ਜਲੰਧਰ- ਚੀਨੀ ਸਮਾਰਟਫੋਨ ਨਿਰਮਾਤਾ ਨੇ ਆਪਣਾ ਨਵਾਂ ਸਮਾਰਟਫੋਨ ਏ1 ਪਲੱਸ ਲਾਂਚ ਕਰ ਦਿੱਤਾ ਹੈ। ਜਿਓਨੀ ਏ1 ਪਲੱਸ ਸਮਾਰਟਫੋਨ 'ਚ ਸਭ ਤੋਂ ਪਹਿਲਾਂ ਐੱਮ. ਡਬਲਯੂ. ਸੀ. 2017 'ਚ ਜਿਓਨੀ ਏ1 ਨਾਲ ਲਾਂਚ ਕੀਤਾ ਗਿਆ ਸੀ। ਜਿਓਨੀ ਏ1 ਨੂੰ ਮਾਰਚ ਮਹੀਨੇ 'ਚ ਲਾਂਚ ਕਰ ਦਿੱਤਾ ਗਿਆ ਸੀ।
ਜਿਓਨੀ ਏ1 ਪਲੱਸ ਦੀ ਕੀਮਤ ਅਤੇ ਉਪਲੱਬਧਤਾ -
ਇਸ ਸਮਾਰਟਫੋਨ ਦੀ ਕੀਮਤ 26,999 ਰੁਪਏ ਹੈ, ਜਦਕਿ ਏ1 ਨੂੰ 19,999 ਰੁਪਏ 'ਚ ਲਾਂਚ ਕੀਤਾ ਗਿਆ ਸੀ ਅਤੇ ਇਹ ਸਮਾਰਟਫੋਨ ਦੇਸ਼ਭਰ ਦੇ ਰਿਟੇਲ ਆਫਲਾਈਨ ਰਿਟੇਲ ਸਟੋਰ ਦੇ ਰਾਹੀ 26 ਜੁਲਾਈ ਤੋਂ ਖਰੀਦਣ ਲਈ ਉਪਲੱਬਧ ਹੋਵੇਗਾ। ਫੋਨ ਗੋਲਡ ਅਤੇ ਬਲੈਕ ਕਲਰ ਵੈਰੀਅੰਟ 'ਚ ਮਿਲੇਗਾ।
ਜਿਓਨੀ ਏ1 ਪਲੱਸ ਦੇ ਸਪੈਸੀਫਿਕੇਸ਼ਨ ਅਤੇ ਫੀਚਰਸ -
ਇਸ ਸਮਾਰਟਫੋਨ 'ਚ ਅਪਰਚਰ ਐੱਫ/2.0 ਨਾਲ 13 ਮੈਗਾਪਿਕਸਲ ਆਟੋਫੋਕਸ ਕੈਮਰਾ ਅਤੇ ਅਪਰਚਰ ਐੱਫ/2.2 ਨਾਲ 5 ਮੈਗਾਪਿਕਸਲ ਦਾ ਫਿਕਸਡ ਫੋਕਸ ਕੈਮਰੇ ਨਾਲ ਡਿਊਲ ਰਿਅਰ ਕੈਮਰਾ ਸੈੱਟਅੱਪ ਹੈ। ਜਿਸ ਨਾਲ ਰਿਅਲ ਟਾਈਮ ਬੋਕੇਹ ਇਫੈਕਟ ਅਤੇ ਐਨਹੈਂਸਡ ਪ੍ਰੋਫੈਸ਼ਨਲ ਪੋਟ੍ਰੇਟ ਤਸਵੀਰਾਂ ਕਲਿੱਕ ਕੀਤੀਆਂ ਜਾ ਸਕਦੀਆਂ ਹਨ। ਫਰੰਟ ਕੈਮਰੇ ਦੀ ਤਾਂ ਇਸ ਫੋਨ 'ਚ ਸੈਲਫੀ ਅਤੇ ਵੀਡੀਓ ਚੈਟ ਕਰਨ ਲਈ 20 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ, ਜੋ ਅਪਰਚਰ ਐੱਫ/2.0 ਨਾਲ ਲੈਸ ਹੈ। ਇਸ ਸਮਾਰਟਫੋਨ 'ਚ ਜਿਓਨੀ ਨੇ ਆਪਣਾ ਫੇਸ਼ੀਅਲ ਰਿਕਗਿਨਸ਼ਨ ਸਿਸਟਮ ਦਿੱਤਾ ਹੈ।
ਜਿਓਨੀ ਏ1 ਪਲੱਸ 'ਚ 1080x1920 ਪਿਕਸਲ ਰੈਜ਼ੋਲਿਊਸ਼ਨ ਵਾਲਾ 6 ਇੰਚ ਫੁੱਲ ਐੱਚ. ਡੀ. ਆਈ. ਪੀ. ਐੱਸ. ਡਿਸਪਲੇ ਹੈ। ਇਸ ਸਮਾਰਟਫੋਨ 'ਚ 2.6 ਗੀਗਾਹਟਰਜ਼ ਆਕਟਾ-ਕੋਰ ਹੀਲਿਓ ਪੀ25 ਪ੍ਰੋਸੈਸਰ ਦਿੱਤਾ ਗਿਆ ਹੈ। ਰੈਮ 4 ਜੀ. ਬੀ. ਹੈ। ਫੋਨ 'ਚ 64 ਜੀ. ਬੀ. ਇਨਬਿਲਟ ਸਟੋਰੇਜ ਹੈ, ਜਿਸ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਦੇ ਰਾਹੀ 256 ਜੀ. ਬੀ. ਤੱਕ ਵਧਾਇਆ ਜਾ ਸਕਦਾ ਹੈ। ਇਸ ਸਮਾਰਟਫੋਨ 4550 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ। ਇਹ ਸਮਾਰਟਫੋਨ ਐਂਡਰਾਇਡ 7.0 ਆਧਾਰਿਤ ਏਮਿਗੋ 4 'ਤੇ ਚੱਲਦਾ ਹੈ। ਇਸ ਫੋਨ ਦਾ ਡਾਇਮੈਂਸ਼ਨ 166.4x83.3x9.1 ਮਿਲੀਮੀਟਰ ਅਤੇ ਵਜਨ 226 ਗ੍ਰਾਮ ਹੈ। ਕਨੈਕਟੀਵਿਟੀ ਲਈ ਇਸ ਸਮਾਰਟਫੋਨ 'ਚ 4ਜੀ ਵੀ. ਓ. ਐੱਲ. ਟੀ. ਈ., ਵਾਈ-ਫਆਈ 802.11 ਏ/ਬੀ/ਜੀ/ਐੱਨ, ਬਲੂਟੁਥ 4.0 ਮਾਈਕ੍ਰੋ (ਆਟੋ. ਟੀ. ਜੀ. ਸਪੋਰਟ ਨਾਲ), 3.5 ਐੱਮ. ਐੱਮ. ਆਡਿਓ ਜੈਕ ਅਤੇ ਜੀ. ਪੀ. ਐੱਸ. ਵਰਗੇ ਫੀਚਰ ਹਨ।
ਭਾਰਤ 'ਚ ਲਾਂਚ ਹੋਈ ਪਾਵਰਫੁੱਲ benelli 302r ਬਾਈਕ, ਜਾਣੋ ਖਾਸੀਅਤਾਂ
NEXT STORY