ਗੈਜੇਟ ਡੈਸਕ– ਗੂਗਲ ਦੇ ਪ੍ਰਸਿੱਧ ‘ਨੈਕਸਸ 6ਪੀ’ ਸਮਾਰਟਫੋਨ ਦਾ ਇਕੱਠੇ ਮਿਲ ਕੇ ਨਿਰਮਾਣ ਕਰਨ ਤੋਂ ਬਾਅਦ ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਹੁਵਾਵੇਈ ਗੂਗਲ ਦੁਆਰਾ ਵਿਕਸਿਤ ਕੀਤੇ ਜਾ ਰਹੇ ਆਪਰੇਟਿੰਗ ਸਿਸਟਮ (ਓ.ਐੱਸ.) ਫੁਸ਼ੀਆ ਦਾ ਆਪਣੇ ਉਪ-ਬ੍ਰਾਂਡ ਆਨਰ ’ਚ ਪ੍ਰੀਖਣ ਕਰਨ ਜਾ ਰਹੀ ਹੈ। ਗੂਗਲ ਅਗਲੀ ਪੀੜ੍ਹੀ ਦੇ ਸਮਾਰਟਫੋਨਜ਼ ਲਈ ਹਾਈਐਂਡ ਫੁਸ਼ੀਆ ਓ.ਐੱਸ. ਨੂੰ ਵਿਕਸਿਤ ਕਰ ਰਹੀ ਹੈ।
9ਟੂ5ਗੂਗਲ ਦੀ ਰਿਪੋਰਟ ’ਚ ਸ਼ੁੱਕਰਵਾਰ ਨੂੰ ਕਿਹਾ ਗਿਆ ਸੀ ਕਿ ਹੁਵਾਵੇਈ ਦੇ ਇਕ ਇੰਜੀਨੀਅਰ ਨੇ ਇਕ ਪੋਸਟ ’ਚ ਸਿੱਧੇ ਤੌਰ ’ਤੇ ਖੁਲਾਸਾ ਕੀਤਾ ਕਿ ਕੰਪਨੀ ਆਪਣੇ ‘ਕਿਰਿਨ 970’ ਪ੍ਰੋਸੈਸਰ ’ਤੇ ਆਧਾਰਿਤ ਡਿਵਾਈਸਾਂ ’ਚ ਅਨੁਭਵਹੀਨ ਓ.ਐੱਸ. ਨੂੰ ਰਨ ਕਰਨ ਦੀਆਂ ਤਿਆਰੀਆਂ ’ਚ ਜੁਟੀ ਹੈ, ਜਿਸ ਨੂੰ ਸਭ ਤੋਂ ਪਹਿਲਾਂ ‘ਆਨਰ ਪਲੇਅ’ ਸਮਾਰਟਫੋਨ ’ਚ ਰਨ ਕੀਤਾ ਜਾ ਰਿਹਾ ਹੈ। ਇੰਜੀਨੀਅਰ ਨੇ ਪੋਸਟ ’ਚ ਲਿਖਿਆ ਹੈ ਕਿ ਕਿਰਿਨ 970 ’ਤੇ ਆਧਾਰਿਤ ਆਨਰ ਪਲੇਅ ਸਮਾਰਟਫੋਨ ’ਤੇ ਜਿਰਕਾਨ ਨੂੰ ਬੂਟ ਕੀਤਾ ਜਾ ਰਿਹਾ ਹੈ।
ਜਿਰਕਾਨ ਕੋਰ ਪਲੇਟਫਾਰਮ ਹੈ ਜੋ ਫੁਸ਼ੀਆ ਓ.ਐੱਸ. ਨੂੰ ਸੰਚਾਲਿਤ ਕਰਦਾ ਹੈ। ਆਨਰ ਪਲੇਅ ਹੁਵਾਵੇ ਦਾ ਨਵਾਂ ਗੇਮਿੰਗ ਸਮਾਰਟਫੋਨ ਹੈ, ਜਿਸ ਨੂੰ ਭਾਰਤੀ ਬਾਜ਼ਾਰ ’ਚ ਅਗਸਤ ’ਚ 25,000 ਰੁਪਏ ਤੋਂ ਘੱਟ ਕੀਮਤ ਵਾਲੇ ਸੈਗਮੈਂਟ ’ਚ ਲਾਂਚ ਕੀਤਾ ਗਿਆ ਸੀ। ਹੋਰ ਫੋਨਜ਼ ਜੋ ਕਿਰਿਨ 970 ਚਿਪਸੈੱਟ ਦੇ ਚੱਲਦੇ ਹਨ ਅਤੇ ਭਵਿੱਖ ’ਚ ਜਿਨ੍ਹਾਂ ਨੂੰ ਫੁਸ਼ੀਆ ਓ.ਐੱਸ. ਲਈ ਸੰਗਤ ਬਣਾਇਆ ਜਾ ਸਕਦਾ ਹੈ ਉਨ੍ਹਾਂ ’ਚ ਹੁਵਾਵੇਈ ਦਾ ਮੈਟ 10, ਮੈਟ 10 ਪ੍ਰੋ, ਮੈਟ 10 ਪੋਰਸ ਡਿਜ਼ਾਈਨ ਅਤੇ ਪੀ20 ਸਮੇਤ ਹੋਰ ਸਮਾਰਟਫੋਨ ਸ਼ਾਮਲ ਹਨ। ਸਾਲ 2016 ਦੇ ਅਗਸਤ ’ਚ ਖੁਲਾਸਾ ਹੋਇਾ ਸੀ ਕਿ ਗੂਗਲ ਇਕ ਨਵੇਂ ਆਪਰੇਟਿੰਗ ਸਿਸਟਮ ’ਤੇ ਕੰਮ ਕਰ ਰਹੀ ਹੈ।
ਮਹਿੰਦਰਾ Alturas G4 ਭਾਰਤ 'ਚ ਹੋਈ ਲਾਂਚ, ਜਾਣੋ ਕੀਮਤ ਤੇ ਖੂਬੀਆਂ
NEXT STORY