ਜਲੰਧਰ- ਈ-ਮੇਲ ਅੱਜ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਦਾ ਇਕ ਅਹਿਮ ਹਿੱਸਾ ਬਣ ਚੁੱਕਾ ਹੈ। ਪਰ ਕਈ ਵਾਰ ਯੂਜ਼ਰ ਨੂੰ ਸਾਈਬਰ ਸੁਰੱਖਿਆ ਨਾਲ ਜੁੜੀ ਸਮੱਸਿਆ ਸਾਹਮਣੇ ਆ ਸਕਦੀ ਹੈ। ਯੂਜ਼ਰ ਦੇ ਬਚਾਅ ਲਈ ਗੂਗਲ ਨੇ ਹੁਣ ਦੋ ਨਵੇਂ ਸਕਿਓਰਿਟੀ ਫੀਚਰ ਜਾਰੀ ਕੀਤੇ ਹਨ ਜਿਸ ਦਾ ਉਦੇਸ਼ ਜੀ-ਮੇਲ ਨੂੰ ਪਹਿਲਾਂ ਨਾਲੋ ਹੋਰ ਜ਼ਿਆਦਾ ਸੁਰੱਖਿਅਤ ਈ-ਮੇਲ ਪਲੈਟਫਾਰਮ ਬਣਾਉਣ ਦਾ ਹੈ। ਗੂਗਲ ਦਾ ਕਹਿਣਾ ਹੈ ਕਿ ਨਵੇਂ ਫੀਚਰ ਨੂੰ ਆਉਣ ਵਾਲੇ ਕੁਝ ਹਫਤਿਆਂ 'ਚ ਜਾਰੀ ਕਰ ਦਿੱਤਾ ਜਾਵੇਗਾ।
ਸਰਚ ਇੰਜਣ ਗੂਗਲ ਨੇ ਇਕ ਬਲਾਗ ਪੋਸਟ 'ਚ ਕਿਹਾ ਕਿ ਜੇਕ ਕਿਸੇ ਸੈਂਡਰ ਨੂੰ ਸੈਂਡਰ ਪਾਲਿਸੀ ਫ੍ਰੇਮਵਰਕ (ਐੱਸ.ਪੀ.ਐੱਫ.) ਜਾਂ ਡੀ.ਕੇ.ਆਈ.ਐੱਮ. ਵੱਲੋਂ ਆਥੈਂਟਿਕੇਟ ਨਹੀਂ ਕੀਤਾ ਗਿਆ ਹੈ ਤਾਂ ਵੈੱਬ ਅਤੇ ਐਂਡ੍ਰਾਇਡ ਐਪ 'ਤੇ ਯੂਜ਼ਰ ਨੂੰ ਅਜਿਹੇ ਸੈਂਡਰ ਦੀ ਪ੍ਰੋਫਾਇਲ ਪਿਕਚਰ ਦੀ ਥਾਂ ਲਾਲ ਰੰਗ ਦਾ ਪ੍ਰਸ਼ਨਵਾਚਕ ਚਿੰਨ੍ਹ ਦਿਸੇਗਾ।
ਗੱਲ ਕਰੀਏ ਸਿਰਫ ਵੈੱਬ ਦੀ ਤਾਂ ਗੂਗਲ ਆਪਣੇ ਕ੍ਰੋਮ ਬ੍ਰਾਊਜ਼ਰ ਅਤੇ ਗੂਗਲ ਸਰਚ ਦੇ ਸੇਫ ਬ੍ਰਾਊਜ਼ਿੰਗ ਫੀਚਰ ਨੂੰ ਜੀ-ਮੇਲ 'ਤੇ ਵੀ ਲਿਆ ਰਹੇ ਹਨ। ਜੇਕਰ ਯੂਜ਼ਰ ਨੂੰ ਈ-ਮੇਲ 'ਚ ਅਜਿਹਾ ਕੋਈ ਲਿੰਕ ਮਿਲਦਾ ਹੈ ਜਿਸ ਦੇ ਨਾਲ ਕੋਈ ਫਿਸ਼ਿੰਗ, ਮਾਲਵੇਅਰ ਜਾਂ ਕੋਈ ਅਣਚਾਹਾ ਸਾਫਟਵੇਅਰ ਜੁੜਿਆ ਹੈ ਤਾਂ ਯੂਜ਼ਰ ਨੂੰ ਹੇਠਲੇ ਪਾਸੇ ਚਿਤਾਵਨੀ ਲਿਖੀ ਹੋਈ ਦਿਸੇਗੀ।
ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਜੋ ਯੂਜ਼ਰ ਜਾਂ ਲਿੰਕ ਆਥੈਂਟਿਕੇਟ ਨਹੀਂ ਹੈ ਉਹ ਖਤਰਨਾਕ ਵੀ ਹੋ ਸਕਦੇ ਹਨ ਜਾਂ ਹੋ ਸਕਦਾ ਹੈ ਕਿ ਉਨ੍ਹਾਂ ਨਾਲ ਯੂਜ਼ਰ ਨੂੰ ਕੋਈ ਨੁਕਸਾਨ ਨਾ ਵੀ ਹੋਵੇ। ਸੁਰੱਖਿਆ ਨਾਲ ਜੁੜੀ ਇਹ ਚਿਤਾਵਨੀ ਯੂਜ਼ਰ ਦੀ ਪ੍ਰੋਫਾਇਲ 'ਚ ਸ਼ਾਮਲ ਕਰ ਦਿੱਤਾ ਗਿਆ ਹੈ ਜਿਸ ਨਾਲ ਹੈਕਰ ਦਾ ਸ਼ਿਕਾਰ ਹੋਣ ਤੋਂ ਪਹਿਲਾਂ ਉਹ ਸੁਰੱਖਿਆ ਨਾਲ ਜੁੜੀਆਂ ਗੱਲਾਂ ਜਾਣ ਲੈਣ। ਇਸ ਤੋਂ ਪਹਿਲਾਂ ਇਸੇ ਸਾਲ, ਗੂਗਲ ਨੇ ਜੀ-ਮੇਲ 'ਚ ਇਕ ਨਵਾਂ ਸਕਿਓਰਿਟੀ ਫੀਚਰ ਜੋੜਿਆ ਸੀ। ਓ.ਸੀ.ਆਰ. ਦੇ ਨਾਲ ਜੀ-ਮੇਲ ਦੇ ਡਾਟਾ ਲਾਸ ਪ੍ਰਿਵੈਂਸ਼ਨ ਸਰਵਿਸ 'ਚ ਇਹ ਇਕ ਅਪਗ੍ਰੇਡ ਸੀ।
4GB ਰੈਮ ਅਤੇ ਆਇਰਿਸ ਸਕੈਨਰ ਨਾਲ ਭਾਰਤ 'ਚ ਲਾਂਚ ਹੋਇਆ ਸੈਮਸੰਗ ਦਾ ਇਹ ਸਮਾਰਟਫੋਨ
NEXT STORY