ਜਲੰਧਰ- ਵਿਸ਼ਵ ਦੀ ਮਸ਼ਹੂਰ ਅਮਰੀਕਨ ਆਟੋਮੋਬਾਇਲ ਕੰਪਨੀ ਫੋਰਡ ਨੇ ਲੋਕਾਂ ਦੇ ਦਿਲਾਂ 'ਚ ਇਕ ਖਾਸ ਜਗ੍ਹਾਂ ਬਣਾ ਕੇ ਰੱਖੀ ਹੈ। ਲੋਕ 'ਚ ਫੋਰਡ ਦੀਆਂ ਗੱਡੀਆਂ ਨੂੰ ਕਾਫੀ ਪੰਸਦ ਵੀ ਕੀਤਾ ਜਾਂਦਾ ਹੈ। ਕੰਪਨੀ ਦੀ ਮਸ਼ਹੂਰ ਸਭ-ਕਾਂਪੈਕਟ ਐੱਸ .ਯੂ. ਵੀ ਫੋਰਡ ਇਕੋਸਪੋਰਟ ਨੂੰ ਲੋਕਾਂ ਵਲੋਂ ਕਾਫੀ ਚੰਗਾ ਰਿਸਪਾਂਸ ਵੀ ਮਿਲਿਆ ਹੈ। ਫੋਰਡ ਇਕੋਸਪੋਰਟ ਕੰਪਨੀ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਗੱਡੀਆਂ 'ਚੋਂ ਇੱਕ ਹੈ ਪਰ ਹੁਣ ਕੰਪਨੀ ਇਸ ਗੱਡੀ ਨੂੰ ਫਰਵਰੀ ਦੇ ਮਹੀਨੇ 'ਚ ਕੁਝ ਨਵੇਂ ਅਪਡੇਟਸ ਨਾਲ ਲਾਂਚ ਕੀਤਾ ਜਾਵੇਗਾ।
ਇਨ੍ਹਾਂ ਅਪਡੇਟਸ 'ਚ ਕੁੱਝ ਤਕਨੀਕੀ ਬਦਲਾਵ ਅਤੇ ਕੁੱਝ ਨਵੇਂ ਐਕਸੇਸਰੀਜ ਸ਼ਾਮਿਲ ਕੀਤੇ ਜਾਣਗੇ। ਫਰਵਰੀ 'ਚ ਇਸ ਐੱਸ. ਯੂ. ਵੀ ਦੇ ਅਪਡੇਟੇਡ ਮਾਡਲ 'ਚ ਕੰਪਨੀ ਨਵੀਂ ਟਚਸਕ੍ਰੀਨ ਇੰਫੋਟੇਨਮੇਂਟ ਸਿਸਟਮ ਨਾਲ ਵੀ ਲੈਸ ਕੀਤਾ ਜਾਵੇਗਾ ਜਿਸ 'ਚ ਐਪਲ ਕਾਰ ਪਲੇ ਅਤੇ ਨੈਵੀਗੇਸ਼ਨ ਦੀ ਸਹੂਲਤ ਵੀ ਹੋਵੇਗੀ, ਹਾਲਾਂਕਿ ਗੱਡੀ ਦੇ ਡਿਜ਼ਾਇਨ ਜਾਂ ਬਣਾਵਟ 'ਚ ਕੋਈ ਬਦਲਾਵ ਨਹੀਂ ਕੀਤਾ ਜਾਵੇਗਾ। ਫਰਵਰੀ 'ਚ ਲਾਂਚ ਹੋਣ ਵਾਲੇ ਅਪਡੇਟੇਡ ਮਾਡਲ ਦੀ ਕੀਮਤ 'ਚ ਥੋੜ੍ਹਾ ਇਜ਼ਾਫਾ ਕੀਤਾ ਜਾ ਸਕਦਾ ਹੈ।
ਕੰਪਨੀ ਨੇ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਫੋਰਡ ਇਕੋਸਪੋਰਟ ਦੇ ਫੇਸਲਿਫਟ ਮਾਡਲ ਨੂੰ ਇਸ ਸਾਲ ਦੀਵਾਲੀ ਦੇ ਖਾਸ ਮੌਕੇ 'ਤੇ ਲਾਂਚ ਕੀਤਾ ਜਾਵੇਗਾ। ਜਿਸਦਾ ਇੰਤਜਾਰ ਵੀ ਬੇਸਬਰੀ ਨਾਲ ਕੀਤਾ ਜਾ ਰਿਹਾ ਹੈ।
ਭਾਰਤ 'ਚ ਬਲੈਕਬੇਰੀ ਮਰਕਰੀ ਸਮਾਰਟਫੋਨ ਨਹੀਂ ਹੋਵੇਗਾ ਲਾਂਚ
NEXT STORY