ਗੈਜੇਟ ਡੈਸਕ– ਫੇਸਬੁੱਕ ਨੇ 2014 ’ਚ ਟ੍ਰੈਂਡਿੰਗ ਫੀਚਰ ਲਾਂਚ ਕੀਤਾ ਸੀ। ਇਥੇ ਟ੍ਰੈਂਡਿੰਗ ਆਰਟੀਕਲਸ ਦਿਖਾਏ ਜਾਂਦੇ ਸਨ ਅਤੇ ਉਸ ਨਾਲ ਜੁੜੀ ਕਵਰੇਜ ਦਿਸਦੀ ਸੀ। ਪਰ ਇਕ ਸਮਾਂ ਆਇਆ ਜਦੋਂ ਫੇਸਬੁੱਕ ’ਤੇ ਦੋਸ਼ ਲੱਗਣ ਲੱਗੇ ਕਿ ਕੰਪਨੀ ਟ੍ਰੈਂਡਿੰਗ ਦੇ ਨਾਲ ਕਿਸੇ ਖਾਸ ਲੋਕਾਂ ਨੂੰ ਫਾਇਦਾ ਪਹੁੰਚਾਉਣ ਲਈ ਛੇੜਛਾੜ ਕਰ ਰਹੀ ਹੈ। 2018 ’ਚ ਕੰਪਨੀ ਨੇ ਇਸ ਨੂੰ ਖਤਮ ਕਰ ਦਿੱਤਾ। ਹੁਣ ਫੇਸਬੁੱਕ ਇਕ ਨਵਾਂ ਸੈਕਸ਼ਨ ਲਾਂਚ ਕਰਨ ਦੀ ਤਿਆਰੀ ’ਚ ਹੈ ਜਿਸ ਨੂੰ ‘ਨਿਊਜ਼’ ਕਿਹਾ ਜਾਵੇਗਾ।
ਰਿਪੋਰਟ ਮੁਤਾਬਕ, ਸ਼ੁੱਕਰਵਰ ਯਾਨੀ 25 ਅਕਤੂਬਰ ਨੂੰ ਫੇਸਬੁੱਕ ‘ਨਿਊਜ਼ ਟੈਬ’ ਲਾਂਚ ਕਰ ਰਹੀ ਹੈ। ਇਸ ਟੈਬ ’ਚ ਸੈਂਕੜੇ ਨਿਊਜ਼ ਪਬਲੀਸ਼ਰਜ਼ ਦੀਆਂ ਖਬਰਾਂ ਦਿਸਣਗੀਆਂ। ‘ਦਿ ਵਾਸ਼ਿੰਗਟਨ ਪੋਸਟ’ ਦੀ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਕੁਝ ਲੋਕਾਂ ਨੇ ਕਿਹਾ ਹੈ ਕਿ ਫੇਸਬੁੱਕ ਨਿਊਜ਼ ਟੈਬ ’ਚ ਕੰਟੈਂਟ ਲਈ ਕੰਪਨੀ ਪੈਸੇ ਵੀ ਦੇਵੇਗੀ। ਕੁਝ ਮਹੀਨੇ ਪਹਿਲਾਂ ‘ਦਿ ਵਾਲ ਸਟਰੀਟ ਜਰਨਲ’ ਦੀ ਇਕ ਰਿਪੋਰਟ ’ਚ ਕਿਹਾ ਗਿਆ ਸੀ ਕਿ ਫੇਸਬੁੱਕ ਨੇ ਇਸ ਨਵੇਂ ਨਿਊਜ਼ ਸੈਕਸ਼ਨ ਲਈ ਨਿਊਜ਼ ਆਰਗਨਾਈਜੇਸ਼ਨ ਨਾਲ ਸੰਪਰਕ ਕੀਤਾ ਹੈ। ਫੇਸਬੁੱਕ ਆਪਣੇ ਨਿਊਜ਼ ਟੈਬ ਲਈ ਲਾਈਸੰਸ ਕੰਟੈਂਟ ਲਈ ਨਿਊਜ਼ ਪਬਲੀਸ਼ਰਜ਼ ਨੂੰ ਪੈਸੇ ਆਫਰ ਕਰੇਗੀ।
ਫੇਸਬੁੱਕ ਕੋ-ਫਾਊਂਡਰ ਅਤੇ ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਕਿਹਾ ਹੈ ਕਿ ਉਹ ਇਸ ਹਫਤੇ ’ਚ ਇਕ ਵੱਡਾ ਐਲਾਨ ਕਰਨ ਵਾਲੇ ਹਨ ਅਤੇ ਇਹ ਹਾਈ ਕੁਆਲਿਟੀ ਜਰਨਲਿਜਮ ਨਾਲ ਜੁੜਿਆ ਹੋਵੇਗਾ। ਇਹ ਵੱਡਾ ਇਨਿਸ਼ਿਏਟਿਵ ਹੈ ਜੋ ਨਿਊ ਐਂਡ ਜਰਨਲਿਜਮ ’ਤੇਆਧਾਰਿਤ ਹੋਵੇਗਾ। ਅਸੀਂ ਇਸ ਲਈ ਕਈ ਲੋਕਾਂ ਦੇ ਨਾਲ ਸਾਂਝੇਦਾਰੀ ਕਰ ਰਹੇ ਹਾਂ ਤਾਂ ਜੋ ਇਕ ਅਜਿਹਾ ਪ੍ਰੋਡਕਟ ਬਣਾ ਸਕੀਏ ਜੋ ਹਾਈ ਕੁਆਲਿਟੀ ਜਰਨਲਿਜਮ ਨੂੰ ਸਪੋਰਟ ਕਰੇਗਾ। ਜ਼ਿਕਰਯੋਗ ਹੈ ਕਿ ਫੇਸਬੁੱਕ ’ਤੇ ਲਗਾਤਾਰ ਫੇਕ ਨਿਊਜ਼ ਅਤੇ ਅਫਵਾਹਾਂ ਨੂੰ ਰੋਕਣ ’ਚ ਅਸਫਲ ਹੋਣ ਦਾ ਦੋਸ਼ ਲਗਾਇਆ ਜਾਂਦਾ ਰਿਹਾ ਹੈ। ਫੇਸਬੁੱਕ ਨੇ ਪਹਿਲਾਂ ਵੀ ਫੇਕ ਨਿਊਜ਼ ਅਤੇ ਅਫਵਾਹਾਂ ’ਤੇ ਰੋਕ ਲਗਾਉਣ ਦੀ ਗੱਲ ਕਹੀ ਹੈ ਅਤੇ ਇਸ ਲਈ ਫੈਕਟ ਚੈੱਕ ਕੰਪਨੀਆਂ ਦੇ ਨਾਲ ਕੰਪਨੀ ਨੇ ਸਾਂਝੇਦਾਰੀ ਵੀ ਕੀਤੀ ਹੈ। ਹਾਲਾਂਕਿ ਇਨ੍ਹਾਂ ਸਭ ਦੇ ਬਾਵਜੂਦ ਵੀ ਫੇਕ ਨਿਊਜ਼ ’ਤੇ ਰੋਕ ਲੱਗਦੀ ਨਹੀਂ ਦਿਸ ਰਹੀ।
ਇੰਸਟਾਗ੍ਰਾਮ ’ਤੇ ਵੀ ਵੈੱਬ ਸੀਰੀਜ਼ ਬਣਾਉਣ ਦਾ ਮੌਕਾ, IGTV ’ਤੇ ਹੋਵੇਗਾ ਲਾਈਵ
NEXT STORY