ਜਲੰਧਰ- ਸੋਨੀ ਤੋਂ ਬਾਅਦ ਲਿਨੋਵੋ ਨੇ ਇਸ ਸਾਲ ਬਰਲਿਨ 'ਚ ਆਯੋਜਿਤ ਹੋਣ ਵਾਲੇ ਆਈ.ਐੱਫ.ਏ. ਟ੍ਰੇਡ ਸ਼ੋਅ 'ਚ ਹਿੱਸਾ ਲੈਣ ਦੀ ਪੁਸ਼ਟੀ ਕੀਤੀ ਹੈ। ਇਹ ਟੈਕ ਕੰਪਨੀ 30 ਅਗਸਤ ਨੂੰ ਆਈ.ਐੱਫ.ਏ. 2016 ਤੋਂ ਠੀਕ ਪਹਿਲਾਂ ਇਕ ਈਵੈਂਟ ਆਯੋਜਿਤ ਕਰੇਗੀ। ਇਸ ਈਵੈਂਟ 'ਚ ਲਿਨੋਵੋ ਅਤੇ ਮੋਟੋਰੋਲਾ ਬ੍ਰੈਂਡ ਦੇ ਕਈ ਪ੍ਰੋਡਕਟਸ ਲਾਂਚ ਕੀਤੇ ਜਾਣਗੇ, ਜਿਨ੍ਹਾਂ 'ਚ 'ਚ ਨਵੇਂ ਮੋਟੋ ਮੋਡਸ, ਕੀਬੋਰਡ ਅਤੇ ਨਵੇਂ ਯੋਗਾ ਲੈਪਟਾਪ ਅਤੇ ਟੈਬਲੇਟ ਸ਼ਾਮਿਲ ਹਨ। ਨਵੇਂ ਮੋਟੋ 360 ਸਮਾਰਟਵਾਚ ਨੂੰ ਵੀ ਪੇਸ਼ ਕੀਤੇ ਜਾਣ ਵੱਲ ਵੀ ਇਸ਼ਾਰਾ ਕੀਤਾ ਗਿਆ ਹੈ ਪਰ ਸਪੱਸ਼ਟ ਤੌਰ 'ਤੇ ਕੁੱਝ ਵੀ ਨਹੀਂ ਦੱਸਿਆ ਗਿਆ। ਲਿਨੋਵੋ ਦੀ ਆਪਣੀ ਕੰਪਨੀ ਮੋਟੋਰੋਲਾ ਨੇ ਇਸ ਸਾਲ ਜੂਨ ਮਹੀਨੇ 'ਚ ਮੋਟੋ ਜ਼ੈਡ ਅਤੇ ਮੋਟੋ ਜ਼ੈਡ ਫੋਰਸ ਦੇ ਨਾਲ ਨਵੇਂ ਸਨੈਪ-ਆਨ ਬੈਕ ਪੈਨਲ ਪੇਸ਼ ਕੀਤੇ ਸਨ। ਮੋਡਿਊਲਰ ਐਕਸੈਸਰੀ 16 ਪਿਨ ਕੁਨੈਕਟਰ ਦੇ ਜ਼ਰੀਏ ਹੈਂਡਸੈਟ ਦੇ ਰਿਅਰ ਹਿੱਸੇ ਨਾਲ ਜੁੜ ਜਾਂਦੇ ਹਨ ।
ਇਕ ਵੀਡੀਓ ਟੀਜ਼ਰ ਦੇ ਆਧਾਰ 'ਤੇ ਈਵੈਂਟ 'ਚ ਲਾਂਚ ਹੋਣ ਵਾਲੇ ਪ੍ਰੋਡਕਟ ਨਵੇਂ ਮੋਟੋ ਮੋਡਸ ਦੀ ਪੁਸ਼ਟੀ ਕਰ ਦਿੱਤੀ ਗਈ ਹੈ। ਅਜਿਹਾ ਲੱਗਦਾ ਹੈ ਕਿ ਕੈਮਰਾ ਮੋਡਿਊਲ ਨੂੰ ਰਿਲੀਜ਼ ਕਰ ਦਿੱਤਾ ਜਾਵੇਗਾ । ਮੋਟੋ ਮੋਡਸ ਨੂੰ ਪੇਸ਼ ਕਰਨ ਦੌਰਾਨ ਲਿਨੋਵੋ ਨੇ ਐਲਾਨ ਕੀਤਾ ਸੀ ਕਿ ਮੋਡਿਊਲ ਡਵੈਲਪਮੈਂਟ ਕਿੱਟ ਨੂੰ ਥਰਡ ਪਾਰਟੀ ਡਵੈਲਪਰਜ਼ ਲਈ ਵੀ ਉਪਲੱਬਧ ਕਰਾਇਆ ਜਾਵੇਗਾ। ਕਿੱਟ developer.motorola.com 'ਤੇ ਉਪਲੱਬਧ ਹਨ ਅਤੇ ਇੱਥੇ ਉਹ ਸਾਰੇ ਟੂਲਜ਼ ਉਪਲੱਬਧ ਹਨ ਜਿਨ੍ਹਾਂ ਦੀ ਵਰਤੋਂ ਮੋਟੋਰੋਲਾ ਮੋਡਸ ਬਣਾਉਣ ਲਈ ਕੀਤੀ ਗਈ ਹੈ। ਮੋਟੋਰੋਲਾ ਉਪਲੱਬਧ ਹੈ ਜਿਨ੍ਹਾਂ ਦਾ ਇਸਤੇਮਾਲ ਮੋਟੋਰੋਲਾ ਮੋਟੋ ਮਾਡਸ ਬਣਾਉਣ ਲਈ ਕੀਤਾ ਹੈ। ਮੋਟੋਰੋਲਾ ਇਸੇ ਈਵੈਂਟ ਦੌਰਾਨ ਆਪਣੇ ਸਾਰੇ ਪ੍ਰੋਡਕਟਸ ਪੇਸ਼ ਕਰ ਸਕਦੀ ਹੈ। ਤੁਹਾਨੂੰ ਦੱਸ ਦਈਏ ਕਿ ਇਸ ਸਾਲ ਆਈ.ਐੱਫ.ਏ. ਟ੍ਰੇਡ ਸ਼ੋਅ ਦੀ ਸ਼ੁਰੂਆਤ 2 ਸਿਤੰਬਰ ਤੋਂ ਹੋਵੇਗੀ ਅਤੇ ਇਹ 7 ਸਿਤੰਬਰ ਤੱਕ ਚੱਲੇਗਾ ।
1,499 ਰੁਪਏ 'ਚ ਲਾਂਚ ਹੋਇਆ ਨਵਾਂ ਸਮਾਰਟਫੋਨ, ਇੱਕ ਸਾਲ ਤੱਕ ਮਿਲੇਗਾ ਫ੍ਰੀ ਇੰਟਰਨੈੱਟ
NEXT STORY