ਇਸਲਾਮਾਬਾਦ (ਭਾਸ਼ਾ)- ਪਾਕਿਸਤਾਨੀ ਫੌਜ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਵੱਲੋਂ ਕੀਤੇ ਗਏ ਡਰੋਨ ਹਮਲੇ ਵਿੱਚ ਉਸਦੇ ਚਾਰ ਸੈਨਿਕ ਜ਼ਖਮੀ ਹੋ ਗਏ ਹਨ। ਇਸ ਦੇ ਨਾਲ ਹੀ ਫੌਜ ਨੇ ਦਾਅਵਾ ਕੀਤਾ ਕਿ ਹਥਿਆਰਬੰਦ ਬਲਾਂ ਨੇ ਭਾਰਤ ਦੁਆਰਾ ਦਾਗੇ ਗਏ ਕਈ ਮਨੁੱਖ ਰਹਿਤ ਜਹਾਜ਼ (UAVs) ਨੂੰ ਡੇਗ ਦਿੱਤਾ ਹੈ। ਦੂਜੇ ਪਾਸੇ ਨਵੀਂ ਦਿੱਲੀ ਵਿੱਚ ਭਾਰਤੀ ਫੌਜੀ ਅਧਿਕਾਰੀਆਂ ਨੇ ਕਿਹਾ ਕਿ ਭਾਰਤੀ ਹਥਿਆਰਬੰਦ ਬਲਾਂ ਨੇ ਬੁੱਧਵਾਰ ਰਾਤ ਨੂੰ ਡਰੋਨ ਅਤੇ ਮਿਜ਼ਾਈਲਾਂ ਦੀ ਵਰਤੋਂ ਕਰਕੇ ਉੱਤਰੀ ਅਤੇ ਪੱਛਮੀ ਭਾਰਤ ਵਿੱਚ ਕਈ ਫੌਜੀ ਟਿਕਾਣਿਆਂ 'ਤੇ ਹਮਲਾ ਕਰਨ ਦੀਆਂ ਪਾਕਿਸਤਾਨੀ ਫੌਜ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਅਤੇ ਜਵਾਬੀ ਕਾਰਵਾਈ ਵਿੱਚ ਲਾਹੌਰ ਵਿੱਚ ਇੱਕ ਪਾਕਿਸਤਾਨੀ ਹਵਾਈ ਰੱਖਿਆ ਪ੍ਰਣਾਲੀ ਨੂੰ ਤਬਾਹ ਕਰ ਦਿੱਤਾ।
ਪੜ੍ਹੋ ਇਹ ਅਹਿਮ ਖ਼ਬਰ-ਪ੍ਰਧਾਨ ਮੰਤਰੀ ਦੀ ਮੀਟਿੰਗ ਦੌਰਾਨ ਇਸਲਾਮਾਬਾਦ 'ਚ ਵੱਜਣ ਲੱਗੇ ਸਾਇਰਨ!
ਪਾਕਿਸਤਾਨੀ ਫੌਜ ਦੇ ਬੁਲਾਰੇ ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਚੌਧਰੀ ਨੇ ਇਸਲਾਮਾਬਾਦ ਵਿੱਚ ਕਿਹਾ ਕਿ ਲਾਹੌਰ ਨੇੜੇ ਇੱਕ ਡਰੋਨ ਡਿੱਗਿਆ, ਜਿਸ ਵਿੱਚ ਚਾਰ ਫੌਜੀ ਜ਼ਖਮੀ ਹੋ ਗਏ। ਚੌਧਰੀ ਨੇ ਦਾਅਵਾ ਕੀਤਾ ਕਿ ਲਾਹੌਰ, ਗੁਜਰਾਂਵਾਲਾ, ਚਕਵਾਲ, ਬਹਾਵਲਪੁਰ, ਮੀਆਂਨੋ, ਕਰਾਚੀ, ਛੋੜ, ਰਾਵਲਪਿੰਡੀ ਅਤੇ ਅਟਕ ਵਿੱਚ ਡਰੋਨਾਂ ਨੂੰ ਡੇਗਿਆ ਗਿਆ। ਪਾਕਿਸਤਾਨੀ ਫੌਜ ਨੇ ਇੱਕ ਬਿਆਨ ਵਿੱਚ ਕਿਹਾ, "ਹੁਣ ਤੱਕ, ਪਾਕਿਸਤਾਨੀ ਫੌਜ ਦੇ ਸਾਫਟ ਕਿਲ (ਤਕਨੀਕੀ) ਅਤੇ ਹਾਰਡ ਕਿਲ (ਹਥਿਆਰਾਂ) ਦੁਆਰਾ ਇਜ਼ਰਾਈਲੀ-ਨਿਰਮਿਤ 25 ਹਾਰੋਪ ਡਰੋਨਾਂ ਨੂੰ ਡੇਗ ਦਿੱਤਾ ਹੈ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਨਗਰ ਕੀਰਤਨ 'ਚ ਪਹੁੰਚੇ ਪੁਨਤੀਨੀਆ ਦੇ ਮੇਅਰ ਤੋਮਬੋਲੀਲੋ ਤੇ ਕੌਂਸਲਰ ਰੀਤਾ
NEXT STORY