ਆਟੋ ਡੈਸਕ– ਅੱਜ-ਕੱਲ੍ਹ ਕਾਰਾਂ ਨਵੀਂ ਤਕਨਾਲੋਜੀ ਅਤੇ ਹਾਈਟੈੱਕ ਫੀਚਰਜ਼ ਨਾਲ ਲੈਸ ਹੋ ਕੇ ਆ ਰਹੀਆਂ ਹਨ। ਕੰਪਨੀਆਂ ਆਪਣੇ ਪੱਧਰ ’ਤੇ ਤਮਾਮ ਪ੍ਰਯੋਗ ਵੀ ਕਰਦੀਆਂ ਹਨ। ਹਾਲ ਹੀ ’ਚ ਜਨਰਲ ਮੋਟਰਸ (ਜੀ.ਐੱਮ.) ਨੇ ਐਲਾਨ ਕੀਤਾ ਹੈ ਕਿ ਉਹ 2023 ਤੋਂ ਆਪਣੇ ਨਵੇਂ ਵਾਹਨਾਂ ’ਚ ਅਲਟਿਫੀ ਨਾਂ ਦੇ ਇਕ ਕਲਾਊਡ-ਬੇਸਡ ਸਾਫਟਵੇਅਰ ਪਲੇਟਫਾਰਮ ਦਾ ਇਸਤੇਮਾਲ ਕਰੇਗੀ। ਦਰਅਸਲ, ਜੀ.ਐੱਮ. ਦਾ ਟੀਚਾ ਆਪਣੇ ਵਾਹਨਾਂ ’ਚ ਓਵਰ-ਦਿ-ਏਅਰ ਅਪਡੇਟ ਲਈ ਕਲਾਊਡ-ਆਧਾਰਿਤ ਸਿਸਟਮ ਦਾ ਇਸਤੇਮਾਲ ਕਰਨਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਟੈਸਲਾ ਪਹਿਲਾਂ ਤੋਂ ਹੀ ਆਪਣੇ ਵਾਹਨਾਂ ਦੇ ਅੰਦਰ ਓਵਰ-ਦਿ-ਏਅਰ ਸਾਫਟਵੇਅਰ ਦੀ ਸੁਵਿਧਾ ਦਿੰਦੀ ਹੈ।
ਇਸ ਨਾਲ ਜਨਰਲ ਮੋਟਰਸ ਆਪਣੀਆਂ ਕਾਰਾਂ ਲਈ ਸਮਾਰਟਫੋਨ ਵਰਗੇ ਫੀਚਰਜ਼ ਪੇਸ਼ ਕਰ ਸਕੇਗੀ। ਜਿਵੇਂ-ਫੇਸ਼ੀਅਲ ਰਿਕੋਗਨੀਸ਼ਨ ਨਾਲ ਵ੍ਹੀਕਲ ਸਟਾਰਟ ਕਰਨਾ। ਅਲਟਿਫੀ ਨਾਲ ਵਾਹਨ ਨੂੰ ਐਪਸ ਅਤੇ ਸਰਵਿਸ ਲਈ ਇਕ ਪਲੇਟਫਾਰਮ ਮਿਲ ਜਾਵੇਗਾ, ਜੋ ਇਨ੍ਹੀਂ ਦਿਨੀਂ ਜ਼ਿਆਦਾਤਰ ਕੁਨੈਕਟਿਡ ਕਾਰਾਂ ’ਚ ਉਪਲੱਬਧ ਹਨ।
ਸਾਫਟਵੇਅਰ ਸਰਵਿਸ ਜੀ.ਐੱਮ. ਮੋਟਰਸ ਦੀ ਵੀਕਨੈੱਸ ਰਹੀ ਹੈ ਕਿਉਂਕਿ ਕੰਪਨੀ ਦੇ ਗਾਹਕ ਅਜੇ ਵੀ ਨੈਵਿਗੇਸ਼ਨ ਅਤੇ ਦੂਜੀਆਂ ਸੇਵਾਵਾਂ ਲਈ ਆਪਣੇ ਸਮਾਰਟਫੋਨ ’ਤੇ ਨਿਰਭਰ ਹਨ। ਹਾਲਾਂਕਿ, ਅਲਟਿਫੀ ਦੇ ਨਾਲ ਜੀ.ਐੱਮ. ਮੋਟਰਸ ਆਪਣੀ ਅਕਸ ਨੂੰ ਬਦਲਣ ਦੀ ਉਮੀਦ ਕਰਦਾ ਹੈ।
ਇਸ ਤੋਂ ਇਲਾਵਾ ਜੀ.ਐੱਮ. ਮੋਟਰਸ ਆਪਣੇ ਕਲਾਊਡ-ਬੇਸਡ ਸਾਫਟਵੇਅਰ ਪਲੇਟਫਾਰਮ ’ਚ ਕੁਝ ਨਵੇਂ ਫੀਚਰਜ਼ ਜੋੜਨ ਦੀ ਸੋਚ ਰਿਹਾ ਹੈ। ਜਿਸ ਵਿਚ ਕਾਰਾਂ ’ਚ ਸਕੂਲੀ ਇਲਾਕਿਆਂ ’ਚ ਗੱਡੀ ਦੀ ਰਫਤਾਰ ਹੌਲੀ ਕਰਨ ਦੀ ਸੈਟਿੰਗਸ ਸ਼ਾਮਲ ਹੋ ਸਕਦੀ ਹੈ। ਇਹ ਪਲੇਟਫਾਰਮ V2X ਨੂੰ ਹੋਸਟ ਕਰਨ ’ਚ ਵੀ ਸਮਰੱਥ ਹੋ ਸਕਦਾ ਹੈ। ਇਸ ਤੋਂ ਇਲਾਵਾ ਆਪਣੇ ਡਰਾਈਵਰਾਂ ਨੂੰ ਖਤਰਿਆਂ ਜਾਂ ਬਦਲਦੀ ਸੜਕ ਸਥਿਤੀ ਬਾਰੇ ਅਲਰਟ ਕਰਨ ਦੀ ਸੈਟਿੰਗਸ ਵੀ ਹੋ ਸਕਦੀ ਹੈ।
Philips ਨੇ ਭਾਰਤ ’ਚ ਲਾਂਚ ਕੀਤੇ ਨਵੇਂ 4K ਸਮਾਰਟ ਟੀ.ਵੀ., ਜਾਣੋ ਕੀਮਤ ਤੇ ਖੂਬੀਆਂ
NEXT STORY