ਗੈਜੇਟ ਡੈਸਕ- ਘਰੇਲੂ ਕੰਪਨੀ Fire-Boltt ਨੇ ਆਪਣੀ ਨਵੀਂ ਸਮਾਰਟਵਾਚ Fire-Boltt Shark ਨੂੰ ਲਾਂਚ ਕਰ ਦਿੱਤਾ ਹੈ। Fire-Boltt Shark ਦੇ ਨਾਲ 1.83 ਇੰਚ ਦੀ ਐੱਚ.ਡੀ. ਡਿਸਪਲੇਅ ਮਿਲੇਗੀ ਜਿਸਦੇ ਨਾਲ 240x284 ਪਿਕਸਲ ਦਾ ਰੈਜ਼ੋਲਿਊਸ਼ਨ ਮਿਲੇਗਾ। ਇਸ ਸਮਾਰਟਵਾਚ 'ਚ ਬਲੂਟੁੱਥ ਕਾਲਿੰਗ ਵੀ ਹੈ ਅਤੇ ਸਲੀਪ ਮਾਨੀਟਰਿੰਗ ਵਰਗੇ ਕਈ ਹੈਲਥ ਫੀਚਰਜ਼ ਵੀ ਹਨ। Fire-Boltt Shark ਦੀ ਬੈਟਰੀ ਨੂੰ ਲੈ ਕੇ 8 ਦਿਨਾਂ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ ਅਤੇ 25 ਦਿਨਾਂ ਦਾ ਸਟੈਂਡਬਾਈ ਹੈ।
Fire-Boltt Shark ਦੀ ਕੀਮਤ
Fire-Boltt Shark ਦੀ ਕੀਮਤ 1,799 ਰੁਪਏ ਰੱਖੀ ਗਈ ਹੈ ਅਤੇ ਇਸਦੀ ਵਿਕਰੀ ਫਾਇਰਬੋਲਡ ਦੀ ਸਾਈਟ 'ਤੇ ਸ਼ੁਰੂ ਹੋ ਗਈ ਹੈ। ਇਸ ਘੜੀ ਨੂੰ ਬਲੈਕ Camou, ਬਲੈਕ, ਗਰੀਨ ਯੈਲੋ ਅੇਤ ਬਲੈਕ ਯੈਲੋ ਕਲਰ 'ਚ ਖਰੀਦਿਆ ਜਾ ਸਕੇਗਾ।
Fire-Boltt Shark ਦੇ ਫੀਚਰਜ਼
Fire-Boltt Shark 'ਚ 183 ਇੰਚ ਦੀ ਐੱਚ.ਡੀ. ਡਿਸਪਲੇਅ ਦਿੱਤੀ ਗਈ ਹੈ। ਇਸਤੋਂ ਇਲਾਵਾ ਦਾਅਵਾ ਹੈ ਕਿ ਇਹ ਸ਼ਾਕਪਰੂਫ, ਸਕਰੈਚ ਰੈਸਿਸਟੈਂਟ ਵਾਚ ਹੈ। Fire-Boltt Shark ਦੇ ਨਾਲ ਬਲੂਟੁੱਥ ਕਾਲਿੰਗ ਦਿੱਤੀ ਗਈ ਹੈ। ਵਾਚ ਏ.ਆਈ. ਵੌਇਸ ਅਸਿਸਟੈਂਟ ਦੇ ਸਪੋਰਟ ਦੇ ਨਾਲ ਆਉਂਦੀ ਹੈ ਯਾਨੀ ਇਸ ਵਿਚ ਤੁਸੀਂ ਐਪਲ ਸਿਰੀ ਅਤੇ ਗੂਗਲ ਅਸਿਸਟੈਂਟ ਦੋਵਾਂ ਦੀ ਵਰਤੋਂ ਕਰ ਸਕਦੇ ਹੋ।
Fire-Boltt Shark ਦੇ ਨਾਲSpO2, ਹਾਰਟ ਰੇਟ ਟ੍ਰੈਕਰ, ਪੀਰੀਅਡ ਟ੍ਰੈਕਰ ਅਤੇ ਸਲੀਪ ਮਾਨੀਟਰਿੰਗ ਵਰਗੇ ਕਈ ਹੈਲਥ ਫੀਚਰਜ਼ ਹਨ। ਇਸਦੇ ਨਾਲ 120 ਤੋਂ ਵੱਧ ਸਪੋਰਟਸ ਮੋਡ ਦਾ ਸਪੋਰਟ ਹੈ ਜਿਸ ਵਿਚ ਆਟੋ ਰੇਸਿੰਗ, ਰੇਸਿੰਗ, ਐਥਲੈਟਿਕਸ ਆਦਿ ਸ਼ਾਮਲ ਹਨ। Fire-Boltt Shark ਦੀ ਬੈਟਰੀ ਨੂੰ ਲੈ ਕੇ 8 ਦਿਨਾਂ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ ਅਤੇ ਕਾਲਿੰਗ ਦੇ ਨਾਲ 5 ਦਿਨਾਂ ਦਾ ਬੈਕਅਪ ਮਿਲੇਗਾ। ਇਸ ਵਿਚ ਇਨਬਿਲਟ ਮਾਈਕ੍ਰੋਫੋਨ ਅਤੇ ਸਪੀਕਰ ਵੀ ਹੈ।
ਗੂਗਲ ਦਾ ਵੱਡਾ ਫ਼ੈਸਲਾ: ਇਕੋ ਝਟਕੇ 'ਚ ਡਿਲੀਟ ਹੋਣਗੇ ਕਰੋੜਾਂ ਜੀਮੇਲ ਅਕਾਊਂਟ, ਜਾਣੋ ਵਜ੍ਹਾ
NEXT STORY