ਜਲੰਧਰ-ਅਮਰੀਕੀ ਵਿਗਿਆਨੀਆਂ ਦੀ ਮੰਨੀ ਜਾਵੇ ਤਾਂ ਭਵਿੱਖ 'ਚ ਗੂਗਲ ਗਲਾਸ ਦੀ ਤਰਜ਼ 'ਤੇ ਦਿਮਾਗ ਨੂੰ ਪੜ੍ਹਨ ਵਾਲੀ ਸਮੱਗਰੀ ਵੀ ਬਾਜ਼ਾਰ 'ਚ ਆ ਸਕਦੀ ਹੈ। ਉਨ੍ਹਾਂ ਨੇ ਅਜਿਹੀ ਪੋਰਟੇਬਲ ਸਮੱਗਰੀ ਬਣਾਉਣ ਦਾ ਦਾਅਵਾ ਕੀਤਾ ਹੈ, ਜਿਸ ਨਾਲ ਅਜਿਹਾ ਕਰਨਾ ਸੰਭਵ ਹੋ ਸਕੇਗਾ । ਇਸ ਨੂੰ ਪਹਿਨਣ ਨਾਲ ਸਾਨੂੰ ਆਲੇ-ਦੁਆਲੇ ਦੇ ਮਾਹੌਲ ਦਾ ਲਾਈਵ ਫੀਡ ਮਿਲੇਗਾ। ਇਸ ਨੂੰ ਕ੍ਰਾਂਤੀਵਾਦੀ ਕਦਮ ਮੰਨਿਆ ਜਾ ਰਿਹਾ ਹੈ । ਡ੍ਰੈਕਸਲ ਯੂਨੀਵਰਸਿਟੀ ਦੇ ਇੰਜੀਨੀਅਰਾਂ ਨੇ ਇਸ ਨਵੇਂ ਪੋਰਟੇਬਲ ਯੰਤਰ ਨੂੰ ਵਿਕਸਿਤ ਕੀਤਾ ਹੈ। ਇਸ ਯੰਤਰ ਦੇ ਰੋਜ਼ਾਨਾ ਪ੍ਰਯੋਗ ਨਾਲ ਪਹਿਲਾਂ ਗੂਗਲ ਗਲਾਸ ਵਰਗੀਆਂ ਸਮੱਗਰੀਆਂ ਦੇ ਇਸਤੇਮਾਲ ਨਾਲ ਦਿਮਾਗ 'ਤੇ ਪੈਣ ਵਾਲੇ ਅਸਰ ਨੂੰ ਐਨਾਲਾਈਜ਼ ਕੀਤਾ ਜਾ ਰਿਹਾ ਹੈ ।
ਵਿਗਿਆਨੀਆਂ ਨੇ ਕਿਸੇ ਵਿਅਕਤੀ ਦੇ ਦਿਮਾਗ ਦੀਆਂ ਗਤੀਵਿਧੀਆਂ ਨੂੰ ਮਿਣਨ ਲਈ ਫੰਕਸ਼ਨਲ ਨੀਅਰ ਇੰਫ੍ਰਾਰੈਡ ਸਪੈਕਟ੍ਰੋਸਕੋਪੀ (ਐੱਫ.ਐੱਨ.ਆਈ.ਆਰ.ਐੱਸ.) ਤਕਨੀਕ ਦੀ ਵਰਤੋਂ ਕੀਤੀ ਹੈ । ਖੋਜਕਾਰ ਹਸਨ ਅਯਾਜ ਨੇ ਦੱਸਿਆ ਕਿ ਇਸ ਨਵੇਂ ਟ੍ਰੈਂਡ ਨੂੰ ਨਿਊਰੋਓਰਗੋਨੋਮਿਕਸ ਕਿਹਾ ਜਾਂਦਾ ਹੈ। ਇਸ 'ਚ ਦਿਮਾਗ ਦੀ ਪੜ੍ਹਾਈ ਕੀਤੀ ਜਾਂਦੀ ਹੈ। ਇਸ ਯੰਤਰ ਦਾ ਫਿਲਹਾਲ ਲੈਬ 'ਚ ਪ੍ਰਯੋਗ ਕੀਤਾ ਜਾ ਰਿਹਾ ਸੀ। ਹੁਣ ਐੱਫ.ਐੱਨ.ਆਈ.ਆਰ.ਐੱਸ. ਪ੍ਰਣਾਲੀ ਦਾ ਵਿਆਪਕ ਪ੍ਰੀਖਣ ਕੀਤਾ ਜਾ ਰਿਹਾ ਹੈ। ਨਤੀਜੇ ਦੇ ਆਧਾਰ 'ਤੇ ਇਸ ਦੀਆਂ ਕਮੀਆਂ ਦੇ ਬਾਰੇ 'ਚ ਪਤਾ ਚੱਲ ਸਕੇਗਾ ।
ਫੇਸਬੁੱਕ ਨਹੀਂ, ਮਾਇਕ੍ਰੋਸਾਫਟ ਦੇ ਕਰਮਚਾਰੀ ਹਨ ਜ਼ਿਆਦਾ ਕ੍ਰੀਏਟਿਵ!
NEXT STORY