ਜਲੰਧਰ: ਆਨਲਾਈਨ ਸ਼ਾਪਿੰਗ ਸਾਈਟ ਫਲਿਪਕਾਰਟ ਨੇ ਬੁੱਧਵਾਰ ਨੂੰ ਇੱਕ ਵਾਰ ਫਿਰ ਬਿਗ ਸ਼ਾਪਿੰਗ ਡੇਜ਼ ਸੇਲ ਦੀ ਸ਼ੁਰਆਤ ਕੀਤੀ ਹੈ ਜੋ ਸ਼ੁੱਕਰਵਾਰ ਤੱਕ ਚੱਲੇਗੀ। ਫਲਿਪਕਾਰਟ 'ਤੇ ਕਈ ਸਮਾਰਟਫੋਨ, ਟੈਬਲੇਟ, ਟੈਲੀਵਿਜ਼ਨ ਆਡੀਓ ਸਾਲਿਊਸ਼ਨ, ਗੇਮਿੰਗ, ਲੈਪਟਾਪ ਅਤੇ ਦੂੱਜੇ ਇਲੈਕਟ੍ਰਾਨਿਕ 'ਤੇ ਭਾਰੀ ਛੋਟ ਮਿਲ ਰਹੀ ਹੈ। ਇਸ ਤੋਂ ਇਲਾਵਾ ਸਿਟੀ ਬੈਂਕ ਦੇ ਡੈਬਿਟ ਅਤੇ ਕ੍ਰੈਡਿਟ ਕਾਰਡ ਨਾਲ ਖਰੀਦਦਾਰੀ ਕਰਨ ਵਾਲੇ ਗਾਹਕ ਕਈ ਪ੍ਰੋਡਕਟ 'ਤੇ 10 ਫ਼ੀਸਦੀ ਦਾ ਕੈਸ਼ਬੈਕ ਆਫਰ ਵੀ ਪਾ ਸਕਦੇ ਹਨ।
Le Eco Le 1s Eco
ਫਲਿਪਕਾਰਟ ਦੀ ਬਿਗ ਸ਼ਾਪਿੰਗ ਡੇਜ਼ ਸੇਲ 'ਚ ਸਭ ਤੋਂ ਆਕਰਸ਼ਕ ਆਫਰ LeEco Le 1s Eco 'ਤੇ ਮਿਲ ਰਿਹਾ ਹੈ ਜੋ ਕਿ ਬਿਨਾਂ ਰਜਿਸਟ੍ਰੇਸ਼ਨ ਦੇ ਓਪਨ ਸੇਲ 'ਚ ਉਪਲੱਬਧ ਹੋਵੇਗਾ। ਇਸ ਸਮਾਰਟਫੋਨ ਨਾਲ ਗਾਹਕਾਂ ਨੂੰ 1,300 ਰੁਪਏ ਦੀ ਕੀਮਤ ਵਾਲਾ ਐੱਲ.ਈ. ਈਕੋ ਈਅਰਫੋਨ, ਇਕ ਰਿਅਰ ਕਵਰ ਅਤੇ 4,900 ਰੁਪਏ ਦੀ ਕੀਮਤ ਵਾਲੀ ਐੱਲਈਈਕੋ ਮੈਂਬਰਸ਼ਿਪ ਫ੍ਰੀ ਮਿਲੇਗੀ। ਇਸ ਨਾਲ ਹੀ ਸਿਟੀਬੈਂਕ ਕਾਰਡ ਯੂਜ਼ਰ ਨੂੰ 10 ਫ਼ੀਸਦੀ ਦਾ ਕੈਸ਼ਬੈਕ ਵੀ ਮਿਲੇਗਾ ਜਦ ਕਿ ਸਮਾਰਟਫੋਨ ਐਕਸਚੇਂਜ ਆਫਰ ਦੇ ਤਹਿਤ LeEco Le 1s Eco 'ਤੇ 8,500 ਰੁਪਏ ਤੱਕ ਦੀ ਛੋਟ ਵੀ ਮਿਲ ਸਕਦੀ ਹੈ।
Lenovo Vibe K5 Plus
ਇਸ ਤੋਂ ਇਲਾਵਾ ਲਿਨੋਵੋ ਵਾਇਬ ਦੇ5 ਪਲਸ 'ਤੇ 500 ਰੁਪਏ ਡਿਸਕਾਊਟ ਨਾਲ ਮਿਲ ਰਿਹਾ ਹੈ। ਇਸ ਨਾਲ ਏ ਐੱਨ. ਟੀ ਵੀਆਰ ਹੈਂਡਸੈੱਟ 'ਤੇ 300 ਰੁਪਏ ਦੀ ਛੋਟ ਮਿਲ ਰਹੀ ਹੈ । ਜਦ ਕਿ ਪੁਰਾਣੇ ਸਮਾਰਟਫੋਨ ਨੂੰ ਐਕਸਚੇਂਜ ਕਰਨ 'ਤੇ 7,000 ਰੁਪਏ ਤੱਕ ਦੀ ਛੋਟ ਪਾਈ ਜਾ ਸਕਦੀ ਹੈ।
