ਮੁੰਬਈ- ਟਾਟਾ ਮੋਟਰਸ ਨੇ ਆਪਣੀ ਲੱਖਟਕੀਆ ਕਾਰ ਨੈਨੋ ਦੇ ਭਵਿੱਖ ਬਾਰੇ ਅਜੇ ਕਿਸੇ ਤਰ੍ਹਾਂ ਦੀ ਵਚਨਬੱਧਤਾ ਤੋਂ ਇਨਕਾਰ ਕੀਤਾ ਹੈ ਅਤੇ ਕਿਹਾ ਹੈ ਕਿ ਇਸ ਬਾਰੇ 'ਚ ਸਹੀ ਫੈਸਲਾ ਬੋਰਡ ਅਨੁਸਾਰ ਹੀ ਕੀਤਾ ਜਾਵੇਗਾ। ਦੇਸ਼ ਦੀ ਇਹ ਪ੍ਰਮੁੱਖ ਵਾਹਨ ਕੰਪਨੀ ਆਪਣੀ ਸੰਭਾਵੀ ਯੋਜਨਾਵਾਂ ਨੂੰ ਅੰਤਿਮ ਰੂਪ ਦੇ ਰਹੀ ਹੈ ਪਰ ਇਸ 'ਚ ਨੈਨੋ ਦੀ ਭੂਮਿਕਾ ਨੂੰ ਲੈ ਕੇ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ ਜਾ ਰਿਹਾ ਹੈ। ਟਾਟਾ ਸਮੂਹ 'ਚ ਉੱਚੇ ਅਹੁਦਿਆਂ 'ਤੇ ਬੈਠੇ ਅਧਿਕਾਰੀਆਂ ਲਈ ਨੈਨੋ ਨੂੰ ਕਾਫ਼ੀ ਸੰਵੇਦਨਸ਼ੀਲ ਮੰਨਿਆ ਜਾ ਰਿਹਾ ਹੈ।
ਕੰਪਨੀ ਨੇ 2019 ਤੱਕ ਦੇਸ਼ ਦੀਆਂ 3 ਸਿਖਰ ਯਾਤਰੀ ਵਾਹਨ ਕੰਪਨੀਆਂ 'ਚ ਸ਼ਾਮਲ ਹੋਣ ਦਾ ਨਿਸ਼ਾਨਾ ਰੱਖਿਆ। ਹਾਲਾਂਕਿ ਕੰਪਨੀ ਦੇ ਉੱਚ ਅਧਿਕਾਰੀ ਇਹ ਨਹੀਂ ਦੱਸ ਰਹੇ ਕਿ ਸੰਭਾਵੀ ਯੋਜਨਾਵਾਂ 'ਚ ਨੈਨੋ ਦਾ ਕੀ ਹੋਵੇਗਾ ਜੋ ਕਿ ਰਤਨ ਟਾਟਾ ਦਾ ਪ੍ਰਾਜੈਕਟ ਹੈ।
ਟਾਟਾ ਮੋਟਰਸ ਦੇ ਪ੍ਰਬੰਧ ਨਿਦੇਸ਼ਕ ਗੁਏਂਤਰ ਬੁਸ਼ਚੇਕ ਨੇ ਕਿਹਾ ਕਿ ਮੈਂ ਅਜੇ ਕੁਝ ਨਹੀਂ ਦੱਸ ਸਕਦਾ ਕਿਉਂਕਿ ਯਾਤਰੀ ਵਾਹਨ ਕਾਰਜਨੀਤੀ ਤਹਿਤ ਹਨ। ਇਹ ਫੈਸਲੇ ਬੋਰਡ ਦੇ ਰੁਖ਼ ਦੇ ਹਿਸਾਬ ਨਾਲ ਸਹੀ ਸਮੇਂ ਅਤੇ ਜ਼ਰੂਰਤ ਦੇ ਹਿਸਾਬ ਨਾਲ ਕੀਤੇ ਜਾਣਗੇ।
ਅੱਜ ਤੋਂ ZTE Blade A2 Plus ਦੀ ਵਿਕਰੀ ਹੋਈ ਸ਼ੁਰੂ
NEXT STORY