ਗੈਜੇਟ ਡੈਸਕ- ਜੇਕਰ ਤੁਸੀਂ ਵੀ ਇਕ ਐਂਡਰਾਇਡ ਫੋਨ ਯੂਜ਼ਰ ਹੋ ਅਤੇ ਤੁਸੀਂ ਗੂਗਲ ਕਲੰਡਰ ਐਪ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਲਈ ਬੁਰੀ ਖਬਰ ਹੈ। ਗੂਗਲ ਕੁਝ ਪੁਰਾਣੇ ਫੋਨਾਂ ਲਈ ਗੂਗਲ ਕਲੰਡਰ ਦਾ ਸਪੋਰਟ ਬੰਦ ਕਰਨ ਜਾ ਰਿਹਾ ਹੈ। ਸਿਰਫ ਐਂਡਰਾਇਡ ਫੋਨ ਹੀ ਨਹੀਂ ਸਗੋਂ ਆਈ.ਓ.ਐੱਸ. ਅਤੇ ਕੰਪਿਊਟਰ 'ਤੇ ਵੀ ਗੂਗਲ ਕਲੰਡਰ ਦਾ ਸਪੋਰਟ ਬੰਦ ਹੋਣ ਜਾ ਰਿਹਾ ਹੈ।
ਦੱਸ ਦੇਈਏ ਕਿ ਗੂਗਲ ਕਲੰਡਰ ਦਾ ਇੰਟੀਗ੍ਰੇਸ਼ਨ ਜੀਮੇਲ ਤੋਂ ਲੈ ਕੇ ਰਿਮਾਇੰਡਰ, ਨੋਟਸ ਅਤੇ ਥਰਡ ਪਾਰਟੀ ਐਪਸ ਜਿਵੇਂ- Teams, Zoom ਆਦਿ ਤਕ 'ਚ ਹੈ। ਇਸਦੀ ਮਦਦ ਨਾਲ ਯੂਜ਼ਰਜ਼ ਆਪਣੇ ਈਵੈਂਟ ਰਿਮਾਇੰਡਰ ਦੇ ਨਾਲ ਪਲਾਨ ਕਰਦੇ ਹਨ।
ਜੇਕਰ ਤੁਹਾਡੇ ਕੋਲ ਇਕ ਐਂਡਰਾਇਡ ਫੋਨ ਹੈ ਜਿਸ ਵਿਚ ਐਂਡਰਾਇਡ ਦਾ ਓਰੀਓ ਯਾਨੀ 8.0 ਵਰਜ਼ਨ ਹੈ ਤਾਂ ਤੁਹਾਡੇ ਫੋਨ 'ਚ ਗੂਗਲ ਕਲੰਡਰ ਦਾ ਸਪੋਰਟ ਜਲਦੀ ਹੀ ਬੰਦ ਹੋ ਜਾਵੇਗਾ। ਐਂਡਰਾਇਡ 8.0 ਤੋਂ ਉਪਰ ਦੇ ਸਾਰੇ ਵਰਜ਼ਨ 'ਚ ਗੂਗਲ ਕਲੰਡਰ ਸਪੋਰਟ ਕਰੇਗਾ। ਜੇਕਰ ਤੁਹਾਡੇ ਕੋਲ ਕੋਈ ਅਜਿਹਾ ਟੈਬਲੇਟ ਹੈ ਜਿਸ ਵਿਚ ਐਂਡਰਾਇਡ 7.1 ਜਾਂ ਇਸਤੋਂ ਹੇਠਲਾ ਵਰਜ਼ਨ ਹੈ ਤਾਂ ਉਸ ਵਿਚ ਵੀ ਗੂਗਲ ਕਲੰਡਰ ਦਾ ਸਪੋਰਟ ਬੰਦ ਹੋ ਜਾਵੇਗਾ।
ਕਿਹਾ ਜਾ ਰਿਹਾ ਹੈ ਕਿ ਗੂਗਲ ਕਲੰਡਰ ਦਾ ਸਪੋਰਟ ਕੁਝ ਡਿਵਾਈਸ 'ਚ ਇਸ ਲਈ ਬੰਦ ਕੀਤਾ ਜਾ ਰਿਹਾ ਹੈ ਕਿਉਂਕਿ ਸਕਿਓਰਿਟੀ ਨੂੰ ਲੈ ਕੇ ਦਿੱਕਤ ਹੈ ਕਿਉਂਕਿ ਪੁਰਾਣੇ ਐਂਡਰਾਇਡ ਵਰਜ਼ਨ ਵਾਲੇ ਫੋਨ ਜਾਂ ਟੈਬਲੇਟ ਨੂੰ ਸਾਫਟਵੇਅਰ ਅਪਡੇਟ ਨਹੀਂ ਮਿਲਦਾ। ਅਜਿਹੇ 'ਚ ਹੈਕਿੰਗ ਅਤੇ ਡਾਟਾ ਲੀਕ ਦਾ ਵੀ ਖਤਰਾ ਹੈ। ਤੁਹਾਨੂੰ ਪਤਾ ਹੀ ਹੋਵੇਗਾ ਕਿ ਵਟਸਐਪ ਹਰ ਸਾਲ ਕੁਝ ਡਿਵਾਈਸ ਲਈ ਸਪੋਰਟ ਬੰਦ ਕਰਦਾ ਹੈ। ਇਸ ਵਾਰ ਵੀ ਉਸਨੇ ਕਈ ਐਂਡਰਾਇਡ ਅਤੇ ਆਈ.ਓ.ਐੱਸ. ਵਰਜ਼ਨ ਲਈ ਸਪੋਰਟ ਬੰਦ ਕੀਤਾ ਹੈ।
Google ਇਨ੍ਹਾਂ Gmail Accounts ਨੂੰ ਕਰਨ ਜਾ ਰਿਹੈ ਬੰਦ, 1 ਦਸੰਬਰ ਤੋਂ ਪਹਿਲਾਂ Save ਕਰ ਲਓ Data
NEXT STORY