ਜਲੰਧਰ-ਤਾਜ਼ਾ ਜਾਣਕਾਰੀ ਮਿਲੀ ਹੈ ਕਿ ਦੁਨੀਆ ਦੇ ਕਈ ਹਿੱਸਿਆਂ 'ਚ ਯੂਜ਼ਰਸ ਨੂੰ ਗੂਗਲ, ਯੂਟਿਊਬ, ਮੈਪਸ, ਅਤੇ ਜੀ-ਮੇਲ ਨੂੰ ਯੂਜ਼ ਕਰਨ 'ਚ ਦਿੱਕਤ ਆ ਰਹੀ ਹੈ। ਯਾਨੀ ਇਕ ਤਰ੍ਹਾਂ ਨਾਲ ਸਰਵਿਸ ਡਾਊਨ ਹੋ ਗਈ ਹੈ। ਇਸ ਦੀ ਜਾਣਕਾਰੀ ਕਈ ਯੂਜ਼ਰਸ ਨੇ ਟਵਿਟ 'ਤੇ ਸਾਂਝਾ ਕੀਤੀ ਹੈ। ਯੂਜ਼ਰਸ ਨੇ #Googledown ਟੈਗ ਨਾਲ ਜਾਣਕਾਰੀ ਦਿੱਤੀ ਹੈ। ਯੂਜ਼ਰਸ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਗੂਗਲ, ਯੂਟਿਊਬ, ਮੈਪਸ ਅਤੇ ਜੀ-ਮੇਲ ਨੂੰ ਅਕਸੈਸ ਕਰਨ 'ਚ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫਿਲਹਾਲ ਇਹ ਪਰੇਸ਼ਾਨੀ ਕਿਉਂ ਆ ਰਹੀ ਹੈ ਇਸ ਦੇ ਬਾਰੇ 'ਚ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਕਦੋ ਤਕ ਯੂਜ਼ਰਸ ਨੂੰ ਗੂਗਲ ਅਕਸੈਸ ਤੋਂ ਦੂਰ ਰਹਿਣਾ ਹੋਵੇਗਾ ਇਹ ਅੱਜੇ ਤਕ ਪਤਾ ਨਹੀਂ ਚੱਲਿਆ ਹੈ। ਅਮਰੀਕਾ ਦੇ ਕਈ ਹਿੱਸਿਆਂ 'ਚ ਗੂਗਲ ਡ੍ਰਾਈਵ ਡਾਊਨ ਹੋਣ ਦੀ ਖਬਰ ਹੈ। ਡਾਊਨ ਡਿਟੈਕਟਰ ਮੁਤਾਬਕ ਗੂਗਲ ਦੀ ਜ਼ਿਆਦਾਤਰ ਸਰਵਿਸ ਰੂਕ-ਰੂਕ ਕੇ ਚੱਲ ਰਹੀ ਹੈ। ਕਈ ਲੋਕਾਂ ਦਾ ਕਹਿਣਾ ਹੈ ਕਿ ਗੂਗਲ ਓਪਨ ਨਹੀਂ ਹੋ ਰਿਹਾ ਹੈ ਜਦ ਕਿ ਲੋਕਾਂ ਨੂੰ ਲਾਗ ਇਨ ਕਰਨ 'ਚ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਰੇ ਲੋਕ ਇਸ 'ਤੇ question mark ਨਾਲ ਗੂਗਲ ਦੇ ਡਾਊਨ ਹੋਣ ਦੀ ਖਬਰ ਦੀ ਪੁਸ਼ਟੀ ਕਰਦੇ ਨਜ਼ਰ ਆ ਰਹੇ ਹਨ। ਅੱਜੇ ਤਕ ਕਿਸੇ ਆਧਿਕਾਰਿਕ ਬਿਆਨ 'ਚ ਵੀ ਕੋਈ ਜਾਣਕਾਰੀ ਨਹੀਂ ਮਿਲੀ ਹੈ, ਨਾ ਹੀ ਗੂਗਲ ਨਾਲ ਸਬੰਧਿਤ ਸੇਵਾਵਾਂ ਦੀ ਇਸ ਦੇ ਡਾਊਨ ਹੋਣ ਦੀ ਖਬਰ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਇੰਤਜ਼ਾਰ ਖਤਮ: ਬਸ ਕੁਝ ਹੀ ਦੇਰ 'ਚ ਸ਼ੁਰੂ ਹੋਵੇਗਾ ਐਪਲ ਦਾ ਈਵੈਂਟ, ਲਾਂਚ ਹੋਣਗੇ ਨਵੇਂ iPhone
NEXT STORY