ਜਲੰਧਰ— ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਆਪਣੇ ਮੈਸੇਂਜਰ ਐਪ 'ਚ ਯੂਜ਼ਰਸ ਦੀ ਰੁਚੀ ਬਣਾਈ ਰੱਖਣ ਲਈ ਲਗਾਤਾਰ ਨਵੇਂ-ਨਵੇਂ ਪ੍ਰਯੋਗ ਕਰਦੀ ਰਹਿੰਦੀ ਹੈ। ਇਸ ਵਾਰ ਕੰਪਨੀ ਨੇ ਮੈਸੇਂਜਰ ਨੂੰ ਨਵਾਂ ਡਿਜ਼ਾਈਨ ਦਿੱਤਾ ਹੈ। ਨਵੇਂ ਡਿਜ਼ਾਈਨ 'ਚ ਕਈ ਫੀਚਰਸ ਐਡ ਕੀਤੇ ਗਏ ਹਨ ਜਿਨ੍ਹਾਂ 'ਚ ਨਵਾਂ ਹੋਮ ਟੈਬ, ਬਰਥਡੇਅ ਅਤੇ ਫੇਵਰੇਟ ਸੈਕਸ਼ਨ ਸ਼ਾਮਲ ਹਨ।
ਮੈਸੇਂਜਰ ਦੇ ਨਵੇਂ ਡਿਜ਼ਾਈਨ 'ਚ ਸਭ ਤੋਂ ਉਪਰ ਕੁਝ ਹਾਲਿਆ ਚੈਟ ਦਿਖਾਈ ਗਈ ਹੈ। ਇਸ ਤੋਂ ਬਾਅਦ ਇਕ ਫੇਵਰੇਟ ਸੈਕਸ਼ਨ ਹੋਵੇਗਾ। ਇਸ ਵਿਚ ਉਹ ਲੋਕ ਹੋਣਗੇ ਜਿਨ੍ਹਾਂ ਨਾਲ ਯੂਜ਼ਰ ਜ਼ਿਆਦਾ ਚੈਟ ਕਰਦਾ ਹੈ। ਮੈਸੇਂਜਰ 'ਚ ਹੁਣ ਐਕਟਿਵ ਨਾਓ ਸੈਕਸ਼ਨ ਵੀ ਹੋਵੇਗਾ ਜੋ ਉਸ ਸਮੇਂ ਆਨਲਾਈਨ ਉਪਲੱਬਧ ਲੋਕਾਂ ਨੂੰ ਦਿਖਾਏਗਾ। ਇਕ ਨਵਾਂ ਬਰਥਡੇਅ ਸੈਕਸ਼ਨ ਵੀ ਹੋਵੇਗਾ ਜਿਸ ਰਾਹੀਂ ਕਿਸੇ ਵੀ ਫੇਸਬੁੱਕ ਫਰੈਂਡ ਦੇ ਜਨਮਦਿਨ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
ਮੈਸੇਂਜਰ ਦਾ ਕਹਿਣਾ ਹੈ ਕਿ ਨਵਾਂ ਡਿਜ਼ਾਈਨ ਇਕ ਅਪਡੇਟ ਹੈ ਜਿਸ ਰਾਹੀਂ ਯੂਜ਼ਰ ਨੂੰ ਜ਼ਿਆਦਾ ਕੰਮ ਦੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਮੈਸੇਂਜਰ ਐਪ 'ਚ ਹੁਣ ਟਾਪ 'ਤੇ ਇਕ ਸਰਚ ਬਾਰ ਵੀ ਹੋਵੇਗੀ ਜੋ ਫੇਸਬੁੱਕ ਮੋਬਾਇਲ ਸਰਚ ਦੀ ਤਰ੍ਹਾਂ ਹੀ ਨਤੀਜਾ ਦਿਖਾਏਗੀ। ਨਵੇਂ ਡਿਜ਼ਾਈਨ ਦਾ ਐਲਾਨ ਕਰਦੇ ਹੋਏ ਮੈਸੇਂਜਰ ਟੀਮ ਨੇ ਬਲਾਗ ਪੋਸਟ 'ਚ ਲਿਖਿਆ ਹੈ ਕਿ ਹੁਣ ਤੱਕ ਅਸੀਂ ਲੋਕਾਂ ਨਾਲ ਜੁੜਨ ਦੇ ਨਵੇਂ ਤਰੀਕਿਆਂ ਨੂੰ ਲੈ ਕੇ ਜ਼ਿਆਦਾ ਕੁਝ ਨਹੀਂ ਕਰ ਸਕੇ ਸੀ। ਇਸ ਲਈ ਇਸ ਨੂੰ ਹੋਰ ਆਸਾਨ ਬਣਾਉਣ ਦੀ ਕੋਸ਼ਿਸ਼ ਹੈ ਤਾਂ ਜੋ ਕਿਸੇ ਵੀ ਵਿਅਕਤੀ ਨਾਲ ਗੱਲਬਾਤ ਸ਼ੁਰੂ ਕਰਨ 'ਚ ਜ਼ਿਆਦਾ ਦੇਰ ਨਾ ਹੋਵੇ। ਇਹ ਫੀਚਰਸ ਦੁਨੀਆ ਭਰ ਦੇ ਸਾਰੇ ਐਂਡ੍ਰਾਇਡ ਯੂਜ਼ਰਸ ਲਈ ਉਪਲੱਬਧ ਹੋਵੇਗਾ।
ਪੈਨਾਸੋਨਿਕ ਨੇ ਲਾਂਚ ਕੀਤਾ 5000mAh ਦੀ ਬੈਟਰੀ ਵਾਲਾ ਹਲਕਾ ਫੋਨ P75
NEXT STORY