ਜਲੰਧਰ : ਰਿੰਗਿੰਗ ਬੈੱਲਸ ਕੰਪਨੀ ਵੱਲੋਂ ਫ੍ਰੀਡਮ 251 ਸਮਾਰਟਫੋਨ ਦੀ ਡਲਿਵਰੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਹੁਣ ਇਹ ਕੰਪਨੀ ਸਸਤੇ ਐੱਚ. ਡੀ. LED ਟੀਵੀ ਵੇਚਣ ਦੀ ਤਿਆਰੀ 'ਚ ਹੈ। 15 ਅਗਸਤ ਨੂੰ ਆਜ਼ਾਦੀ ਦਿਵਸ ਮੌਕੇ ਕੰਪਨੀ ਵੱਲੋਂ 31.5 ਇੰਚ ਦੇ ਐੱਚ. ਡੀ. LED ਟੀ. ਵੀ. ਦੀ ਬੁਕਿੰਗ ਸ਼ੁਰੂ ਕੀਤੀ ਜਾਵੇਗੀ। ਇਸ ਟੀਵੀ ਦਾ ਮਾਡਲ ਨੰ. 9900 ਐੱਚ. ਡੀ. ਐੱਲ. ਈ. ਡੀ. ਟੀ. ਵੀ. ਹੈ ਤੇ ਕੈਸ਼ ਆਨ ਡਲਿਵਕੀ ਦੇ ਨਾਲ ਇਹ ਟੀਵੀ ਸਿਰਫ 9,900 ਰੁਪਏ ਦੀ ਕੀਮਤ 'ਚ ਵੇਚਿਆ ਜਾਵੇਗਾ। ਕੰਪਨੀ ਇਸ ਦੀ ਡਲਿਵਰੀ 16 ਅਗਲਤ ਤੋਂ ਸ਼ੁਰੂ ਕਰ ਦਵੇਗੀ।
ਇਸ ਟੀ. ਵੀ. ਦਾ ਰੈਜ਼ੋਲਿਊਸ਼ਨ 1366*768 ਪਿਕਸਲਜ਼ ਹੈ ਕੇ ਕੰਟ੍ਰਾਸਟ ਰੇਸ਼ੋ 3000:1 ਹੈ। ਇਸ ਟੀ. ਵੀ. 'ਚ 2 ਐੱਚ. ਡੀ. ਐੱਮ. ਆਈ. ਤੇ 2 ਹੀ ਯੂ. ਐੱਸ. ਬੀ. ਪੋਰਟ ਦਿੱਤੇ ਗਏ ਹਨ। ਫ੍ਰੀਡਮ 251 ਦੇ ਵਿਵਾਦਾਂ 'ਚ ਰਹਿਣ ਤੋਂ ਬਾਅਦ ਆਖਿਰਕਾਰ ਕੰਪਨੀ ਵੱਲੋਂ 65,000 ਯੂਨਿਟ ਡਿਲੀਵਰ ਕਰ ਦਿੱਤੇ ਗਏ ਤੇ ਸਸਤੇ ਫੋਨ ਤੋਂ ਬਾਇਦ ਹੁਣ ਸਸਤਾ ਟੀ. ਵੀ. ਕਿੰਨੇ ਲੋਕਾਂ ਦੇ ਨਸੀਬ 'ਚ ਆਉਂਦਾ ਹੈ, ਡਿਲੀਵਰ ਹੁੰਦਾ ਵੀ ਹੈ ਜਾਂ ਨਹੀਂ, ਇਹ ਤਾਂ 16 ਅਗਸਤ ਤੋਂ ਬਾਅਦ ਹੀ ਪਤਾ ਚੱਲੇਗਾ।
2016 ਈਵੈਂਟ ਦੌਰਾਨ ਲਿਨੋਵੋ ਪੇਸ਼ ਕਰ ਸਕਦੀ ਹੈ ਆਪਣੇ ਇਹ ਖਾਸ ਪ੍ਰੋਡਕਟਸ
NEXT STORY