ਗੈਜੇਟ ਡੈਸਕ– ਸਰਚ ਇੰਜਣ ਕੰਪਨ ਗੂਗਲ ਵਲੋਂ ਹਾਲ ਹੀ ’ਚ Verified Calls ਫੀਚਰ ਦਾ ਐਲਾਨ ਕੀਤਾ ਗਿਆ ਹੈ ਅਤੇ ਇਸ ਨੂੰ ਗੂਗਲ ਫੋਨ ਐਪ ਦਾ ਹਿੱਸਾ ਬਣਾਇਆ ਗਿਆ ਹੈ। ਗੂਗਲ ਦਾ ਇਹ ਫੀਚਰ ਯੂਜ਼ਰਸ ਨੂੰ ਦੱਸੇਗਾ ਕਿ ਕੌਣ ਕਾਲ ਕਰ ਰਿਹਾ ਹੈ, ਕਾਲ ਕਰਨ ਦਾ ਕਾਰਨ ਕੀ ਹੈ ਅਤੇ ਕਾਲਰ ਦਾ ਲੋਗੋ ਵੀ ਵਿਖਾਏਗਾ। ਨਵਾਂ ਫੀਚਰ ਲਾਉਣ ਦੇ ਪਿੱਛੇ ਵੱਡਾ ਕਾਰਨ ਫੋਨ ਕਾਲ ਫਰਾਡਸ ’ਤੇ ਰੋਕ ਲਗਾਉਣਾ ਵੀ ਹੈ। ਇਹ ਫੀਚਰ ਟਰੂਕਾਲਰ ਐਪ ਨੂੰ ਸਿੱਧੀ ਟੱਕਰ ਦੇ ਸਕਦਾ ਹੈ।
ਭਾਰਤ ਸਮੇਤ ਦੁਨੀਆ ’ਚ ਫਰਾਡ ਕਾਲਸ ਵੱਡੀ ਸਮੱਸਿਆ ਹੈ ਅਤੇ Verified Calls ਫੀਚਰ ਰੋਲ ਆਊਟ ਕਰਨ ਦੇ ਨਾਲ ਹੀ ਯੂਜ਼ਰਸ ਨੂੰ ਇਨ੍ਹਾਂ ਤੋਂ ਬਚਾਇਆ ਜਾ ਸਕੇਗਾ। ਕਿਸੇ ਤਰ੍ਹਾਂ ਦੇ ਬਿਜ਼ਨੈੱਸ ਕਾਲ ਦੀ ਸਥਿਤੀ ’ਚ ਯੂਜ਼ਰ ਨੂੰ ਦਿਖ ਜਾਵੇਗਾ ਕਿ ਕੌਣ ਅਤੇ ਕਿਉਂ ਕਾਲ ਕਰ ਰਿਹਾ ਹੈ। ਇਸ ਤੋਂ ਇਲਾਵਾ ਬਿਜ਼ਨੈੱਸ ਨੂੰ ਵੈਰੀਫਾਈਡ ਬੈਚ ਵੀ ਗੂਗਲ ਵਲੋਂ ਵੈਰੀਫਾਈ krਤੇ ਗਏ ਨੰਬਰ ’ਤੇ ਦਿਖਾਈ ਦੇਵੇਗਾ। ਇਹ ਫੀਚਰ ਭਾਰਤ, ਸਪੇਨ, ਬ੍ਰਾਜ਼ੀਲ, ਮੈਕਸੀਕੋ ਅਤੇ ਯੂ.ਐੱਸ. ਸਮੇਤ ਦੁਨੀਆ ਭਰ ’ਚ ਰੋਲ ਆਊਟ ਕੀਤਾ ਜਾ ਰਿਹਾ ਹੈ।
TrueCaller ਐਪ ਦੀ ਲੋੜ ਨਹੀਂ
