ਗੈਜੇਟ ਡੈਕਸ—ਅੱਜ ਦੇ ਦੌਰ 'ਚ ਲੋਕ ਚੈਟਿੰਗ ਤੋਂ ਲੈ ਕੇ ਵੀਡੀਓ ਕਾਲਿੰਗ ਕਰਨ ਲਈ ਵਟਸਐਪ ਦੀ ਵਰਤੋਂ ਕਰਦੇ ਹਨ। ਵਟਸਐਪ ਲਿਸਟ 'ਚ ਕੁਝ ਕਾਨਟੈਕਟਸ ਅਜਿਹੇ ਹੁੰਦੇ ਹਨ ਜਿਨ੍ਹਾਂ ਨਾਲ ਅਸੀਂ ਸਭ ਤੋਂ ਜ਼ਿਆਦਾ ਗੱਲ ਕਰਦੇ ਹਾਂ ਅਤੇ ਇਨ੍ਹਾਂ ਨੂੰ ਹੀ ਅਸੀਂ ਸਭ ਤੋਂ ਜ਼ਿਆਦਾ ਤਸਵੀਰਾਂ ਅਤੇ ਵੀਡੀਓਜ਼ ਵੀ ਭੇਜਦੇ ਹਾਂ। ਅੱਜ ਅਸੀਂ ਤੁਹਾਨੂੰ ਇਕ ਅਜਿਹਾ ਤਰੀਕਾ ਦੱਸਾਂਗੇ ਜਿਸ ਨਾਲ ਤੁਹਾਨੂੰ ਆਸਾਨੀ ਨਾਲ ਪਤਾ ਚੱਲੇਗਾ ਕਿ ਤੁਸੀਂ ਕਿਸ ਕਾਨਟੈਕਟ ਦੇ ਨਾਲ ਐਂਡਰਾਇਡ ਫੋਨ 'ਚੋਂ ਕਿੰਨੀ ਮੀਡੀਆ ਫਾਈਲਸ ਅਤੇ ਮੈਸੇਜ ਸ਼ੇਅਰ ਕੀਤੇ ਹਨ।
—ਇਸ ਲਈ ਸਭ ਤੋਂ ਪਹਿਲਾਂ ਆਪਣੇ ਵਟਸਐਪ ਨੂੰ ਓਪਨ ਕਰੋ।
—ਐਂਡਰਾਇਡ ਐਪਸ 'ਚ ਰਾਈਟ ਸਾਈਡ 'ਚ ਮੌਜੂਦ ਤਿੰਨ ਡਾਟਸ 'ਤੇ ਕਲਿੱਕ ਕਰਕੇ ਸੈਟਿੰਗ ਆਪਸ਼ਨ ਨੂੰ ਓਪਨ ਕਰੋ।
—ਇਸ ਤੋਂ ਬਾਅਦ ਤੁਹਾਨੂੰ ਡਾਟਾ ਐਂਡ ਸਟੋਰੇਜ਼ ਯੂਸੇਜ ਦੀ ਆਪਸ਼ਨ 'ਤੇ ਕਲਿੱਕ ਕਰਕੇ ਸਟੋਰੇਜ਼ ਯੂਸੇਜ 'ਤੇ ਕਲਿੱਕ ਕਰਨਾ ਹੈ।
—ਤੁਹਾਨੂੰ ਹੁਣ ਸਕ੍ਰੀਨ 'ਤੇ ਉਨ੍ਹਾਂ ਕਾਟੈਕਟਸ ਦੀ ਇਕ ਲਿਸਟ ਦਿਖਾਈ ਦੇਵੇਗੀ, ਜਿਨ੍ਹਾਂ ਨਾਲ ਤੁਸੀਂ ਸਭ ਤੋਂ ਜ਼ਿਆਦਾ ਗੱਲਬਾਤ ਕਰਦੇ ਹੋ।
—ਕਿਸੇ ਵੀ ਕਾਨਟੈਕਟ 'ਤੇ ਕਲਿੱਕ ਕਰਨ 'ਤੇ ਤੁਹਾਨੂੰ ਬਹੁਤ ਸਾਰੀ ਜਾਣਕਾਰੀ ਮਿਲੇਗੀ ਅਤੇ ਇਥੇ ਤੁਸੀਂ ਕਿਸ ਨੂੰ ਕਿੰਨੇ ਮੈਸੇਜ, ਵੀਡੀਓ, ਤਸਵੀਰਾਂ ਅਤੇ ਆਡੀਓ ਫਾਈਲਸ ਭੇਜੀ ਅਤੇ ਰਿਸੀਵ ਕੀਤੀ ਹੈ ਇਸ ਦੀ ਜਾਣਕਾਰੀ ਸ਼ੋਅ ਹੋਵੇਗੀ।
ਕਮਾਲ ਦੇ ਫੀਚਰਜ਼ ਨਾਲ ਲਾਂਚ ਹੋਇਆ UC ਬਰਾਊਜ਼ਰ ਦਾ ਮੇਡ ਇਨ ਇੰਡੀਆ ਬਦਲ iC Browser
NEXT STORY