ਗੈਜੇਟ ਡੈਸਕ– ਟੈੱਕ ਕੰਪਨੀ ਗੂਗਲ ਨੇ ਪਲੇਅ ਸਟੋਰ ’ਤੇ ਮੌਜੂਦ ਲੋਕੇਸ਼ਨ ਡਾਟਾ ਐਪ SafeGraph ’ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਮੋਬਾਇਲ ਐਪ ’ਤੇ ਐਂਡਰਾਇਡ ਉਪਭੋਗਤਾਵਾਂ ਦਾ ਲੋਕੇਸ਼ਨ ਡਾਟਾ ਨੂੰ ਕੋਵਿਡ ਮੈਪਿੰਗ ਅਤੇ ਹੋਰ ਉਦੇਸ਼ਾਂ ਲਈ ਵੇਚਣ ਦਾ ਦੋਸ਼ ਲੱਗਾ ਹੈ। ਮਦਰਬੋਰਡ ਦੀ ਰਿਪੋਰਟ ਮੁਤਾਬਕ,SafeGraph ਐਪ ’ਚ ਨਿਵੇਸ਼ ਕਰਨ ਵਾਲੇ ਨਿਵੇਸ਼ਕਾਂ ’ਚੋਂ ਇਕ ਸਾਊਦੀ ਇੰਟੈਲੀਜੈਂਸ ਦੇ ਸਾਬਕਾ ਮੁਖੀ ਸ਼ਾਮਲ ਹਨ। ਇਹ ਉਨ੍ਹਾਂ ਕੰਪਨੀਆਂ ’ਚੋਂ ਇਕ ਹੈ, ਜੋ ਐਂਡਰਾਇਡ ਐਪ ’ਚ ਪਲੱਗ-ਇਨ ਰਾਹੀਂ ਉਪਭੋਗਤਾਵਾਂ ਦਾ ਲੋਕੇਸ਼ਨ ਡਾਟਾ ਇਕੱਠਾ ਕਰਦੀਆਂ ਹਨ।
ਰਿਪੋਰਟ ’ਚ ਅੱਗੇ ਕਿਹਾ ਗਿਆ ਹੈ ਕਿ SafeGraph ਨਾਲ ਕੰਮ ਕਰਨ ਵਾਲੇ ਮੋਬਾਇਲ ਐਪ ਨੂੰ ਵੀ ਆਪਣੇ ਪਲੇਟਫਾਰਮ ਤੋਂ ਲੋਕੇਸ਼ਨ ਡਾਟਾ ਇਕੱਠਾ ਕਰਨ ਵਾਲੇ ਕੋਡਸ ਹਟਾਉਣੇ ਹੋਣਗੇ। ਇਹ ਐਪ ਸਰਕਾਰੀ ਸੰਸਥਾਵਾਂ ਅਤੇ ਉਦਯੋਗਾਂ ਨੂੰ ਲੋਕੇਸ਼ਨ ਡਾਟਾ ਵੇਚਦਾ ਹੈ। ਹਾਲਾਂਕਿ, SafeGraph ਵਲੋਂ ਅਜੇ ਤਕ ਬੈਨ ਨੂੰ ਲੈ ਕੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ।
ਨਿਊਯਾਰਕ ਟਾਈਮਸ ਨੇ ਕੀਤਾ SafeGraph ਦੇ ਡਾਟਾ ਦਾ ਇਸਤੇਮਾਲ
ਰਿਪੋਰਟ ’ਚ ਕਿਹਾ ਗਿਆ ਹੈ ਕਿ ਪਿਛਲੇ ਸਾਲ ਨਿਊਯਾਰਕ ਟਾਈਮਸ ਨੇ SafeGraph ਦਾ ਡਾਟਾ ਇਸਤੇਮਾਲ ਕੀਤਾ ਸੀ। ਇਸ ਡਾਟਾ ਰਾਹੀਂ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਲੋਕ ਕੋਰੋਨਾ ਇਨਫੈਕਸ਼ਨ ਕਾਰਨ ਲੱਗੀ ਤਾਲਾਬੰਦੀ ’ਚ ਢਿੱਲ ਤੋਂ ਬਾਅਦ ਕਿਵੇਂ ਆਪਣਾ ਸਮਾਂ ਬਤੀਤ ਕਰ ਰਹੇ ਹਨ।
ਇਕ ਮਹੀਨੇ ’ਚ ਟਵਿਟਰ ਨੇ 167 ਵੈੱਬਸਾਈਟਾਂ ਖ਼ਿਲਾਫ਼ ਕੀਤੀ ਕਾਰਵਾਈ
NEXT STORY