ਜਲੰਧਰ : ਪਾਕਿਸਤਾਨੀ ਡਰੋਨਾਂ ਦੇ ਜਲੰਧਰ ਸਣੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਬਾਅਦ ਪੂਰੇ ਪੰਜਾਬ ਵਿਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਇਸ ਦੌਰਾਨ ਜਲੰਧਰ ਰੂਰਲ ਦੇ ਡੀਐੱਸਪੀ ਵਿਜੇ ਕੁਮਾਰ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜ਼ਿਲ੍ਹਾ ਵਾਲੀ ਅਫਵਾਹਾਂ ਤੋਂ ਦੂਰ ਰਹਿਣ ਤੇ ਕਿਸੇ ਵੀ ਐਮਰਜੈਂਸੀ ਵਾਲੀ ਹਾਲਤ ਵਿਚ ਪੁਲਸ ਨਾਲ ਸੰਪਰਕ ਕਰਨ।
ਜਲੰਧਰ ਦਿਹਾਤੀ ਦੇ ਡੀਐੱਸਪੀ ਵਿਜੇ ਕੁਮਾਰ ਨੇ ਇਸ ਦੌਰਾਨ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਲੋਕਾਂ ਨੇ ਕੁਝ ਆਵਾਜ਼ ਸੁਣੀ ਹੈ। ਅਸੀਂ ਇੱਥੇ ਆਏ ਪਰ ਕੁਝ ਨਹੀਂ ਮਿਲਿਆ। ਅਸੀਂ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਅਫਵਾਹਾਂ ਤੋਂ ਦੂਰ ਰਹਿਣ। ਸ਼ੱਕੀ ਲੱਗਣ ਵਾਲੀ ਕਿਸੇ ਵੀ ਚੀਜ਼ ਨੂੰ ਨਾ ਛੂਹੋ ਅਤੇ ਇਸ ਬਾਰੇ ਪੁਲਸ ਨੂੰ ਸੂਚਿਤ ਕਰੋ। ਅਸੀਂ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਆਪਣੇ ਘਰਾਂ ਦੇ ਅੰਦਰ ਰਹਿਣ ਅਤੇ ਘਬਰਾਉਣ ਨਾ; ਸਾਡੀ ਫੌਜ ਹਰ ਚੀਜ਼ ਦੇ ਸਮਰੱਥ ਹੈ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਠਾਨਕੋਟ ਸੈਕਟਰ 'ਚ ਇਕ ਹੋਰ ਪਾਕਿਸਤਾਨੀ ਲੜਾਕੂ ਜਹਾਜ਼ ਕੀਤਾ ਤਬਾਹ
NEXT STORY