ਗੈਜੇਟ ਡੈਸਕ- ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁਕ 'ਤੇ ਪ੍ਰਾਇਵੇਸੀ ਫੀਚਰ ਦਾ ਇੰਤਜਾਰ ਕਈ ਯੂਜ਼ਰਸ ਕਾਫ਼ੀ ਸਮੇਂ ਤੋਂ ਕਰ ਰਹੇ ਹਨ। ਇਸ ਫੀਚਰ ਦਾ ਨਾਂ ਕਲੀਅਰ ਹਿਸਟਰੀ (Clear History) ਹੈ। ਇਸ ਫੀਚਰ ਦੇ ਰਾਹੀਂ ਯੂਜ਼ਰਸ ਫੇਸਬੁਕ ਤੋਂ ਇਕੱਠਾ ਕੀਤੇ ਗਏ ਡਾਟਾ ਨੂੰ ਡਿਲੀਟ ਕਰ ਸਕਣਗੇ। ਇਸ ਗੱਲ ਦੀ ਜਾਣਕਾਰੀ ਕੰਪਨੀ ਦੇ ਚੀਫ ਫਾਇਨੈਂਸ ਆਫਿਸਰ ਡੇਵਿਡ ਵੇਹਨੇਰ ਨੇ ਦਿੱਤੀ ਹੈ। ਕੰਪਨੀ ਮੁਤਾਬਕ, ਇਸ ਫੀਚਰ ਨੂੰ 2019 ਦੇ ਆਖਰੀ ਤੱਕ ਯੂਜ਼ਰਸ ਲਈ ਰੋਲਆਊਟ ਕੀਤਾ ਜਾਵੇਗਾ। ਇਸ ਦਾ ਮਤਲਬ ਜੇਕਰ ਯੂਜ਼ਰ ਫੇਸਬੁਕ ਦੁਆਰਾ ਉਨ੍ਹਾਂ ਦੀ ਜਾਣਕਾਰੀ ਇਕਠੀ ਕੀਤੀ ਜਾਣ ਤੋਂ ਪਰੇਸ਼ਾਨ ਹਨ ਤਾਂ ਇਹ ਫੀਚਰ ਉਨ੍ਹਾਂ ਦੀ ਮਦਦ ਕਰ ਸਕਦਾ ਹੈ। Facebook 'ਤੇ ਯੂਜ਼ਰਸ ਦੇ ਡਾਟਾ ਨਾਲ ਛੇੜਛਾੜ ਕਰਨ ਦੇ ਇਲਜ਼ਾਮ ਕਈ ਵਾਰ ਲੱਗੇ ਹਨ। ਸਾਲ 2018 'ਚ ਕਈ ਅਜਿਹੇ ਵਾਕਿਏ ਹੋਏ ਹਨ ਜਿਨ੍ਹੇ ਫੇਸਬੁਕ ਦੀ ਈਮੇਜ ਖ਼ਰਾਬ ਕੀਤੀ ਹੈ।
Facebook ਸੇਵ ਕਰਦਾ ਹੈ ਤੁਹਾਡੀ ਜਾਣਕਾਰੀ :
ਫੇਸਬੁਕ ਯੂਜ਼ਰਸ ਡਾਟਾ, ਉਸਦੇ ਐਡ ਤੇ ਐਨਾਲਿਟਿਕਸ ਟੂਲਸ ਦੀ ਵਰਤੋਂ ਕਰਨ ਵਾਲੀ ਸਾਈਟਸ ਤੇ ਐਪਸ ਦੀ ਮਦਦ ਨਾਲ ਇਕੱਠਾ ਕਰਦਾ ਹੈ। Clear History ਫੀਚਰ ਦੇ ਲਾਂਚ ਹੋਣ ਤੋਂ ਬਾਅਦ ਯੂਜ਼ਰਸ Facebook ਦੇ ਡਾਟਾ ਸਟੋਰ ਤੋਂ ਆਪਣੀ ਬਰਾਉਜਿੰਗ ਹਿਸਟਰੀ ਨੂੰ ਡਿਲੀਟ ਕਰ ਸਕਣਗੇ।
