ਗੈਜੇਟ ਡੈਸਕ– ਟੈੱਕ ਜਾਇੰਟ ਗੂਗਲ ਇਕ ਅਜਿਹੇ ਤਕਨੀਕ ’ਤੇ ਕੰਮ ਕਰ ਰਹੀ ਹੈ ਜਿਸ ਨਾਲ ਸਮਾਰਟ ਡਿਵਾਈਸ ਨੂੰ ਬਿਨਾਂ ਟੱਚ ਕੀਤੇ ਹੀ ਚਲਾਏ ਜਾ ਸਕਣਗੇ। ਜਾਣਕਾਰੀ ਮੁਤਾਬਕ ਗੂਗਲ Project Soli ’ਤੇ ਕੰਮ ਕਰ ਰਹੀ ਹੈ ਅਤੇ ਹੁਣ ਇਸ ਨੂੰ ਫੈਡਰਲ ਅਪਰੂਵਲ ਮਿਲ ਗਿਆ ਹੈ। ਇਸ ਤਹਿਤ ਕੰਪਨੀ ਦਾ ਟੀਚਾ ਇਹ ਹੈ ਕਿ ਬਿਨਾਂ ਸਕਰੀਨ ਨੂੰ ਟੱਚ ਕੀਤੇ ਡਿਵਾਈਸ ਨੂੰ ਆਪਰੇਟ ਕੀਤਾ ਜਾ ਸਕੇਗਾ। ਇਸ ਟੈਕਨਾਲੋਜੀ ਤਹਿਤ ਤੁਸੀਂ ਸਪੀਕਰ ਦੇ ਨੇੜੇ ਚੁਟਕੀ ਵਜਾ ਕੇ ਇਸ ਨੂੰ ਸਟਾਰਟ ਕਰ ਸਕਦੇ ਹੋ, ਮਿਊਜ਼ਿਕ ਆਨ ਕਰ ਸਕਦੇ ਹੋ, ਇਸ ਨੂੰ ਆਫ ਕਰ ਸਕਦੇ ਹੋ ਜਾਂ ਫਿਰ ਸਮਾਰਟਵਾਚ ਆਪਰੇਟ ਕਰ ਸਕਦੇ ਹੋ। ਦੱਸ ਦੇਈਏ ਕਿ ਰੇਡਾਰ ਪ੍ਰਾਜੈਕਟ ’ਤੇ ਗੂਗਲ 2015 ਤੋਂ ਕੰਮ ਕਰ ਰਹੀ ਹੈ।

ਕੰਪਨੀ ਦਾ ਬਿਆਨ
ਗੂਗਲ ਮੁਤਾਬਕ, ਇਸ ਸੈਂਸਰ ਰਾਹੀਂ ਯੂਜ਼ਰ ਆਪਣੇ ਥੰਬ ਅਤੇ ਇੰਡੈਕਸ ਫਿੰਗਰ ਦੇ ਵਿਚ ਨਾ ਦਿਸਣ ਵਾਲੇ ਬਟਨ ਪ੍ਰੈੱਸ ਕਰ ਸਕਣਗੇ ਜਿਸ ਨੂੰ ਵਰਚੁਅਲ ਡਾਇਲ ਕਿਹਾ ਜਾਵੇਗਾ। ਚੁਟਕੀ ਵਜਾਉਣ ’ਤੇ ਇਹ ਆਨ ਹੋ ਜਾਵੇਗਾ। ਗੂਗਲ ਦਾ ਕਹਿਣਾ ਹੈ ਕਿ ਯੂਜ਼ਰ ਸਮਾਰਟਵਾਚ, ਮਿਊਜ਼ਿਕ ਸਕਰੋਲ ਜਾਂ ਫਿਰ ਇਸ ਨੂੰ ਇਸਤੇਮਾਲ ਕਰਦੇ ਹੋਏ ਵਾਲਿਊਮ ਅਡਜਸਟ ਕਰ ਸਕਦਾ ਹੈ।

