ਆਟੋ ਡੈਸਕ- ਜਿਨੇਵਾ ਮੋਟਰ ਸ਼ੋਅ ਨੂੰ ਸਵਿਟਜ਼ਰਲੈਂਡ 'ਚ 7 ਤੋਂ 17 ਮਾਰਚ ਤੱਕ ਆਯੋਜਿਤ ਕੀਤਾ ਜਾ ਰਿਹਾ ਹੈ। ਆਟੋ ਸ਼ੋਅ ਦੇ 89ਵੇਂ ਈਵੈਟ ਨੂੰ ਸਭ ਤੋਂ ਪਹਿਲਾਂ ਮੀਡੀਆ ਲਈ 5 ਤੇ 6 ਮਾਰਚ ਨੂੰ ਪਲੈਕਸਪੋ ਕੰਵੈਂਸ਼ਨ ਸੈਂਟਰ 'ਚ ਖੋਲਿਆ ਗਿਆ ਹੈ। ਇਸ ਦੌਰਾਨ “ata Motors ਨੇ H7X ਕੋਡਨੇਮ ਵਾਲੀ SUV ਪੇਸ਼ ਕਰ ਦਿੱਤੀ ਹੈ। ਕੰਪਨੀ ਨੇ ਇਸ 7 ਸੀਟਰ ਐੱਸ. ਯੂ. ਵੀ ਨੂੰ Tata Buzzard ਦੇ ਨਾਂ ਨਾਲ ਪੇਸ਼ ਕੀਤੀ ਹੈ। ਹੈਰੀਅਰ ਐੱਸ. ਯੂ. ਵੀ ਦੀ ਤਰ੍ਹਾਂ ਟਾਟਾ ਬਜਾਰਡ ਵੀ OMEGA ਪਲੇਟਫਾਰਮ 'ਤੇ ਅਧਾਰਿਤ ਹੈ। ਕੰਪਨੀ ਨੇ ਇਸ ਪਲੇਟਫਾਰਮ ਨੂੰ ਜੈਗੁਆਰ ਲੈਂਡ ਰੋਵਰ ਦੀ ਪਾਰਟਨਰਸ਼ਿੱਪ ਰਾਹੀਂਂ ਡਿਵੈਲਪ ਕੀਤੀ ਹੈ।
ਹੈਰੀਅਰ ਦਾ 7 ਸੀਟਰ ਵਰਜ਼ਨ ਕਹੀ ਜਾਣ ਵਾਲੀ ਇਹ ਕੰਪਨੀ ਦੀ ਫਲੈਗਸ਼ਿਪ ਐੱਸ. ਯੂ. ਵੀ ਹੋਵੇਗੀ। 7 ਸੀਟਰ ਐੱਸ. ਯ. ਵੀ 'ਚ 2.0-ਲਿਟਰ ਵਾਲਾ ਕਰਾਔਟੈੱਕ ਡੀਜ਼ਲ ਇੰਜਣ ਹੀ ਹੋਵੇਗਾ, ਪਰ ਇਸ ਦੀ ਪਾਵਰ ਕਰੀਬ 170hp ਹੋਵੇਗਾ। ਟਾਟਾ ਬਜ਼ਾਰਡ 'ਚ ਹੈਰੀਅਰ ਵਾਲਾ 6-ਸਪੀਡ ਮੈਨੂਅਲ ਟਰਾਂਸਮਿਸ਼ਨ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਇਸ 'ਚ ਹੁੰਡਈ ਨਾਲ ਲਿਆ ਗਿਆ 6- ਸਪੀਡ ਟਾਰਕ ਕੰਵਰਟਰ ਆਟੋਮੈਟਿਕ ਟਰਾਂਸਮਿਸ਼ਨ ਦਾ ਆਪਸ਼ਨ ਵੀ ਮਿਲੇਗਾ।
ਕੰਪਨੀ ਨੇ ਇਸ ਨਵੀਂ ਐੱਸ. ਯੂ. ਵੀ. ਦੀ ਕੀਮਤ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ, ਪਰ ਮੰਨਿਆ ਜਾ ਰਿਹਾ ਹੈ ਕਿ ਇਸ ਦੀ ਕੀਮਤ ਹੈਰੀਅਰ ਤੇ ਹੈਕਸਾ ਤੋਂ ਜ਼ਿਆਦਾ ਹੋਵੇਗੀ, ਜੋ ਇਸ ਨੂੰ ਪ੍ਰੀਮੀਅਮ ਸੈਗਮੈਂਟ ਦੀ ਐੱਸ. ਯੂ. ਵੀ 'ਚ ਸ਼ਾਮਲ ਕਰੇਗੀ। ਦੱਸ ਦੇਈਏ ਕਿ ਹੈਰੀਅਰ ਦੀ ਤੁਲਨਾ 'ਚ ਬਜ਼ਾਰਡ ਦੀ ਸਟਾਈਲਿੰਗ ਥੋੜ੍ਹੀ ਵੱਖ ਹੈ। ਨਵੀਂ ਐੱਸ. ਯੂ. ਵੀ 'ਚ ਦਿੱਤੇ ਗਏ 18-ਇੰਚ ਵ੍ਹੀਲਜ਼, ਫੁਟਬੋਰਡ ਤੇ ਰੂਫ ਰੇਲਸ ਇਸ ਨੂੰ ਹੈਰੀਅਰ ਤੋਂ ਵੱਖ ਬਣਾਉਂਦੇ ਹਨ।
5,100mAh ਦੀ ਦਮਦਾਰ ਬੈਟਰੀ ਨਾਲ ਲਾਂਚ ਹੋਇਆ Honor Tab 5
NEXT STORY