ਗੈਜੇਟ ਡੈਸਕ- ਕੋਰੋਨਾਵਾਇਰਸ ਦੇ ਚਲਦੇ ਸਰਰੀ ਦਾ ਤਾਪਮਾਨ ਦੱਸਣ ਵਾਲਾ ਦੁਨੀਆ ਦਾ ਪਹਿਲਾ ਸਮਾਰਟ ਰਿਸਟ ਬੈਂਡ ਭਾਰਤ 'ਚ ਲਾਂਚ ਕਰ ਦਿੱਤਾ ਗਿਆ ਹੈ। ਇਸ ਨੂੰ ਕੈਲੀਫੋਰਨੀਆ ਦੀ ਕੰਪਨੀ ਗੋਕਵੀ (GOQii) ਲੈ ਕੇ ਆਈ ਹੈ ਅਤੇ ਇਸ ਬੈਂਡ ਦਾ ਨਾਂ Goqii Vital 3.0 ਰੱਖਿਆ ਗਿਆ ਹੈ। ਇਹ ਫਿਟਨੈੱਸ ਬੈਂਡ ਸਰੀਰ ਦੇ ਤਾਪਮਾਨ ਨੂੰ ਟ੍ਰੈਕ ਕਰਣ 'ਚ ਸਮਰਥ ਤਾਂ ਹੈ ਹੀ, ਇਸ ਤੋਂ ਇਲਾਵਾ ਕੰਪਨੀ ਦਾ ਮੰਨਣਾ ਹੈ ਕਿ ਇਹ ਕੋਵਿਡ-19 ਦੇ ਸ਼ੁਰੂਆਤੀ ਲੱਛਣ ਨੂੰ ਟ੍ਰੈਕ ਕਰਣ 'ਚ ਬੇਹੱਦ ਕੰਮ ਦਾ ਸਾਬਤ ਹੋਵੇਗਾ ਕਿਉਂਕ ਸਰੀਰ ਦਾ ਤਾਪਮਾਨ ਅਚਾਣਕ ਵਧ ਜਾਣਾ, ਕੋਵਿਡ-19 ਦੇ ਸ਼ੁਰੂਆਤੀ ਲੱਛਣਾਂ 'ਚੋਂ ਇਕ ਹੈ।
ਇਨ੍ਹਾਂ ਫੀਚਰਜ਼ ਨਾਲ ਹੈ ਲੈਸ
ਗੋਕਵੀ ਦਾ Vital 3.0 ਫਿਟਨੈੱਸ ਬੈਂਡ ਬਲੱਡ ਪ੍ਰੈਸ਼ਰ, ਬਲੱਡ ਗਲੂਕੋਜ਼ ਅਤੇ HbA1 ਨੂੰ ਵੀ ਡਿਟੈਕਟ ਕਰ ਸਕਦਾ ਹੈ। ਐਪਲ ਵਾਚ ਦੀ ਤਰ੍ਹਾਂ ਹੀ ਇਸ ਬੈਂਡ 'ਚ ਈ.ਸੀ.ਜੀ. ਨੂੰ ਡਿਟੈਕਟ ਕਰਣ ਦਾ ਵੀ ਫੀਚਰ ਕੁਝ ਸਮੇਂ 'ਚ ਅਪਡੇਟ ਰਾਹੀਂ ਸ਼ਾਮਲ ਕੀਤਾ ਜਾਵੇਗਾ।
ਸਿਰਫ 1 ਮਿੰਟ 'ਚ ਕਰ ਦੇਵੇਗਾ ਸਰੀਰ ਦੀ ਜਾਂਚ
ਗੋਕਵੀ Vital 3.0 ਫਿਟਨੈੱਸ ਬੈਂਡ ਸਿਰਫ ਸਕਿਨ ਟੱਚ ਨਾਲ ਹੀ ਸਰੀਰ ਦੇ ਤਾਪਮਾਨ ਨੂੰ ਰਿਕਾਰਡ ਕਰਣ 'ਚ ਸਮਰਥ ਹੋਵੇਗਾ। ਬੈਂਡ ਨੂੰ ਤੁਹਾਡੇ ਸਰੀਰ ਦੇ ਤਾਪਮਾਨ ਦੀ ਰੀਡਿੰਗ ਲੈਣ 'ਚ 1 ਮਿੰਟ ਹੀ ਲੱਗੇਗਾ।
ਇੰਨੀ ਹੈ ਇਸ ਖਾਸ ਫਿਟਨੈੱਸ ਬੈਂਡ ਦੀ ਕੀਮਤ
ਗੋਕਵੀ Vital 3.0 ਫਿਟਨੈੱਸ ਬੈਂਡ ਦੀ ਭਾਰਤ 'ਚ ਕੀਮਤ 3,999 ਰੁਪਏ ਹੈ। ਫਿਲਹਾਲ, ਇਹ ਸਮਾਰਟ ਬੈਂਡ Goqii ਇੰਡੀਆ ਦੀ ਵੈੱਬਸਾਈਟ 'ਤੇ ਪ੍ਰੀਬੁਕਿੰਗ ਲਈ ਉਪਲੱਬਧ ਕੀਤਾ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਨੂੰ ਸਭ ਤੋਂ ਪਹਿਲਾਂ ਤਤਕਾਲੀਨ ਆਧਾਰ 'ਤੇ ਫਰੰਟਲਾਈਨ ਵਰਕਰਾਂ, ਸਰਕਾਰੀ, ਪ੍ਰਾਈਵੇਟ ਐਂਟਰਪ੍ਰਾਈਜਿਜ਼ ਲਈ ਉਪਲੱਬਧ ਕੀਤਾ ਜਾਵੇਗਾ। ਇਸ ਦੀਆਂ ਕੁਝ ਇਕਾਈਆਂ ਆਮ ਲੋਕਾਂ ਲਈ ਉਪਲੱਬਧ ਕੀਤੀਆਂ ਜਾਣਗੀਆਂ।
4 ਰੀਅਰ ਕੈਮਰੇ ਤੇ 5000mAh ਬੈਟਰੀ ਨਾਲ ਸੈਮਸੰਗ ਦਾ ਨਵਾਂ ਫੋਨ ਲਾਂਚ
NEXT STORY