ਜਲੰਧਰ : ਫੁਜਿਤਸੂ ਨਾਂ ਦੀ ਕੰਪਨੀ ਨੇ ਅਜਿਹਾ ਟੂਲ ਤਿਆਰ ਕੀਤਾ ਹੈ ਜੋ ਬੋਲ਼ੇ ਲੋਕਾਂ ਲਈ ਬਹੁਤ ਕੰਮ ਦਾ ਸਾਬਿਤ ਹੋ ਸਕਦਾ ਹੈ। ਇਹ ਇਕ ਹੇਅਰ ਕਲਿਪ ਹੈ ਜਿਸ ਨੂੰ ਲੋਕ ਆਮ ਹੀ ਵਰਤਦੇ ਹਨ। ਓਨਟਾਨਾ ਨਾਂ ਦਾ ਇਹ ਕਲਿਪ ਬੋਲ਼ੇ ਲੋਕਾਂ ਨੂੰ ਆਪਣੇ ਨਜ਼ਦੀਕ ਹੋ ਰਹੀਆਂ ਗਤੀਵਿਧੀਆਂ ਨੂੰ ਸਾਊਂਡ ਤੇ ਵਾਈਬ੍ਰੇਸ਼ਨ ਦੀ ਮਦਦ ਨਾਲ ਅਹਿਸਾਸ ਕਰਵਾਉਂਦਾ ਹੈ। ਓਨਟਾਨਾ 'ਚ ਬਿਲਟ-ਇਨ ਵਾਈਬ੍ਰੇਟਰ ਲੱਗਾ ਹੈ ਜੋ ਯੂਜ਼ਰ ਦੇ ਆਲੇ ਦੁਆਲੇ ਦੀਆਂ ਆਵਾਜ਼ਾਂ ਨੂੰ ਵਾਈਬ੍ਰੇਸ਼ਨ 'ਚ ਬਦਲ ਕੇ ਉਨ੍ਹਾਂ ਦਾ ਅਹਿਸਾਸ ਕਰਵਾਉਂਦਾ ਹੈ।
ਆਸਾਨ ਸ਼ਬਦਾਂ 'ਚ ਸਾਊਂਡ ਵਾਈਬ੍ਰੇਸ਼ਨ 'ਚ ਬਦਲਦਾ ਹੈ ਤੇ ਵਾਈਬ੍ਰੇਸ਼ਨ ਦੀ ਗਤੀ ਆਡੀਓ ਦੀ ਸੈਂਸੀਟੀਵਿਟੀ 'ਤੇ ਨਿਰਭਰ ਕਰਦੀ ਹੈ ਜਿਸ ਨਾਲ ਬੋਲ਼ਾ ਸੁਣ ਤਾਂ ਨਹੀਂ ਪਾਉਂਦਾ ਪਰ ਸਾਊਂਡ ਨੂੰ ਮਹਿਸਸੂ ਜ਼ਰੂਰ ਕਰ ਪਾਉਂਦਾ ਹੈ। ਫੁਜਿਤਸੂ ਦੇ ਪ੍ਰਵਕਤਾ ਨੇ ਸੀਨੈੱਟ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸਾਡਾ ਸਰੀਰ ਵਾਲਾਂ 'ਚ ਵਾਈਬ੍ਰੇਸ਼ਨ ਨੂੰ ਮਹਿਸੂਸ ਕਰ ਸਕਦਾ ਹੈ ਤਾਂ ਹੇਅਰ ਕਲਿਪ ਦਾ ਆਈਡੀਆ ਇਕ ਬਿਹਤਰ ਆਪਸ਼ਨ ਹੋ ਸਕਦਾ ਹੈ।
ਜਿਨ੍ਹਾਂ ਲੋਕਾਂ ਦੇ ਬਾਲ ਨਹੀਂ ਹਨ ਜਾਂ ਛੋਟੇ ਹਨ ਤਾਂ ਉਹ ਇਸ ਨੂੰ ਆਪਣੇ ਸਰੀਰ 'ਤੇ ਲਗਾ ਸਕਦੇ ਹਨ। ਓਨਟਾਨਾ ਅਜੇ ਟੈਸਟਿੰਗ ਦੇ ਦੌਰ 'ਚੋਂ ਗੁਜ਼ਰ ਰਿਹਾ ਹੈ ਤੇ ਇਸ ਸਾਲ ਦੇ ਅੰਤ ਤੱਕ ਇਸ ਦੀ ਪ੍ਰਾਡਕਸ਼ਨ ਸ਼ੁਰੂ ਹੋ ਜਾਵੇਗੀ। ਇਸ ਦੀ ਕੀਮਤ ਲਗਭਗ 6000 ਯੈਨ (ਲਗਭਗ 3700 ਰੁਪਏ) ਹੋ ਸਕਦੀ ਹੈ।
ਟੋਯੋਟਾ ਇਨੋਵਾ ਨੂੰ ਲੈ ਕੇ ਸਾਹਮਣੇ ਆਈ ਵੱਡੀ ਖਬਰ
NEXT STORY