ਗੈਜੇਟ ਡੈਸਕ– ਗੂਗਲ ਨੇ ਆਪਣੀ ਲੋਕਪ੍ਰਿਯ ਈਮੇਲ ਸਰਵਿਸ Gmail ’ਚ ਨਵੇਂ ਕਮਾਲ ਦੇ ਡਾਈਮੈਨਿਕ ਈਮੇਲ ਫੀਚਰ ਨੂੰ ਸ਼ਾਮਲ ਕੀਤਾ ਹੈ। ਇਸ ਫੀਚਰ ਰਾਹੀਂ ਪੁਰਾਣੇ ਡਿਜ਼ਾਈਨ ’ਚ ਦਿਸਣ ਵਾਲੇ ਈਮੇਲ ਹੁਣ ਕਾਫੀ ਬਦਲੇ ਹੋਏ ਅਤੇ ਬਿਹਤਰੀਨ ਡਿਜ਼ਾਈਨ ’ਚ ਦੇਖੇ ਜਾ ਸਕਣਗੇ। ਇਸ ਦੀ ਇਕ ਹੋਰ ਖਾਸ ਗੱਲ ਇਹ ਹੈ ਕਿ ਇਸ ਵਿਚ ਈਮੇਲਸ ਵੈੱਬ ਪੇਜ ਦੀ ਤਰ੍ਹਾਂ ਐਕਸੈਸ ਕੀਤੇ ਜਾ ਸਕਣਗੇ।

ਗੂਗਲ ਨੇ ਇਸ ਫੀਚਰ ਨੂੰ ਐਂਡਰਾਇਡ ਅਤੇ ਆਈ.ਓ.ਐੱਸ. ਆਪਰੇਟਿੰਗ ਸਿਸਟਮ ਲਈ ਰੋਲ ਆਊਟ ਕੀਤਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ’ਚ ਇਸ ਫੀਚਰ ਨੂੰ ਪੂਰੀ ਦੁਨੀਆ ਦੇ ਯੂਜ਼ਰਜ਼ ਤਕ ਪਹੁੰਚਾ ਦਿੱਤਾ ਜਾਵੇਗਾ।
Gmail ’ਚ ਹੁਣ ਪਰਫੋਰਮ ਕਰ ਸਕੋਗੇ ਕਈ ਤਰ੍ਹਾਂ ਦੇ ਟਾਸਕ
ਨਵੇਂ ਡਾਈਨੈਮਿਕ ਈਮੇਲਸ ਫੀਚਰ ਦੇ ਸ਼ਾਮਲ ਹੋਣ ਨਾਲ ਹੁਣ ਯੂਜ਼ਰ ਜੀਮੇਲ ’ਚ ਹੀ ਕਈ ਤਰ੍ਹਾਂ ਦੇ ਟਾਸਕ ਪਰਫੋਰਮ ਕਰ ਸਕਣਗੇ। ਜੀਮੇਲ ’ਚ ਹੁਣ ਯੂਜ਼ਰ ਪ੍ਰੋਡਕਟਸ ਨੂੰ ਸਕਰੋਲ ਕਰਨ ਤੋਂ ਲੈ ਕੇ ਰਿਪਲਾਈ ਭੇਜਣ ਅਤੇ ਕਲੰਡਰ ਇਨਵਾਈਟ ਵੀ ਕਰ ਸਕਦੇ ਹਨ। ਇਹ ਸਭ ਕੁਝ ਹੁਣ ਜੀਮੇਲ ਦੇ ਅੰਦਰ ਹੀ ਹੋ ਜਾਵੇਗਾ ਯਾਨੀ ਤੁਹਾਨੂੰ ਕਿਸੇ ਵੀ ਹੋਰ ਐਪ ਨੂੰ ਡਾਊਨਲੋਡ ਕਰਨ ਦੀ ਲੋੜ ਨਹੀਂ ਹੋਵੇਗੀ। ਇੰਨਾ ਹੀ ਨਹੀਂ ਹੁਣ ਯੂਜ਼ਰ ਜੀਮੇਲ ’ਚ ਹੋਟਲ ਦੀ ਲਿਸਟ ਦੇਖਣ ਦੇ ਨਾਲ ਫਾਰਮ ਭਰਨ, ਗੂਗਲ ਡਾਕ ’ਤੇ ਕੁਮੈਂਟਸ ਦੇ ਰਿਪਲਾਈ ਕਰਨ ਵਰਗੇ ਕੰਮ ਵੀ ਕਰ ਸਕਦੇ ਹਨ।

ਲੇਟੈਸਟ ਕੰਟੈਂਟ ਨਾਲ ਅਪਡੇਟ ਰਹੇਗੀ ਜੀਮੇਲ
ਜੀਮੇਲ ਰਾਹੀਂ ਜੇਕਰ ਤੁਸੀਂ ਕੋਈ ਪੁਰਾਣੀ ਈਮੇਲ ਖੋਲ੍ਹੋਗੇ ਤਾਂ ਇਹ ਤੁਹਾਨੂੰ ਉਸ ਨਾਲ ਜੁੜੇ ਅਪਡੇਟਸ ਵੀ ਸ਼ੋਅ ਕਰੇਗੀ। ਉਦਾਹਰਣ ਦੇ ਤੌਰ ’ਤੇ ਜੇਕਰ ਤੁਸੀਂ ਇਕ ਮਹੀਨਾ ਪਹਿਲਾਂ ਆਏ ਕਿਸੇ ਜਾਬ ਲਿਸਟਿੰਗ ਵਾਲੇ ਈਮੇਲ ਨੂੰ ਓਪਨ ਕਰਦੇ ਹੋ ਤਾਂ ਹੁਣ ਉਹ ਤੁਹਾਨੂੰ ਪੁਰਾਣੇ ਈਮੇਲ ਦੀ ਜਾਬ ਲਿਸਟਿੰਗ ਨਹੀਂ ਸਗੋਂ ਨਵੇਂ ਜਾਬਸ ਬਾਰੇ ਜਾਣਕਾਰੀ ਦੇਵੇਗੀ।
ਗੂਗਲ ਬੰਦ ਕਰਨ ਵਾਲੀ ਹੈ ਆਪਣੀ ਇਹ ਸਰਵਿਸ, ਯੂਜ਼ਰਜ਼ ਨੂੰ ਮਿਲਿਆ ਇੰਨਾ ਸਮਾਂ
NEXT STORY