Clear History ਫੀਚਰ ਕਿਵੇਂ ਕਰੇਗਾ ਕੰਮ :
ਇਹ ਫੀਚਰ ਵੈੱਬ ਬਰਾਊਜ਼ਰ ਦੇ ਆਪਸ਼ਨ ਵਰਗਾ ਹੋਵੇਗਾ। ਇਸ 'ਚ ਯੂਜ਼ਰ ਕੈਸ਼ ਦੇ ਰਾਹੀਂ ਆਪਣੀ ਹਿਸਟਰੀ ਤੇ ਕੁਕੀਜ਼ ਨੂੰ ਡਿਲੀਟ ਕਰਦੇ ਹਨ। ਨਾਲ ਹੀ ਯੂਜ਼ਰਸ ਇਹ ਵੀ ਜਾਣ ਸਕਣਗੇ ਕਿ ਉਨ੍ਹਾਂ ਨੇ ਕਿਸ ਐਪ ਜਾਂ ਵੈੱਬਸਾਈਟ 'ਤੇ ਵਿਜਿਟ ਕੀਤੀ ਹੈ। ਇਸ ਜਾਣਕਾਰੀ ਨੂੰ ਆਪਣੇ ਅਕਾਊਂਟ ਤੋਂ ਪੂਰੀ ਤਰ੍ਹਾਂ ਡਿਲੀਟ ਕਰ ਸਕਣਗੇ।
87 ਮਿਲੀਅਨ ਯੂਜ਼ਰਸ ਦਾ ਡਾਟਾ ਹੋਇਆ ਮਿਸਯੂਜ਼ :
ਇਹ ਰਿਪੋਰਟ ਕੀਤੀ ਗਈ ਸੀ ਕਿ ਯੂ. ਕੇ ਅਧਾਰਿਤ ਕੰਸਲਟੇਂਸੀ ਕੈਂਬਰਿਜ ਐਨਾਲਿਟਿਕਾ ਨੇ ਫੇਸਬੁਕ ਦੇ ਲੱਖਾਂ ਯੂਜ਼ਰਸ ਦਾ ਡਾਟਾ ਮਿਸਯੂਜ਼ ਕੀਤਾ ਸੀ। ਇਸ ਡਾਟਾ ਨੂੰ ਸਾਲ 2016 'ਚ ਹੋਏ ਅਮਰੀਕਾ ਪ੍ਰੇਸਡੇਂਸ਼ੀਅਲ ਇਲੈਕਸ਼ਨਜ਼ ਲਈ ਇਸਤੇਮਾਲ ਕੀਤਾ ਗਿਆ ਸੀ।
50 ਮਿਲੀਅਨ ਯੂਜ਼ਰਸ ਦਾ ਡਾਟਾ ਹੋਇਆ ਹੈਕ :
ਕੰਸਲਟੇਂਸੀ ਕੈਂਬਰਿਜ਼ ਐਨਾਲਿਟਿਕਾ ਦਾ ਮਾਮਲਾ ਅਜੇ ਠੰਡਾ ਵੀ ਨਹੀਂ ਹੋਇਆ ਸੀ ਕਿ ਸਤੰਬਰ ਮਹੀਨੇ 'ਚ ਇਕ ਹੋਰ ਮਾਮਲਾ ਸਾਹਮਣੇ ਆ ਗਿਆ ਸੀ। ਇਸ ਮਾਮਲੇ 'ਚ ਪਤਾ ਚੱਲਿਆ ਸੀ ਕਿ ਫੇਸਬੁੱਕ ਦਾ View as ਫੀਚਰ ਦੇ ਰਾਹੀ ਲੱਖਾਂ ਯੂਜ਼ਰਸ ਦਾ ਡਾਟਾ ਹੈਕਰਸ ਐਕਸੇਸ ਕਰ ਪਾ ਰਹੇ ਸਨ।
ਨਵੀਂ ਮਹਿੰਦਰਾ Scorpio 'ਚ ਮਿਲ ਸਕਦੈ ਜ਼ਿਆਦਾ ਪਾਵਰਫੁੱਲ ਇੰਜਣ
NEXT STORY