ਆਟੋ ਡੈਸਕ– ਦੱਖਣ ਕੋਰੀਆ ਦੀ ਕਾਰ ਨਿਰਮਾਤਾ ਕੰਪਨੀ ਹੁੰਡਈ ਆਪਣੀ ਲੋਕਪ੍ਰਸਿੱਧ ਸਿਡਾਨ ਕਾਰ ਐਲਾਂਟਰਾ ਦੇ ਨਵੇਂ ਮਾਡਲ ਨੂੰ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ। ਜਾਣਕਾਰੀ ਮੁਤਾਬਕ ਇਸ ਕਾਰ ਨੂੰ ਟੈਸਟਿੰਗ ਦੌਰਾਨ ਦੇਖਿਆ ਗਿਆ ਹੈ। ਕੰਪਨੀ ਨੇ ਕਾਰ ਦੇ ਡਿਜ਼ਾਈਨ ’ਚ ਕਾਫੀ ਬਦਲਾਅ ਕੀਤਾ ਹੈ। ਫਰੰਟ ਅਤੇ ਰੀਅਰ ਬੰਪਰ, ਫਰੰਟ ਗ੍ਰਿੱਲ, ਬੋਨਟ, ਹੈੱਡਲੈਂਪ ਅਤੇ ਟੇਲ ਲਾਈਟ ਨੂੰ ਪੂਰੀ ਤਰ੍ਹਾਂ ਕੰਪਨੀ ਨੇ ਬਦਲ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਇਸ ਕਾਰ ਨੂੰ 2019 ਦੀ ਪਹਿਲੀ ਤਿਮਾਹੀ ਤਕ ਭਾਰਤੀ ਬਾਜ਼ਾਰ ’ਚ ਲਾਂਚ ਕਰ ਸਕਦੀ ਹੈ।
ਨਵਾਂ ਡਿਜ਼ਾਈਨ
2019 ਹੁੰਡਈ ਐਲਾਂਟਰਾ ’ਚ ਕਾਸਕਾਡਿੰਗ ਗ੍ਰਿੱਲ, ਐੱਲ.ਈ.ਡੀ. ਹੈੱਡਲੈਂਪ, ਟਰਨ ਇੰਡੀਕੇਟਰ, ਫਾਗ ਲੈਂਪ ਦਾ ਇਸਤੇਮਾਲ ਕੀਤਾ ਗਿਆ ਹੈ। ਕਾਰ ਦੇ ਪਿਛਲੇ ਹਿੱਸੇ ’ਚ ਵੀ ਕੁਝ ਅਪਡੇਟ ਕੀਤੇ ਗਏ ਹਨ ਜਿਸ ਵਿਚ ਨਵੇਂ ਡਿਜ਼ਾਈਨ ਦੀਆਂ ਐੱਲ.ਈ.ਡੀ. ਟੇਲ ਲਾਈਟਸ ਵਰਗੇ ਫੀਚਰਜ਼ ਹਨ। ਇਸ ਤੋਂ ਇਲਾਵਾ ਕਾਰ ਦੇ ਇੰਟੀਰੀਅਰ ’ਚ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ।

ਇੰਜਣ ਆਪਸ਼ੰਸ
ਇਸ ਕਾਰ ਨੂੰ ਪੈਟਰੋਲ ਅਤੇ ਡੀਜ਼ਲ ਦੋਵਾਂ ਹੀ ਵੇਰੀਐਂਟ ’ਚ ਪੇਸ਼ ਕੀਤਾ ਜਾਵੇਗਾ। ਪੈਟਰੋਲ ਵੇਰੀਐਂਟ ’ਚ ਕੰਪਨੀ 2.0 ਲੀਟਰ ਦੀ ਸਮਰਥਾ ਵਾਲਾ 4 ਸਿਲੰਡਰ ਇੰਜਣ ਦਿੱਤਾ ਗਿਆ ਹੈ ਜੋ ਕਿ ਕਾਰ ਨੂੰ 150 ਬੀ.ਐੱਚ.ਪੀ. ਦੀ ਪਾਵਰ ਅਤੇ 192 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ।
ਡੀਜ਼ਲ ਵੇਰੀਐਂਟ
ਇਸ ਤੋਂ ਇਲਾਵਾ ਡੀਜ਼ਲ ਵੇਰੀਐਂਟ ’ਚ ਕੰਪਨੀ ਨੇ 1.6 ਲੀਟਰ ਦੀ ਸਮਰੱਥਾ ਦੇ ਨਾਲ 4 ਸਿਲੰਡਰ ਡੀਜ਼ਲ ਇੰਜਣ ਦਿੱਤਾ ਹੈ ਜੋ ਕਾਰ ਨੂੰ 126 ਬੀ.ਐੱਚ.ਪੀ. ਦੀ ਪਾਵਰ ਅਤੇ 260 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਦੋਵਾਂ ਹੀ ਵੈਰੀਐਂਟ ’ਚ ਕੰਪਨੀ ਨੇ 6 ਸਪੀਡ ਮੈਨੁਅਲ ਅਤੇ ਟ੍ਰਾਂਸਮਿਸ਼ਨ ਗਿਅਰਬਾਕਸ ਦਾ ਇਸਤੇਮਾਲ ਕੀਤਾ ਹੈ। ਦੱਸ ਦੇਈਏ ਕਿ ਇਸ ਕਾਰ ਦੀ ਕੀਮਤ ਅਤੇ ਫੀਚਰਜ਼ ਦੀ ਪੂਰੀ ਜਾਣਕਾਰੀ ਤਾਂ ਇਸ ਦੇ ਲਾਂਚ ਹੋਣ ਤੋਂ ਬਾਅਦ ਹੀ ਸਾਹਮਣੇ ਆਏਗੀ।
PUBG Mobile ਗੇਮ ਖੇਡਣ 'ਚ ਹੋਰ ਵੀ ਮਦਦਗਾਰ ਸਾਬਤ ਹੋਣਗੇ ਇਹ ਟਿਪਸ
NEXT STORY