ਗੈਜੇਟ ਡੈਸਕ– ਟਵਿਟਰ ਨੇ ਆਪਣੀ ਮਾਸਿਕ ਅਨੁਪਾਲਨ ਰਿਪੋਰਟ ’ਚ ਦੱਸਿਆ ਹੈ ਕਿ ਕੰਪਨੀ ਨੇ 26 ਜੂਨ ਤੋਂ 25 ਜੁਲਾਈ ਵਿਚਕਾਰ 120 ਸ਼ਿਕਾਇਤਾਂ ਦੇ ਆਧਾਰ ’ਤੇ 167 ਵੈੱਬਸਾਈਟਾਂ ਖ਼ਿਲਾਫ਼ ਕਾਰਵਾਈ ਕੀਤੀ ਹੈ। ਇਸ ਦੌਰਾਨ ਟਵਿਟਰ ਨੇ ਸਾਮੱਗਰੀਆਂ ’ਤੇ ਨਿਗਰਾਨੀ ਰੱਖਦੇ ਹੋਏ 31,637 ਅਕਾਊਂਟਸ ਨੂੰ ਸਸਪੈਂਡ ਵੀ ਕੀਤਾ ਹੈ।
ਤਾਜ਼ਾ ਰਿਪੋਰਟ ’ਚ ਟਵਿਟਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈਕਿ ਉਸ ਨੂੰ ਕੁਝ ਸ਼ਿਕਾਇਤਾਂ ਆਪਣੇ ਸ਼ਿਕਾਇਤ ਅਧਿਕਾਰਤ ਰਾਹੀਂ ਪ੍ਰਾਪਤ ਹੋਈਆਂ ਸਨ। ਇਨ੍ਹਾਂ ’ਚੋਂ ਜ਼ਿਆਦਾਤਰ ਸ਼ਿਕਾਇਤਾਂ ਭੱਦੀ ਸ਼ਬਦਾਵਲੀ, ਝੂਠੀਆਂ ਖਬਰਾਂ ਅਤੇ ਇਤਰਾਜ਼ਯੋਗ ਸਾਮੱਗਰੀ ਆਦਿ ਸ਼ਾਮਲ ਸਨ। ਜਾਣਕਾਰੀ ਲਈ ਦੱਸ ਦੇਈਏ ਕਿ ਅਜੇ ਵੀ ਇਸ ਅਮਰੀਕੀ ਕੰਪਨੀ ਨੂੰ ਨਵੇਂ ਆਈ.ਟੀ. ਕਾਨੂੰਨ ਲਾਗੂ ਹੋਣ ਤੋਂ ਬਾਅਦ ਉਸ ਦੇ ਅਨੁਪਾਲਨ ’ਚ ਦੇਰੀ ਹੋ ਰਹੀ ਹੈ ਕਿਉਂਕਿ ਕਈ ਹਾਈ-ਪ੍ਰੋਫਾਈਲ ਅਕਾਊਂਟਸ ਹਨ ਜਿਨ੍ਹਾਂ ਦੇ ਟਵੀਟਸ ’ਤੇ ਕਾਰਵਾਈ ਕਰਨ ’ਚ ਕੰਪਨੀ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਡਿਊਲ 5ਜੀ ਸਿਮ ਸਪੋਰਟ ਨਾਲ ਮੀਡੀਆਟੈੱਕ ਨੇ ਪੇਸ਼ ਕੀਤੇ ਡਾਈਮੈਂਸਿਟੀ ਸੀਰੀਜ਼ ਦੇ ਦੋ ਨਵੇਂ ਪ੍ਰੋਸੈਸਰ
NEXT STORY