ਫਿਲਹਾਲ TrueCaller ਐਪ ਵੀ ਅਜਿਹਾ ਹੀ ਫੰਕਸ਼ਨ ਯੂਜ਼ਰਸ ਨੂੰ ਆਫਰ ਕਰਦਾ ਹੈ ਅਤੇ ਗੂਗਲ ਫੋਨ ਐਪ ’ਚ ਇਸ ਫੀਚਰ ਦੇ ਆਉਣ ਨਾਲ ਇਹ ਫੰਕਸ਼ਨ ਢੇਰਾਂ ਯੂਜ਼ਰਸ ਦੇ ਡਿਵਾਈਸ ਦਾ ਹਿੱਸਾ ਬਣ ਜਾਵੇਗਾ। ਯਾਨੀ ਕਿ ਅਲੱਗ ਤੋਂ ਕੋਈ ਐਪ ਡਾਊਨਲੋਡ ਕਰਨ ਦੀ ਲੋੜ ਨਹੀਂ ਹੋਵੇਗੀ ਅਤੇ Verified Calls ਹੀ ਟਰੂਕਾਲਰ ਐਪ ਦਾ ਕੰਮ ਕਰ ਦੇਵੇਗਾ। ਇਕ ਬਲਾਗ ਪੋਸਟ ’ਚ ਗੂਗਲ ਨੇ ਲਿਖਿਆ ਹੈ ਕਿ ਪਾਇਲਟ ਪ੍ਰੋਗਰਾਮ ਦੇ ਸ਼ੁਰੂਆਤੀ ਨਤੀਜੇ ਬਹੁਤ ਚੰਗੇ ਰਹੇ ਹਨ ਅਤੇ ਯੂਜ਼ਰਸ ਨੂੰ ਇਸ ਦਾ ਫਾਇਦਾ ਜ਼ਰੂਰ ਮਿਲੇਗਾ।
ਗੂਗਲ ਫੋਨ ’ਚ ਨਵਾਂ ਫੰਕਸ਼ਨ
ਗੂਗਲ ਦੀ ਪਿਕਸਲ ਸੀਰੀਜ਼ ਦੇ ਡਿਵਾਈਸਿਜ਼ ਤੋਂ ਇਲਾਵਾ ਢੇਰਾਂ ਐਂਡਰਾਇਡ ਫੋਨਾਂ ’ਚ ਬਾਈ ਡਿਫਾਲਟ ਗੂਗਲ ਫੋਨ ਐਪ ਹੀ ਡਾਇਲਰ ਦਾ ਕੰਮ ਕਰਦਾ ਹੈ। ਇਨ੍ਹਾਂ ਸਾਰੇ ਫੋਨਾਂ ’ਚ ਨਵਾਂ ਫੀਚਰ ਅਗਲੇ ਅਪਡੇਟਸ ਦੇ ਨਾਲ ਮਿਲ ਜਾਵੇਗਾ। ਜੇਕਰ ਤੁਹਾਡੇ ਫੋਨ ’ਚ ਗੂਗਲ ਫੋਨ ਐਪ ਇੰਸਟਾਲ ਨਹੀਂ ਹੈ ਤਾਂ ਗੂਗਲ ਪਲੇਅ ਸਟੋਰ ਤੋਂ ਵੀ ਇਸ ਨੂੰ ਡਾਊਨਲੋਡ ਕੀਤਾ ਜਾ ਸਕਦਾ ਹੈ। ਗੂਗਲ ਦਾ ਨਵਾਂ ਫੀਚਰ ਯੂਜ਼ਰਸ ਨੂੰ ਇਹ ਵੀ ਦੱਸੇਗਾ ਕਿ ਉਨ੍ਹਾਂ ਨੂੰ ਬਿਜ਼ਨੈੱਸ ਕਾਲ ਕੀਤੇ ਜਾਣ ਦਾ ਕਾਰਨ ਕੀ ਹੈ, ਜੋ ਫੀਚਰ ਹੁਣ ਤਕ ਟਰੂਕਾਲਰ ਐਪ ’ਚ ਮੌਜੂਦ ਨਹੀਂ ਹੈ।
ਰਿਲਾਇੰਸ ਜੀਓ ਇਸੇ ਸਾਲ ਲਾਂਚ ਕਰੇਗੀ 10 ਕਰੋੜ ਸਸਤੇ 4G ਸਮਾਰਟਫੋਨ
NEXT STORY