ਗੈਜੇਟ ਡੈਸਕ- ਗੂਗਲ ਨੇ Google AI Overviews ਨੂੰ ਭਾਰਤ ਸਮੇਤ 6 ਹੋਰ ਦੇਸ਼ਾਂ 'ਚ ਵੀ ਲਾਂਚ ਕਰ ਦਿੱਤਾ ਹੈ। ਗੂਗਲ ਨੇ ਇਸ ਦਾ ਐਲਾਨ ਆਪਣੇ ਸਾਲਾਨਾ ਈਵੈਂਟ Google I/O 'ਚ ਕੀਤਾ ਸੀ ਪਰ ਅਜੇ ਤਕ ਸਿਰਫ ਅਮਰੀਕਾ 'ਚ ਉਪਲੱਬਧ ਸੀ।
ਹੁਣ ਗੂਗਲ ਏ.ਆਈ. ਓਵਰਵਿਊ ਨੂੰ ਭਾਰਤ ਤੋਂ ਇਲਾਵਾ ਬ੍ਰਿਟੇਨ, ਜਾਪਾਨ, ਇੰਡੋਨੇਸ਼ੀਆ, ਮੈਕਸੀਕੋ ਅਤੇ ਬ੍ਰਾਜ਼ੀਲ 'ਚ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਗੂਗਲ ਮੁਤਾਬਕ, ਏ.ਆਈ. ਓਵਰਵਿਊ ਇਕ ਅਜਿਹਾ ਫੀਚਰ ਹੈ ਜੋ ਯੂਜ਼ਰਜ਼ ਨੂੰ ਕਿਸੇ ਟਾਪਿਕ 'ਤੇ ਬਹੁਤ ਹੀ ਸਹੀ ਜਾਣਕਾਰੀ ਦਿੰਦਾ ਹੈ। ਏ.ਆਈ. ਓਵਰਵਿਊ ਨੂੰ ਜਦੋਂ ਅਮਰੀਕਾ 'ਚ ਲਾਂਚ ਕੀਤਾ ਗਿਆ ਸੀ ਤਾਂ ਇਹ ਸਿਰਫ ਅੰਗਰੇਜੀ 'ਚ ਹੀ ਉਪਲੱਬਧ ਸੀ ਪਰ ਭਾਰਤ 'ਚ ਇਸ ਨੂੰ ਅੰਗਰੇਜੀ 'ਚ ਵੀ ਪੇਸ਼ ਕੀਤਾ ਗਿਆ ਹੈ।
ਗੂਗਲ ਸਰਚ ਦੇ ਸੀਨੀਅਰ ਪ੍ਰੋਡਕਟ ਮੈਨੇਜਰ ਹੇਮਾ ਬੁਦਰਾਜੂ ਨੇ ਨਵੇਂ ਫੀਚਰ ਨੂੰ ਲੈ ਕੇ ਬਲਾਗ 'ਚ ਕਿਹਾ ਕਿ ਇਨ੍ਹਾਂ ਬਾਜ਼ਾਰਾਂ 'ਚ ਸਾਡੇ ਪ੍ਰੀਖਣ ਦੇ ਮਾਧਿਅਮ ਨਾਲ ਅਸੀਂ ਪਾਇਆ ਹੈ ਕਿ ਲੋਕ ਏ.ਆਈ. ਓਵਰਵਿਊ ਦੇ ਨਾਲ ਸਰਚ ਦਾ ਇਸਤੇਮਾਲ ਕਰਨਾ ਪਸੰਦ ਕਰਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਸਿਰਚ ਨਤੀਜੇ ਜ਼ਿਆਦਾ ਉਪਯੋਗੀ ਲਗਦੇ ਹਨ। ਅਸਲ 'ਚ ਪ੍ਰੀਖਣ ਦੇ ਹਿੱਸੇ ਦੇ ਰੂਪ 'ਚ ਅਸੀਂ ਦੇਖਿਆ ਹੈ ਕਿ ਭਾਰਤੀ ਉਪਭੋਗਤਾ ਹੋਰ ਦੇਸ਼ਾਂ ਦੀ ਤੁਲਨਾ 'ਚ ਏ.ਆਈ. ਓਵਰਵਿਊ ਪ੍ਰਤੀਕਿਰਿਆਵਾਂ ਨੂੰ ਜ਼ਿਆਦਾ ਵਾਰ ਸੁਣਦੇ ਹਨ।
Moto G45 5G ਸਮਾਰਟਫੋਨ ਦੀ ਲਾਂਚ ਡੇਟ ਆਈ ਸਾਹਮਣੇ, ਕੀਮਤ 15 ਹਜ਼ਾਰ ਤੋਂ ਵੀ ਘੱਟ
NEXT STORY