ਕੋਲੰਬੋ (ਯੂਐਨਆਈ)- ਸ਼੍ਰੀਲੰਕਾ ਦੀ ਸੱਤਾਧਾਰੀ ਨੈਸ਼ਨਲ ਪੀਪਲਜ਼ ਪਾਵਰ (ਐਨ.ਪੀ.ਪੀ) ਨੇ 2025 ਦੀਆਂ ਸਥਾਨਕ ਸੰਸਥਾਵਾਂ ਦੀਆਂ ਚੋਣਾਂ 43.26 ਪ੍ਰਤੀਸ਼ਤ ਵੋਟਾਂ ਨਾਲ ਜਿੱਤ ਲਈਆਂ ਹਨ ਅਤੇ 3,927 ਕੌਂਸਲ ਸੀਟਾਂ ਹਾਸਲ ਕੀਤੀਆਂ ਹਨ। ਚੋਣ ਕਮਿਸ਼ਨ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੇ ਗਏ ਅੰਤਿਮ ਨਤੀਜਿਆਂ ਅਨੁਸਾਰ ਮੰਗਲਵਾਰ ਨੂੰ ਹੋਈਆਂ ਦੇਸ਼ ਵਿਆਪੀ ਚੋਣਾਂ ਵਿੱਚ ਐਨ.ਪੀ.ਪੀ ਨੇ ਟਾਪੂ ਦੀਆਂ 339 ਸਥਾਨਕ ਸਰਕਾਰੀ ਸੰਸਥਾਵਾਂ ਵਿੱਚੋਂ 266 ਸੀਟਾਂ 'ਤੇ ਜਿੱਤ ਪ੍ਰਾਪਤ ਕੀਤੀ।
ਪੜ੍ਹੋ ਇਹ ਅਹਿਮ ਖ਼ਬਰ- ਦੱਖਣੀ ਆਸਟ੍ਰੇਲੀਆ 'ਚ ਮਿਲਿਆ 19ਵੀਂ ਸਦੀ ਦੇ ਜਹਾਜ਼ ਦਾ ਮਲਬਾ
ਮੁੱਖ ਵਿਰੋਧੀ ਪਾਰਟੀ ਸਮਗੀ ਜਾਨਾ ਬਾਲਵੇਗਯਾ (SJB) 21.69 ਪ੍ਰਤੀਸ਼ਤ ਵੋਟਾਂ ਨਾਲ ਦੂਜੇ ਸਥਾਨ 'ਤੇ ਰਹੀ, ਉਸ ਨੇ 1,767 ਸੀਟਾਂ ਜਿੱਤੀਆਂ ਅਤੇ 13 ਸਥਾਨਕ ਸਰਕਾਰੀ ਸੰਸਥਾਵਾਂ ਵਿੱਚ ਅੱਗੇ ਰਹੀ। ਇਸ ਦੌਰਾਨ ਪ੍ਰਮੁੱਖ ਤਾਮਿਲ ਪਾਰਟੀ ਇਲੰਕਾਈ ਤਾਮਿਲ ਅਰਾਸੂ ਕਾਚੀ (ITAK) ਨੇ 377 ਸੀਟਾਂ ਜਿੱਤੀਆਂ ਅਤੇ 37 ਸਥਾਨਕ ਸਰਕਾਰੀ ਸੰਸਥਾਵਾਂ 'ਤੇ ਕਬਜ਼ਾ ਕੀਤਾ। ਸ੍ਰੀਲੰਕਾ ਮੁਸਲਿਮ ਕਾਂਗਰਸ (SLMC) ਨੇ 116 ਸੀਟਾਂ ਜਿੱਤੀਆਂ ਅਤੇ ਪੰਜ ਸਥਾਨਕ ਸਰਕਾਰੀ ਸੰਸਥਾਵਾਂ ਵਿੱਚ ਅੱਗੇ ਰਹੀ। ਚੋਣ ਕਮਿਸ਼ਨ ਅਨੁਸਾਰ 17,156,338 ਰਜਿਸਟਰਡ ਵੋਟਰਾਂ ਵਿੱਚੋਂ ਲਗਭਗ 60 ਪ੍ਰਤੀਸ਼ਤ ਨੇ ਚੋਣਾਂ ਲਈ ਆਪਣੀ ਵੋਟ ਪਾਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਟਰੰਪ ਦਾ ਦਬਦਬਾ, ਯੂਕ੍ਰੇਨ ਦੀ ਸੰਸਦ 'ਚ ਖਣਿਜ ਸਮਝੌਤੇ ਨੂੰ ਮਨਜ਼ੂਰੀ
NEXT STORY