ਜਲੰਧਰ : ਅਮਰੀਕੀ ਵਾਹਨ ਨਿਰਮਾਤਾ ਕੰਪਨੀ ਫੋਰਡ ਨੇ ਕਾਂਪੈਕਟ ਸੇਡਾਨ ਕਾਰ ਐੱਸਪਾਇਰ ਨੂੰ ਸੇਫਟੀ ਦੇ ਮਾਮਲੇ 'ਚ ਇਕ ਵਾਰ ਫਿਰ ਅਪਡੇਟ ਕੀਤਾ ਹੈ। ਇਸ ਅਪਡੇਟ 'ਚ ਡਰਾਇਵਰ ਆਉਣੀ ਏਅਰਬੈਗਸ ਨੂੰ ਸ਼ਾਮਿਲ ਕੀਤਾ ਗਿਆ ਹੈ। ਅਪਡੇਟ ਤੋਂ ਬਾਅਦ ਫੋਰਡ ਐੱਸਪਾਇਰ 10 ਲੱਖ ਰੁਪਏ ਤੋਂ ਘੱਟ ਕੀਮਤ 'ਚ ਸੱਤ ਏਅਰਬੈਗ ਦੀ ਸਹੂਲਤ ਦੇਣ ਵਾਲੀ ਇਕਲੌਤੀ ਕਾਰ ਬੰਨ ਗਈ ਹੈ। ਤੁਹਾਨੂੰ ਦੱਸ ਦਈਏ ਕਿ ਡਰਾਇਵਰ ਨੀ ਏਅਰਬੈਗ ਦੁਰਘਟਨਾ ਦੇ ਸਮੇਂ ਕਾਰ ਚੱਲਾ ਰਹੇ ਸ਼ਖਸ ਦੇ ਗੋਡੀਆਂ ਨੂੰ ਸੱਟ ਲਗਣ ਤੋਂ ਬਚਾਉਂਦਾ ਹੈ।
ਡਰਾਇਵਰ ਨੀ ਏਅਰਬੈਗ ਦੀ ਸਹੂਲਤ ਐੱਸਪਾਇਰ ਦੇ ਟਾਇਟੇਨੀਅਮ ਏ.ਟੀ (ਆਟੋਮੈਟਿਕ) ਵੇਰਿਅੰਟ 'ਚ ਹੀ ਮਿਲੇਗੀ ਅਤੇ ਇਸ ਦੀ ਕੀਮਤ 8.2 ਲੱਖ ਰੁਪਏ ਐਕਸ-ਸ਼ੋਰੂਮ ਦਿੱਲੀ ਹੋਵੇਗੀ। ਟਾਈਟੇਨੀਅਮ ਆਟੋਮੈਟਿਕ ਵੇਰਿਅੰਟ 'ਚ 1.5 ਲਿਟਰ ਦਾ 4-ਸਿਲੈਂਡਰ ਪੈਟਰੋਲ ਇੰਜਣ ਲਗਾ ਹੈ ਜੋ 112 ਪੀ. ਐੱਸ ਦੀ ਤਾਕਤ ਅਤੇ 136 ਐੱਨ. ਐੱਮ ਦਾ ਟਾਰਕ ਪੈਦਾ ਕਰਦਾ ਹੈ। ਇਹ ਇੰਜਣ 6-ਸਪੀਡ ਡੀ. ਐੱਸ. ਜੀ ਗਿਅਰਬਾਕਸ ਨਾਲ ਜੋੜਿਆ ਗਿਆ ਹੈ। ਫੋਰਡ ਐੱਸਪਾਇਰ ਦਾ ਮੁਕਾਬਲਾ ਹੌਂਡਾ ਅਮੇਜ, ਮਾਰੂਤੀ ਸੁਜ਼ੂਕੀ ਡਿਜ਼ਾਇਰ, ਹੁੰਡਈ ਐਕਸੇਂਟ ਅਤੇ ਟਾਟਾ ਜੇਸਟ ਨਾਲ ਹੈ।
ਲਾਂਚ ਦੇ ਕੁਝ ਘੰਟਿਆਂ ਬਾਅਦ ਹੀ ਟਾਪ 'ਤੇ ਲਿਸਟ ਹੋਈ ਸੁਪਰ ਮਾਰੀਓ ਰਨ
NEXT STORY