Samsung Galaxy J5 , J7 ( 2016 )
ਸੈਮਸੰਗ ਗਲੈਕਸੀ J5 (2016) 11 , 000 ਰੁਪਏ ਅਤੇ ਗਲੈਕਸੀ J7 (2016) ਅਤੇ 13, 000 ਰੁਪਏ ਤੱਕ ਦੀ ਛੋਟ ਨਾਲ ਐਕਸਚੇਂਜ ਆਫਰ 'ਚ ਖਰੀਦਿਆ ਜਾ ਸਕਦਾ ਹੈ। ਮੋਟੋ ਐਕਸ ਪਲੇ 'ਤੇ 2, 500 ਰੁਪਏ ਦੀ ਛੋਟ ਹੈ ਤੇ ਉਥੇ ਹੀ ਮੋਟੋ 360 ਸਮਾਰਟਵਾਚ 'ਤੇ 1,000 ਰੁਪਏ ਦੀ ਛੋਟ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਇਸ ਸਮਾਰਟਫੋਨ ਨੂੰ ਐਕਸਚੇਂਜ ਆਫਰ ਦੇ ਤਹਿਤ 13,000 ਰੁਪਏ ਦੀ ਛੋਟ ਨਾਲ ਖਰੀਦਿਆ ਜਾ ਸਕਦਾ ਹੈ।
Lenovo K3 note
ਲਿਨੋਵੋ K3 ਨੋਟ 1,500 ਰੁਪਏ ਅਤੇ ਲਿਨੋਵੋ ਵਾਇਬ ਪੀ1ਐੱਮ 'ਤੇ 1,000 ਰੁਪਏ ਦੀ ਛੋਟ ਮਿਲ ਰਹੀ ਹੈ। ਇਸ ਨਾਲ ਹੀ ਇਸ ਸਮਾਰਟਫੋਨ ਨੂੰ ਐਕਸਚੇਂਜ ਆਫਰ ਦੇ ਤਹਿਤ 6,500 ਅਤੇ 5,500 ਰੁਪਏ ਤੱਕ ਦੀ ਛੋਟ ਮਿਲ ਸਕਦੀ ਹੈ। ਸੈਮਸੰਗ ਗਲੈਕਸੀ ਆਨ7 ਅਤੇ ਮਾਇਕ੍ਰੋਮੈਕਸ ਈਵੋਕ ਵੀ ਐਕਸਚੇਂਜ ਆਫਰ ਦੇ ਤਹਿਤ ਉਪਲੱਬਧ ਹਨ।
ਭਾਰਤ ਦੀ ਸਭ ਤੋਂ ਵੱਡੀ ਆਨਲਾਈਨ ਸ਼ਾਪਿੰਗ ਸੀÂਟ 'ਚੋਂ ਇੱਕ ਫਲਿਪਕਾਰਟ ਪੁਰਾਣੇ ਲੈਪਟਾਪ ਦੇ ਬਦਲੇ ਨਵਾਂ ਇੰਟੈੱਲ ਪਾਵਰਡ ਲੈਪਟਾਪ ਖਰੀਦਣ 'ਤੇ 10,000 ਰੁਪਏ ਤੱਕ ਦੀ ਛੋਟ ਦੇ ਰਹੀ ਹੈ। ਸੈਨਡਿਸਕ ਮੈਮਰੀ ਕਾਰਡ ਅਤੇ ਪੈਨ ਡ੍ਰਾਈਵ 'ਤੇ ਵੀ ਸਪੈਸ਼ਲ ਡਿਸਕਾਊਂਟ ਮਿਲ ਰਹੀ ਹੈ। ਵੀਊ ਪਲੇ 40 ਇੰਚ ਫੁੱਲ ਐੱਚ. ਡੀ ਐੱਲ. ਈ. ਡੀ ਟੀ. ਵੀ 'ਤੇ 2,000 ਰੁਪਏ ਦੀ ਛੋਟ ਜਦ ਕਿ ਐਕਸਚੇਂਜ ਆਫਰ 'ਚ ਇਸ ਨੂੰ 6,300 ਰੁਪਏ ਦੀ ਛੋਟ ਨਾਲ ਖਰੀਦਿਆ ਜਾ ਸਕਦਾ ਹੈ।
ਇੰਡੀਅਨ ਮੋਟਰਸਾਈਕਲ ਨੇ ਲਾਂਚ ਕੀਤੀ 2016 ਸਕਾਊਟ ਸਿਕਸਟੀ ਬਾਈਕ
NEXT STORY