ਕੀਵ (ਏਪੀ)- ਯੂਕ੍ਰੇਨ ਦੀ ਸੰਸਦ ਨੇ ਵੀਰਵਾਰ ਨੂੰ ਸੰਯੁਕਤ ਰਾਜ ਅਮਰੀਕਾ ਨਾਲ ਇੱਕ ਇਤਿਹਾਸਕ ਖਣਿਜ ਸਮਝੌਤੇ ਨੂੰ ਮਨਜ਼ੂਰੀ ਦੇਣ ਲਈ ਸਰਬਸੰਮਤੀ ਨਾਲ ਵੋਟ ਦਿੱਤੀ। ਇੱਕ ਸੰਸਦ ਮੈਂਬਰ ਨੇ ਇਹ ਜਾਣਕਾਰੀ ਦਿੱਤੀ। ਇਹ ਪ੍ਰਵਾਨਗੀ ਸੌਦੇ ਨੂੰ ਗਤੀ ਦੇਣ ਲਈ ਇੱਕ ਮਹੱਤਵਪੂਰਨ ਕਦਮ ਹੈ। ਇਸ ਵਿਚ ਅਮਰੀਕਾ ਨਾਲ ਇੱਕ ਸਾਂਝਾ ਨਿਵੇਸ਼ ਫੰਡ ਬਣਾਉਣ ਬਾਰੇ ਗੱਲ ਕੀਤੀ ਗਈ ਹੈ।
ਪੜ੍ਹੋ ਇਹ ਅਹਿਮ ਖ਼ਬਰ-'ਜੇ ਮੈਂ ਮਦਦ ਲਈ ਕੁਝ ਕਰ ਸਕਾਂ ਤਾਂ...' : ਭਾਰਤ-ਪਾਕਿ ਤਣਾਅ ਵਿਚਾਲੇ ਟਰੰਪ ਦਾ ਤਾਜ਼ਾ ਬਿਆਨ
ਯੂਕ੍ਰੇਨ ਦੇ ਸੰਸਦ ਮੈਂਬਰ ਯਾਰੋਸਲਾਵ ਜ਼ੇਲੇਜ਼ਨਿਆਕ ਨੇ ਆਪਣੇ ਟੈਲੀਗ੍ਰਾਮ ਅਕਾਊਂਟ 'ਤੇ ਲਿਖਿਆ ਕਿ ਇਸ ਸੌਦੇ ਨੂੰ ਪ੍ਰਵਾਨਗੀ ਦੇਣ ਲਈ 226 ਵੋਟਾਂ ਦੀ ਲੋੜ ਸੀ, ਜਦੋਂ ਕਿ 338 ਸੰਸਦ ਮੈਂਬਰਾਂ ਨੇ ਹੱਕ ਵਿੱਚ ਵੋਟ ਦਿੱਤੀ। ਕਿਸੇ ਵੀ ਸੰਸਦ ਮੈਂਬਰ ਨੇ ਸਮਝੌਤੇ ਦੇ ਵਿਰੁੱਧ ਵੋਟ ਨਹੀਂ ਪਾਈ ਅਤੇ ਨਾ ਹੀ ਕਿਸੇ ਨੇ ਵੋਟ ਪਾਉਣ ਤੋਂ ਪਰਹੇਜ਼ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਕੈਨੇਡਾ 'ਚ ਨਾਜ਼ੀ ਅਪਰਾਧੀਆਂ ਦੀ ਗੁਪਤ ਸੂਚੀ ਜਾਰੀ ਕਰਨ ਦੀ ਮੰਗ
NEXT STORY