ਜਲੰਧਰ- ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ 'ਤੇ 'ਲਾਈਕ' ਕਰਨਾ ਅਤੇ ਸਟੇਟਸ ਪਾਉਣਾ ਤੁਹਾਡੇ ਮਾਨਸਿਕ ਤੇ ਸਰੀਰਕ ਸਿਹਤ ਲਈ ਜ਼ਿਆਦਾ ਹਾਨੀਕਾਰਕ ਸਾਬਤ ਹੋ ਸਕਦਾ ਹੈ। ਇਹ ਜਾਣਕਾਰੀ ਇਕ ਨਵੀਂ ਖੋਜ 'ਚ ਸਾਹਮਣੇ ਆਈ ਹੈ। ਸੈਨ ਡਿਯਾਗੋ ਸਥਿਤ ਕੈਲੀਫੋਰਨੀਆ ਯੂਨੀਵਰਸਿਟੀ ਦੇ ਇਕ ਸਹਾਇਕ ਪ੍ਰੋਫੈਸਰ ਹੋਲੀ ਸ਼ਕਿਆ ਅਤੇ ਉਸ ਦੇ ਸਹਿਯੋਗੀਆਂ ਨੇ ਲਗਭਗ 5200 ਲੋਕਾਂ 'ਤੇ ਤਿੰਨ ਪੜਾਵਾਂ 'ਚ ਕੀਤੇ ਗਏ ਅਧਿਐਨ ਤੋਂ ਅੰਕੜੇ ਇਕੱਠੇ ਕੀਤੇ ਹਨ। ਖੋਜ 'ਚ ਸ਼ਾਮਲ ਲੋਕਾਂ ਦੀ ਔਸਤ ਉਮਰ 48 ਸਾਲ ਹੈ। ਇਨ੍ਹਾਂ ਲੋਕਾਂ ਦੀ ਮਾਨਸਿਕ ਤੇ ਸਰੀਰਕ ਸਿਹਤ ਨੂੰ ਇਕ ਤੋਂ ਚਾਰ ਸਕੇਲ 'ਤੇ ਅਤੇ ਜੀਵਨ ਸੰਤੁਸ਼ਟੀ ਨੂੰ ਇਕ ਤੋਂ 10 ਸਕੇਲ 'ਤੇ ਪਾਣੀ ਰੱਖਿਆ ਅਤੇ ਉਸ ਦੇ ਬਾਡੀ ਮਾਸ ਇੰਡੈਕਸ (ਬੀ.ਐੱਮ.ਆਈ.) ਗਿਣਤੀ ਦਾ ਪਤਾ ਲਗਾਇਆ ਗਿਆ। 'ਲਾਈਵ ਸਾਇੰਸਿਜ਼' ਨੇ ਖਬਰ ਦਿੱਤੀ ਹੈ ਕਿ ਜੋ ਲੋਕ ਜ਼ਿਆਦਾ 'ਲਾਈਕ' ਦੇ ਚੱਕਰ 'ਚ ਰਹਿੰਦੇ ਹਨ, ਉਨ੍ਹਾਂ ਦੀ ਸਿਹਤ 'ਤੇ ਬੁਰਾ ਅਸਰ ਪੈਂਦਾ ਹੈ। ਖੋਜਕਰਤਾਵਾਂ ਨੇ ਪਤਾ ਲਗਾਇਆ ਕਿ ਜੋ ਲੋਕ ਆਪਣਾ ਫੇਸਬੁੱਕ ਸਟੇਟਸ ਜ਼ਿਆਦਾ ਅਪਡੇਟ ਕਰਦੇ ਹਨ ਅਤੇ ਉਨ੍ਹਾਂ ਦਾ ਔਸਤਨ ਤੇ ਆਪਣਾ ਸਟੇਟਸ ਘੱਟ ਅਪਡੇਟ ਕਰਨ ਵਾਲਿਆਂ ਦੇ ਮੁਕਾਬਲੇ ਮਾਨਸਿਕ ਸਿਹਤ 'ਤੇ ਜ਼ਿਆਦਾ ਅਸਰ ਪੈਂਦਾ ਹੈ। ਖੋਜਕਾਰਾਂ ਨੇ ਦੱਸਿਆ ਕਿ ਸਮੇਂ ਦੇ ਨਾਲ ਇਨ੍ਹਾਂ ਸਮੱਸਿਆਵਾਂ 'ਚ ਵਾਧਾ ਹੁੰਦਾ ਹੈ ਅਤੇ ਸਲਾਹ ਦਿੱਤੀ ਗਈ ਹੈ ਕਿ ਇਸ ਤਰ੍ਹਾਂ ਦੇ ਲੋਕ ਜਿਨ੍ਹਾਂ ਦੀ ਸਿਹਤ ਖਰਾਬ ਹੈ ਉਨ੍ਹਾਂ ਨੂੰ ਫੇਸਬੁੱਕ ਦੀ ਵਰਤੋਂ ਬੰਦ ਕਰ ਦੇਣੀ ਚਾਹੀਦੀ ਹੈ।
ਨੈਨੋ ਦੇ ਭਵਿੱਖ ਦਾ ਰਾਹ ਅਜੇ ਤੈਅ ਨਹੀਂ : ਟਾਟਾ ਮੋਟਰਸ
NEXT STORY