ਜਲੰਧਰ : ਗੂਗਲ ਦੇ ਸੀ. ਈ. ਓ. ਸੁੰਦਰ ਪਿਚਾਈ ਇਸ ਮਹੀਨੇ ਭਾਰਤ ਆ ਰਹੇ ਹਨ ਤੇ ਆਸ ਲਗਾਈ ਜਾ ਰਹੀ ਹੈ ਕਿ ਗੂਗਲ ਆਪਣੇ 'ਗੂਗਲ ਵਨ' ਦਾ ਨਵਾਂ ਐਡੀਸ਼ਨ ਪੇਸ਼ ਕਰੇਗੀ। ਗੂਗਲ ਵਨ ਭਾਰਤ 'ਚ ਸਸਤੇ ਤੇ ਕਿਫਾਇਤੀ ਐਂਡ੍ਰਾਇਡ ਫੋਨਾਂ ਦੀ ਇਕ ਰੇਂਜ ਸੀ ਜੋ ਪਿਛਲੇ ਸਾਲ ਗੂਗਲ ਵੱਲੋਂ ਪੇਸ਼ ਕੀਤੀ ਗਈ ਸੀ। ਇਸ ਨਾਲ ਗੂਗਲ ਉਨ੍ਹਾਂ ਲੋਕਾਂ ਨੂੰ ਟਾਰਗਿਟ ਕਰਨਾ ਚਾਹੁੰਦਾ ਸੀ ਜੋ ਸਸਤੇ ਪਰ ਸਮਾਰਟ ਫੋਨ ਯੂਜ਼ ਕਰਨਾ ਚਾਹੁੰਦੇ ਸਨ।
ਹਾਲਾਂਕਿ ਇਹ ਜ਼ਿਆਦਾ ਕਮਾਲ ਨਹੀਂਂ ਦਿਖਾ ਸਕੇ ਕਿਉਂਕਿ ਜਿਸ ਕੀਮਤ 'ਚ ਐਂਡ੍ਰਾਇਡ ਵਨ ਪਲੈਟਫਾਰਮ ਵਾਲੇ ਫੋਨ ਆਏ ਸੀ, ਉਸ ਰੇਂਜ ਦੇ ਹਿਸਾਬ ਨਾਲ ਉਹ ਪ੍ਰਫਾਰਮ ਨਹੀਂ ਕਰ ਪਾਏ। ਲੋਕਾਂ ਨੇ ਉਸ ਕੀਮਤ 'ਚ ਕੋਈ ਹੋਰ ਫੋਨ ਲੈਣਾ ਜ਼ਿਆਦਾ ਪ੍ਰੈਫਰ ਕੀਤਾ। ਗੂਗਲ ਵਨ ਪਾਰਟ-2 ਦੀ ਕੀਮਤ ਦੀ ਜੇ ਗੱਲ ਕਰੀਏ ਤਾਂ ਇਸ ਦੀ ਕੀਮਤ ਨੂੰ 50 ਡਾਲਰ (ਲਗਭਗ 3200 ਰੁਪਏ) ਰੱਖਿਆ ਗਿਆ ਹੈ।
ਅੱਜਕਲ ਭਾਰਤ 'ਚ 4G ਨੈਟਵਰਕ ਹਰ ਜਗ੍ਹਾ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਭਾਰਤ 'ਚ ਕਈ ਵੱਡੀਆਂ ਕੰਪਨੀਆਂ ਨੇ 4G ਸਮਾਰਟਫੋਨ 7000 ਤੋਂ ਘਟ ਕੀਮਤ 'ਚ ਮਾਰਕੀਟ 'ਚ ਉਤਾਰੇ ਹਨ। ਜੇ ਗੂਗਲ ਵਨ ਪਾਰਟ-2 4G ਤਕਨੀਕ ਨਾਲ 50 ਡਾਲਰ (ਲਗਭਗ 3200 ਰੁਪਏ) ਦੀ ਕੀਮਤ ਨੂੰ ਬਰਕਰਾਰ ਰੱਖਦਾ ਹੈ ਤਾਂ ਇਹ ਭਾਰਤ 'ਚ ਇਹ ਮੋਬਾਈਲ ਮਾਰਕੀਟ ਲਈ ਇਕ ਗੇਮ ਚੇਂਜਰ ਸਾਬਿਤ ਹੋ ਸਕਦਾ ਹੈ।
Play Station ਦਾ ਪਹਿਲਾ Messaging App ਤੁਹਾਡੇ ਫੋਨ ਲਈ
NEXT STORY