ਗੈਜੇਟ ਡੈਸਕ- ਗੂਗਲ ਹਮੇਸ਼ਾ ਆਪਣੇ ਯੂਜ਼ਰਸ ਨੂੰ ਬਿਹਤਰ ਸਰਵਿਸ ਦੇਣ ਲਈ ਨਵੇਂ ਨਵੇਂ ਫੀਚਰਸ 'ਤੇ ਕੰਮ ਕਰਦਾ ਰਹਿੰਦਾ ਹੈ। ਇਸ ਵਾਰ ਵੀ ਗੂਗਲ ਅਜਿਹਾ ਹੀ ਕਰ ਰਿਹਾ ਹੈ। ਗੂਗਲ ਜਲਦ ਹੀ ਇਕ ਨਵਾਂ ਫੀਚਰ ਲਿਆਉਣ ਵਾਲਾ ਹੈ। ਜੋ ਯੂਜ਼ਰਸ ਨੂੰ ਟੈਬ ਨੂੰ ਸਮੂਹਬੱਧ ਕਰਨ ਦੀ ਆਗਿਆ ਦੇਵੇਗਾ ਤਾਂ ਕਿ ਉਨ੍ਹਾਂ ਨੂੰ ਵਿਵਸਥਿਤ ਕਰਨਾ ਤੇਜ਼ ਤੇ ਆਸਾਨ ਹੋ ਸਕੇ।
ਟੈਬ ਦੀ ਮਦਦ ਨਾਲ ਬਰਾਊਜਿੰਗ ਕਰਨਾ ਯੂਜ਼ਰਸ ਲਈ ਸਭ ਤੋਂ ਖਾਸ 'ਚੋਂ ਇਕ ਹੈ। ਜੋ ਬਰਾਊਜਰ ਦੇ implementation ਦੁਆਰਾ ਕਈ ਸਾਈਟਸ 'ਤੇ ਨੈਵੀਗੇਸ਼ਨ ਨੂੰ ਕਾਫ਼ੀ ਸਹੂਲਤ ਪ੍ਰਦਾਨ ਕੀਤੀ ਹੈ। ਹਾਲਾਂਕਿ ਅਸੀਂ ਅਕਸਰ ਵੇਖਿਆ ਹੈ ਕਿ ਜਦੋਂ ਅਸੀ ਕਈ ਸਾਰੀਆਂ ਟੈਬਜ਼ ਦਾ ਇਸਤੇਮਾਲ ਕਰਦੇ ਹਾਂ ਤਾਂ ਅਜਿਹੇ 'ਚ ਕਿਸੇ ਇਕ ਟੈਬ ਨੂੰ ਲਭਣਾ ਕਾਫ਼ੀ ਮੁਸ਼ਕਿਲ ਹੋ ਜਾਂਦਾ ਹੈ। ਗੂਗਲ ਕ੍ਰੋਮ ਇਸ ਪਰੇਸ਼ਾਨੀ ਨੂੰ ਹੱਲ ਕਰਨ ਦਾ ਕੰਮ ਕਰ ਰਿਹਾ ਹੈ। ਦੱਸ ਦੇਈਏ ਕ੍ਰੋਮ ਸਟੋਰੀ ਨੇ ਕ੍ਰੋਮਿਅਮ ਲਈ ਪਬਲਿਸ਼ ਚੇਂਜਲਾਗ ਦੀ ਲਿਸਟ 'ਚ ਟੈਬ ਗਰੁਪ ਦਾ ਚਰਚਾ ਕੀਤਾ ਹੈ। ਕਿਵੇਂ ਕੰਮ ਕਰੇਗਾ ਗੂਗਲ ਕ੍ਰੋਮ ਦਾ ਨਵਾਂ ਫੀਚਰ ਇਹ ਫੰਕਸ਼ਨ ਅਗਲੇ ਕੁਝ ਮਹੀਨਿਆਂ 'ਚ Google ਕ੍ਰੋਮ ਬੀਟਾ ਦੇ ਕੈਨਰੀ ਵਰਜ਼ਨ 'ਚ ਉਪਲੱਬਧ ਕਰਾਇਆ ਜਾ ਸਕਦਾ ਹੈ। ਜਦ ਬੀਟਾ ਟੈਸਟਿੰਗ ਪੜਾਅ ਪੂਰਾ ਹੋ ਜਾਵੇਗਾ, ਤਾਂ ਨਵੇਂ ਫੀਚਰ ਨੂੰ Google Chrome ਬਰਾਊਜ਼ਰ ਲਈ ਸਟੇਬਲ ਵਰਜਨ ਅਪਡੇਟ 'ਚ ਸਾਰੇ ਯੂਜ਼ਰਸ ਲਈ ਲਾਂਚ ਕੀਤਾ ਜਾਵੇਗਾ। ਹਾਲਾਂਕਿ ਅਜੇ ਕੰਪਨੀ ਨੇ ਇਸ ਗੱਲ ਦੀ ਜਾਣਕਾਰੀ ਨਹੀਂ ਦਿੱਤੀ ਹੈ ਕਿ ਇਸ ਫੀਚਰ ਨੂੰ ਕਦੋਂ ਲਾਂਚ ਕੀਤਾ ਜਾਵੇਗਾ।
ਇਸ ਨਵੇਂ ਫੀਚਰ ਨੂੰ Tab Groups ਦੇ ਨਾਂ ਨਾਲ ਜਾਣਿਆ ਜਾਵੇਗਾ। ਨਾਲ ਹੀ ਗੂਗਲ ਦੁਆਰਾ ਦਿੱਤੇ ਗਏ ਡਿਸਕ੍ਰਿਪਸ਼ਨ ਤੋਂ ਪਤਾ ਚੱਲਦਾ ਹੈ ਕਿ ਯੂਜ਼ਰਸ ਟੈਬ ਨੂੰ visually distinct groups (ਵੱਖ-ਵੱਖ ਕੰਮਾਂ ਨਾਲ ਜੁੜੇ ਵੱਖ-ਵੱਖ ਟੈਬ) 'ਚ ਮੈਨੇਜ ਕਰ ਸਕਦੇ ਹਨ। ਫਿਲਹਾਲ ਅਜਿਹਾ ਲੱਗਦਾ ਹੈ ਕਿ ਨਵੀਂ ਸਰਵਿਸ ਵਿਕਾਸ ਦੇ ਸ਼ੁਰੂਆਤੀ ਪੜਾਅ 'ਚ ਹੈ ਤੇ ਇਸ ਲਈ ਉਨ੍ਹਾਂ ਦੀ ਸਮਰਥਾ 'ਤੇ ਅਜੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਹੈ। ਇਹ ਵੇਖਣਾ ਦਿਲਚਸਪ ਹੋਵੇਗਾ ਕਿ ਗੂਗਲ ਦੇ ਇਸ ਨਵੇਂ ਫੀਚਰ 'ਚ ਮੋਜ਼ਿਲਾ ਕੰਟੇਨਰ ਦੀ ਤਰ੍ਹਾਂ ਕੀ-ਕੀ ਪੇਸ਼ ਕੀਤਾ ਜਾਵੇਗਾ।
ਟੈਸਟਿੰਗ ਦੌਰਾਨ ਨਜ਼ਰ ਆਈ Hyundai Elantra, ਹੋਣਗੀਆਂ ਇਹ ਖੂਬੀਆਂ
NEXT STORY