ਰੇਡਾਰ ਸਿਗਨਲ ਫੈਬਰਿਕਸ
ਇਸ ਦੇ ਨਾਲ ਹੀ ਗੂਗਲ ਨੇ ਕਿਹਾ ਹੈ ਕਿ ਇਹ ਰੇਡਾਰ ਸਿਗਨਲ ਫੈਬਰਿਕਸ ਦੇ ਅੰਦਰ ਵੀ ਜਾ ਸਕਦਾ ਹੈ ਇਸ ਕਾਰਨ ਜੇਕਰ ਤੁਹਾਡਾ ਹੱਥ ਜੇਬ ’ਚ ਹੈ ਫਿਰ ਵੀ ਇਸ ਨੂੰ ਕੰਟਰੋਲ ਕਰ ਸਕੋਗੇ। ਕੰਪਨੀ ਨੇ ਇਹ ਵੀ ਕਿਹਾ ਹੈ, ਹਾਲਾਂਕਿ ਇਹ ਕੰਟਰੋਲ ਵਰਚੁਅਲ ਹਨ ਪਰ ਇਸ ਦੇ ਨਾਲ ਇੰਟਰੈਕਸ਼ਨ ਫਿਜ਼ੀਕਲ ਵਲ ਹੀ ਲੱਗੇਗਾ ਅਤੇ ਅਜਿਹਾ ਹੀ ਰਿਸਪਾਂਸਿਵ ਵੀ ਹੋਵੇਗਾ। ਤੁਹਾਨੂੰ ਠੀਕ ਉਸ ਤਰ੍ਹਾਂ ਹੀ ਫੀਲ ਹੋਵੇਗਾ ਜਿਵੇਂ ਹੈਪਟਿਕ ਸੈਂਸੇਸ਼ਨ ਨਾਲ ਹੁੰਦਾ ਹੈ।

ਪ੍ਰੋਟੋਟਾਈਪ
ਦੱਸ ਦੇਈਏ ਕਿ ਕੰਪਨੀ ਇਸ ਦਾ ਸ਼ੁਰੂਆਤੀ ਪ੍ਰੋਟੋਟਾਈਪ ਵੀ ਲਿਆਈ ਸੀ ਪਰ ਸਫਲ ਨਹੀਂ ਹੋ ਸਕਿਆ ਅਤੇ ਹਰ ਤਰ੍ਹਾਂ ਦੇ ਮੋਸ਼ਨ ਡਿਟੈਕਟ ਕਰਨ ’ਚ ਫੇਲ ਹੋ ਗਿਆ। ਅਜਿਹਾ ਇਸ ਲਈ ਹੋਇਆ ਕਿਉਂਕਿ ਇਸ ਟੈਕਨਾਲੋਜੀ ਨੂੰ ਇਸਤੇਮਾਲ ਕਰਨ ’ਚ ਪੇਂਚ ਹੈ। ਰੇਡਾਰ ਬੇਸਡ ਮੋਸ਼ਨ ਸੈਂਸਰ ਨੂੰ ਹਾਈ ਲੈਵਲ ’ਤੇ ਇਸਤੇਮਾਲ ਕਰਨ ’ਚ ਫੇਸਬੁੱਕ ਨੂੰ ਇਤਰਾਜ਼ ਸੀ ਅਤੇ ਉਸ ਦਾ ਕਹਿਣਾ ਸੀ ਕਿ ਇਸ ਨਾਲ ਮੌਜੂਦਾ ਟੈਕਨਾਲੋਜੀ ਪ੍ਰਭਾਵਿਤ ਹੋਵੇਗੀ, ਇਸ ਲਈ ਗੂਗਲ ਨੂੰ ਉਦੋਂ ਅਪਰੂਵਲ ਨਹੀਂ ਮਿਲੀ।
ਹੁਵਾਵੇਈ ਦੇ ਇਨ੍ਹਾਂ ਦੋ ਸਮਾਰਟਫੋਨਜ਼ ਨੂੰ ਜਲਦ ਹੀ ਮਿਲੇਗੀ ਐਂਡ੍ਰਾਇਡ ਪਾਈ EMIUI 9 ਅਪਡੇਟ
NEXT STORY