ਨਵੀਂ ਦਿੱਲੀ— ਈ-ਕਾਮਰਸ ਖੇਤਰ ਦੀ ਪ੍ਰਮੁੱਖ ਕੰਪਨੀ ਫਲਿੱਪਕਾਰਟ ਨੇ ਅੱਜ ਕਿਹਾ ਕਿ ਉਸ ਨੇ ਆਪਣੀ ਮੌਜੂਦਾ ਸੇਲ (ਦਿ ਬਿਗ ਬਿਲੀਅਨ ਡੇਜ) ਦੀ ਪੇਸ਼ਕਸ਼ 'ਚ ਸਿਰਫ 10 ਘੰਟਿਆਂ ਦੇ ਅੰਦਰ ਪੰਜ ਲੱਖ ਹੈਂਡਸੈੱਟ ਵੇਚੇ। ਫਲਿੱਪਕਾਰਟ ਨੇ ਇਕ ਬਿਆਨ 'ਚ ਕਿਹਾ ਕਿ ਇਹ ਆਪਣੀ ਤਰ੍ਹਾਂ ਦਾ ਇਕ ਰਿਕਾਰਡ ਹੈ ਕਿ ਆਨਲਾਈਨ ਜਾਂ ਆਫਲਾਈਨ ਕਿਸੇ ਵੀ ਮੰਚ ਰਾਹੀਂ 10 ਘੰਟਿਆਂ ਦੇ ਸਮੇਂ 'ਚ ਭਾਰਤ 'ਚ ਪੰਜ ਲੱਖ ਫੋਨ ਵਿਕੇ ਹਨ। ਕੰਪਨੀ ਦੀ ਸੇਲ 13 ਅਕਤੂਬਰ ਨੂੰ ਸ਼ੁਰੂ ਹੋਈ ਅਤੇ ਇਹ 17 ਅਕਤੂਬਰ ਨੂੰ ਖਤਮ ਹੋਵੇਗੀ। ਫਲਿੱਪਕਾਰਟ ਨੇ ਕਿਹਾ ਕਿ ਵਿਕਰੀ ਦੇ ਲਿਹਾਜ ਨਾਲ ਬੈਂਗਲੂਰ, ਦਿੱਲੀ ਅਤੇ ਮੁੰਬਈ ਵਰਗੇ ਮਹਾਨਗਰ ਅੱਗੇ ਰਹੇ ਜਦੋਂਕਿ ਇਨ੍ਹਾਂ ਦੇ ਟਾਕਰੇ ਛੋਟੇ ਸ਼ਹਿਰਾਂ 'ਚ ਰੂਚੀ ਕਾਫੀ ਵਧੀ ਅਤੇ ਇਨ੍ਹਾਂ ਸ਼ਹਿਰਾਂ 'ਚ ਨਾਗਪੁਰ, ਇੰਦੌਰ, ਕੋਇੰਬਟੂਰ, ਵਿਸ਼ਾਖਾਪਟਨਮ ਅਤੇ ਜੈਪੁਰ ਨੇ ਨਿਗਰਾਨੀ ਕੀਤੀ। ਬੈਂਗਰੂਲ ਦੀ ਕੰਪਨੀ ਨੇ ਕਿਹਾ ਕਿ 4ਜੀ ਵਾਲੇ ਮੋਬਾਈਲ ਫੋਨਾਂ ਦੀ ਕਾਫੀ ਵਿਕਰੀ ਹੋਈ। ਕੰਪਨੀ ਨੇ ਕਿਹਾ ਕਿ ਇਸ 10 ਘੰਟਿਆਂ ਦੇ ਸਮੇਂ 'ਚ ਜੋ ਫੋਨ ਵਿਕੇ ਉਨ੍ਹਾਂ 'ਚੋਂ 75 ਫੀਦਸੀ 4ਜੀ ਸੇਵਾ ਨਾਲ ਜੁੜੇ ਮੋਬਾਈਲ ਫੋਨ ਸਾਮਿਲ ਸਨ। ਫਲਿੱਪਕਾਰਟ ਦੇ ਵਪਾਰਿਕ ਪਲੇਟਫਾਰਮ ਦੇ ਮੁਖੀ ਮੁਕੇਸ਼ ਬੰਸਲ ਨੇ ਕਿਹਾ ਕਿ ਮੋਬਾਈਲਸ ਦੀ ਵਿਕਰੀ ਜ਼ੋਰਦਾਰ ਰਹੀ। ਪੰਜ ਲੱਖ ਫੋਨ ਦੀ ਵਿਕਰੀ ਦਾ ਰਿਕਾਰਡ ਅਸਲੀ ਅਰਥਾਂ 'ਚ ਭਾਰਤ 'ਚ ਸਮਾਰਟਫੋਨ ਦੀ ਵਧਦੀ ਮੰਗ ਦਾ ਨਤੀਜਾ ਹੈ। ਫਲਿੱਪਕਾਰਟ ਨੇ ਸੇਲ ਦੇ ਪਹਿਲੇ ਦਿਨ, ਪਹਿਲੇ 10 ਘੰਟਿਆਂ 'ਚ 10 ਲੱਖ ਪ੍ਰੋਡਕਟ ਵੇਚੇ ਸਨ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।ਬੇਹੱਦ Power ਦਾ ਨਮੂਨਾ Chevrolet Colarado Duramax
NEXT STORY