ਜਲੰਧਰ- ਚੀਨ ਦੀ ਸਮਾਰਟਫੋਨ ਕੰਪਨੀ ਸ਼ਿਓਮੀ ਨੇ ਭਾਰਤ 'ਚ ਪਿਛਲੇ ਮਹੀਨੇ ਰੈੱਡਮੀ ਨੋਟ 5 ਪ੍ਰੋ ਸਮਾਰਟਫੋਨ ਲਾਂਚ ਕੀਤਾ ਸੀ। ਜੇਕਰ ਤੁਸੀਂ ਇਸ ਸਮਾਰਟਫੋਨ ਨੂੰ ਖਰੀਦ ਲਿਆ ਹੈ ਤਾਂ ਤੁਹਾਡੇ ਲਈ ਇਕ ਹੋਰ ਚੰਗੀ ਖਬਰ ਹੈ। ਕੰਪਨੀ ਜਲਦੀ ਹੀ ਸਾਫਟਵੇਅਰ ਅਪਡੇਟ ਰਾਹੀਂ ਇਸ ਸਮਾਰਟਫੋਨ 'ਚ ਡਿਊਲ 4ਜੀ ਵੀ.ਓ.ਐੱਲ.ਟੀ.ਈ. ਫੀਚਰ ਜਾਰੀ ਕਰ ਸਕਦੀ ਹੈ।
ਸ਼ਿਓਮੀ ਰੈੱਡਮੀ ਨੋਟ 5 ਪ੍ਰੋ 'ਚ 4ਜੀ ਵੀ.ਓ.ਐੱਲ.ਟੀ.ਈ. ਫੀਚਰ ਦੇ ਆਉਣ ਤੋਂ ਬਾਅਦ ਦੋ 4ਜੀ ਸਿਮ ਕਾਰਡ ਜਾਂ ਦੋਵਾਂ ਸਿਮ 'ਚ 4ਜੀ ਵੀ.ਓ.ਐੱਲ.ਟੀ.ਈ. ਸੁਵਿਧਾ ਦਾ ਲਾਭ ਇਕੱਠੇ ਲੈ ਸਕੋਗੇ। ਇਸ ਗੱਲ ਦੀ ਜਾਣਕਾਰੀ FunkyHuawei.club ਦੁਆਰਾ ਲੀਕ ਰਾਹੀਂ ਸਾਹਮਣੇ ਆਈ ਹੈ, ਜਿਸ ਨੂੰ ਟੈਲੀਕਾਮ ਟਾਕ ਨੇ ਰਿਪੋਰਟ ਕੀਤਾ ਹੈ। ਟੈਲੀਕਾਮ ਟਾਕ ਦੀ ਰਿਪੋਰਟ ਮੁਤਾਬਕ xda-developers ਨੇ ਰੈੱਡਮੀ ਨੋਟ 5 ਪ੍ਰੋ ਦਾ ਮੀ.ਆਈ.ਯੂ.ਆਈ. 9 ਗਲੋਬਲ ਬੀਟਾ ਰੋਮ ਅਪਡੇਟ ਇੰਸਟਾਲ ਕੀਤਾ ਸੀ। ਜਿਸ ਤੋਂ ਪਤਾ ਲੱਗਾ ਹੈ ਕਿ ਇਸ ਗਲੋਬਲ ਬੀਟਾ ਹੋਮ ਅਪਡੇਟ 'ਚ ਸਭ ਤੋਂ ਵੱਡਾ ਫੀਚਰ ਯੂਜ਼ਰਸ ਨੂੰ ਡਿਊਲ ਸਿਮ ਸਪੋਰਟ ਮਿਲੇਗਾ। ਇਸ ਦੇ ਨਾਲ ਹੀ ਗਾਹਕਾਂ ਨੂੰ ਐਂਡਰਾਇਡ 8.1 ਓਰਿਓ ਅਪਡੇਟ ਵੀ ਮਿਲੇਗਾ।
ਇਸ ਸਾਲ ਲਾਂਚ ਹੋਵੇਗਾ ਹੁੰਡਈ ਸੈਂਟਰੋ ਦਾ ਨਵਾਂ ਮਾਡਲ
NEXT STORY