਲਿੰਕ ਰਾਹੀਂ ਸ਼ਾਮਲ ਹੋ ਸਕਦਾ ਹੈ, ਭਲੇ ਹੀ ਉਹ ਫੇਸਬੁੱਕ ਦਾ ਇਸਤੇਮਾਲ ਨਾ ਕਰਦਾ ਹੋਵੇ।
ਇੰਝ ਕਰੋ ਇਸਤੇਮਾਲ
- ਜਿਸ ਤਰ੍ਹਾਂ ਤੁਸੀਂ ਫੇਸਬੁੱਕ ਮੈਸੇਂਜਰ 'ਤੇ ਗਰੁੱਪ ਬਣਾਉਂਦੇ ਹੋ, ਉਸੇ ਤਰ੍ਹਾਂ ਤੁਸੀਂ ਰੂਮ ਵੀ ਬਣਾ ਸਕਦੇ ਹੋ।
- ਇਸ ਲਈ ਸਭ ਤੋਂ ਪਹਿਲਾਂ ਫੋਨ 'ਚ ਫੇਸਬੁੱਕ ਮੈਸੇਂਜਰ ਐਪ ਡਾਊਨਲੋਡ ਕਰੋ।
- ਇਸ ਤੋਂ ਬਾਅਦ ਚੈਟਿੰਗ 'ਚ ਜਾਓ। ਲਾਗ-ਇਨ ਕਰਣ ਤੋਂ ਬਾਅਦ ਤੁਹਾਨੂੰ ਹੇਠਾਂ people ਦਾ ਆਪਸ਼ਨ ਦਿਸੇਗਾ ਜਿਸ 'ਤੇ ਕਲਿੱਕ ਕਰੋ।
- ਇਸ ਤੋਂ ਬਾਅਦ ਤੁਹਾਨੂੰ ਉਪਰ Creat a Room ਦਿਸੇਗਾ ਜਿਸ 'ਤੇ ਕਲਿੱਕ ਕਰਕੇ ਤੁਸੀਂ ਆਸਾਨੀ ਨਾਲ ਰੂਮ ਬਣਾ ਸਕਦੇ ਹੋ।
ਦੱਸ ਦੇਈਏ ਕਿ ਮੈਸੇਂਜਰ ਰੂਮ ਦਾ ਇਸਤੇਮਾਲ ਕਰਣਾ ਬਹੁਤ ਹੀ ਆਸਾਨ ਹੈ। ਕੋਰੋਨਾਵਾਇਰਸ ਦੇ ਚਲਦੇ ਵੀਡੀਓ ਕਾਨਫਰੰਸਿੰਗ ਦੀ ਸੁਵਿਧਾ ਘਰੋਂ ਕੰਮ ਕਰ ਰਹੇ ਲੋਕਾਂ ਲਈ ਮਹੱਤਵਪੂਰਨ ਹਿੱਸਾ ਬਣੀ ਹੋਈ ਹੈ। ਇਸ ਰਾਹੀਂ ਹੀ ਲੋਕ ਘਰ ਬੈਠੇ ਆਪਣੇ ਦੋਸਤਾਂ, ਦਫਤਰ ਦੇ ਸਾਥੀਆਂ ਅਤੇ ਪਰਿਵਾਰਕ ਮੈਂਬਰਾਂ ਨਾਲ ਆਸਾਨੀ ਨਾਲ ਜੁੜੇ ਹੋਏ ਹਨ।
ਅਮਰੀਕੀ ਕੰਪਨੀ ਨੇ ਲਾਂਚ ਕੀਤਾ ਐਡਵਾਂਸ ਰਿਸਟ ਬੈਂਡ, ਕੋਰੋਨਾ ਰੋਕਣ 'ਚ ਕਰੇਗਾ ਮਦਦ
NEXT STORY